ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਤਲਵੰਡੀ ਭਾਈ ਵਿੱਚ ਬਣੇ ਤਲਵੰਡੀ ਫਿਰੋਜ਼ਪੁਰ ਰੋਡ ਤੇ ਰਾਧਾ ਸੁਆਮੀ ਡੇਰੇ ਦੀ ਇਕ ਕੰਧ ਤੇ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਖ਼ਾਲਿਸਤਾਨ ਜ਼ਿੰਦਾਬਾਦ ਸਿੱਖ, ਮੁਸਲਿਮ ਜ਼ਿੰਦਾਬਾਦ, ਹਿੰਦੁਸਤਾਨ ਮੁਰਦਾਬਾਦ ਦੇ ਨਾਅਰੇ ਲਿਖੇ ਦਿਖਾਈ ਦਿੱਤੇ। ਜਿਸ ਨੂੰ ਸਤਿਸੰਗ ਘਰ ਦੇ ਸੇਵਾਦਾਰਾਂ ਵੱਲੋਂ ਮਿਟਾ ਦਿੱਤਾ ਗਿਆ।News of Radha Swami Dera of Ferozepur. Ferozepur latest news in Punjabi. News of Ferozepur
ਡੇਰੇ ਦੇ ਸੇਵਾਦਾਰਾਂ ਵੱਲੋਂ ਕੋਈ ਵੀ ਕਾਰਵਾਈ ਕਰਨ ਤੋਂ ਕੀਤਾ ਮਨ੍ਹਾ : ਇਸ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਮਿਲੀ ਤਾਂ ਡੇਰੇ ਦੇ ਸੇਵਾਦਾਰਾਂ ਵੱਲੋਂ ਕੋਈ ਵੀ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ।
ਇਸ ਦੀ ਜਾਣਕਾਰੀ ਜਦੋਂ ਪੁਲਿਸ ਪ੍ਰਸ਼ਾਸਨ ਤੋਂ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਤਲਵੰਡੀ ਭਾਈ ਐਸਐਚਓ ਗੁਰਮੀਤ ਸਿੰਘ (SHO Gurmeet Singh) ਕੁਝ ਵੀ ਕਹਿਣ ਤੋਂ ਭੱਜਦੇ ਨਜ਼ਰ ਆਏ ਤੇ ਥਾਣੇ ਵਿੱਚ ਵੀ ਨਹੀਂ ਮਿਲੇ।
5 ਨਵੰਬਰ ਨੂੰ ਹੋਈ ਸੀ ਪ੍ਰਧਾਨ ਮੰਤਰੀ ਤੇ ਡੇਰਾ ਮੁਖੀ ਦੀ ਮੁਲਾਕਾਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਦਿਨ ਪਹਿਲਾਂ 5 ਨਵੰਬਰ ਨੂੰ ਮੁਖੀ ਢਿੱਲੋਂ ਨੂੰ ਮਿਲਣ ਡੇਰਾ ਬਿਆਸ ਪਹੁੰਚੇ ਸਨ। ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਹਿਮਾਚਲ ਪ੍ਰਦੇਸ਼ ਦੇ ਚੋਣ ਦੌਰੇ 'ਤੇ ਜਾਣ ਵਾਲੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੀਬ ਇੱਕ ਘੰਟਾ ਡੇਰਾ ਬਿਆਸ ਦਾ ਦੌਰਾ ਕੀਤਾ ਅਤੇ ਮੁਖੀ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਹ ਸਿੱਧੇ ਹਿਮਾਚਲ ਲਈ ਰਵਾਨਾ ਹੋ ਗਏ।
ਇਹ ਵੀ ਪੜ੍ਹੋ: ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਮਨੀਲਾ ਤੋਂ ਪੰਜਾਬ ਪਹੁੰਚੀ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ