ਫਿਰੋਜ਼ਪੁਰ: ਜ਼ਿਲ੍ਹੇ ਦੇੇ ਪਿੰਡ ਖੋਸਾ ਦਲ ਵਿਖੇ ਭਾਈਚਾਰੇ ਦੀ ਅਨੌਖੀ ਮਿਸਾਲ ਦੇਖਣ ਨੂੰ ਮਿਲੀ ਹੈ। ਸਿੱਖ ਭਾਈਵਾਰੇ ਦੀ ਮਦਦ ਨਾਲ ਮਸਜਿਦ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੀ ਉਸਾਰੀ ਦੀ ਨੀਂਹ ਮੌਲਾਨਾ ਉਸਮਾਨ ਲੁਧਿਆਣਵੀ, ਮਹੁੰਮਦ ਸਿਤਾਰਾ ਲਿਬੜਾ ਮੈਂਬਰ ਪੰਜਾਬ ਵਕਫ ਬੋਰਡ ਤੇ ਹੋਰਾਂ ਵੱਲੋਂ ਮਿਲ ਕੇ ਰੱਖੀ ਗਈ ਹੈ।
ਇਸ ਮੌਕੇ 'ਤੇ ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਸਰਪੰਚ ਤੇ ਸਮੁੱਚੇ ਪਿੰਡ ਵਾਸੀਆਂ ਦੀ ਸਰਬਸੰਮਤੀ ਨਾਲ ਇਹ ਬਣਾਇਆ ਜਾ ਰਿਹਾ ਹੈ।ਇਹ ਪੁਰਾਣੇ ਪੰਜਾਬ ਦੇ ਭਾਈਚਾਰੇ ਨੂੰ ਦਰਸਾਉਂਦਾ ਹੈ ਤੇ ਹੁਣ ਦੇ ਸਮੇਂ 'ਚ ਭਾਈਚਾਰੇ ਦੀ ਇੱਕ ਵੱਡੀ ਮਿਸਾਲ ਹੈ।
ਮੁੱਖ ਮਹਿਮਾਨ ਵਜੋਂ ਪਹੁੰਚੇ ਵਾਇਸ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਨਵਰ ਹੁਸੈਨ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਵੱਖ- ਵੱਖ ਧਰਮਾਂ ਦੇ ਸਥਾਨ ਬਣੇ ਹੋਏ ਸੀ ਤੇ ਪਿੰਡ ਦੇ ਸਰਪੰਚ ਤੇ ਪਿੰਡ ਵਾਸੀਆਂ ਨੇ ਮੁਸਲਿਮ ਭਾਈਚਾਰੇ ਦੀ ਭਾਵਨਾਵਾਂ ਸਮਝਦੇ ਹੋਏ ਮੁਸਲਿਮ ਭਾਈਚਾਰੇ ਲਈ ਮਸਜਿਦ ਬਣਾਉਣ ਲਈ ਪੰਚਾਇਤੀ ਜ਼ਮੀਨ ਅਲਾਟ ਕੀਤੀ ਗਈ।
ਮਸਜਿਦ ਦਾ ਨਾਂਅ ਮੱਕਾ ਮਸਜਿਦ ਰੱਖਿਆ ਗਿਆ ਹੈ ਤੇ ਮਸਜਿਦ ਦੀ ਉਸਾਰੀ ਹੋਣ ਤੋਂ ਬਾਅਦ ਇੱਥੇ 5 ਵਕਤ ਦੀ ਨਮਾਜ਼ ਅਦਾ ਕੀਤੀ ਜਾਵੇਗੀ।