ਫਿਰੋਜ਼ੁਪਰ: ਪੰਜਾਬ ਵਿਚ ਵੱਧ ਰਹੇ ਨਸ਼ੇ ਖਿਲਾਫ ਅਭਿਆਨ ਚਲਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਜਾਰਹੀ ਹੈ ਤਾਂ ਜੋ ਸ਼ੇ ਨਸ਼ੇ ਦੇ ਸੌਦਾਗਰਾਂ ਉੱਤੇ ਠੱਲ ਪਾਈ ਜਾ ਸਕੇ। ਇਸੇ ਤਹਿਤ ਜੀਰਾ ਪੁਲਿਸ ਦੇ ਸੀਆਈਏ ਸਟਾਫ਼ ਵੱਲੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਡੇਢ ਕਿਲੋ ਅਫ਼ੀਮ ਬਰਾਮਦ ਕੀਤੀ ਗਈ ਹੈ। ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ੇ 'ਤੇ ਠੱਲ ਪਾਉਣ ਲਈ ਓਹਨਾ ਵੱਲੋਂ ਮੁਖਬਰਾਂ ਦਾ ਸਾਥ ਵੀ ਲਿਆ ਜਾ ਰਿਹਾ ਹੈ।
ਮੁਖਬਰ ਖਾਸ ਨੇ ਇਤਲਾਹ ਦਿੱਤੀ: ਜ਼ੀਰਾ ਥਾਣਾ ਸਿਟੀ ਵਿੱਚ ਮੁਖਬਰ ਦੀ ਇਤਲਾਹ 'ਤੇ ਹੀ ਵਿਅਕਤੀ ਡੇਢ ਕਿੱਲੋ ਅਫ਼ੀਮ ਤੇ ਇਕ ਘੋੜਾ ਟਰਾਲਾ ਜਪਤ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦੇ ਹੋਏ ਏ ਐਸ ਆਈ ਰੇਸ਼ਮ ਸਿੰਘ ਇਨਵੈਸਟੀਗੇਸ਼ਨ ਅਫਸਰ ਵੱਲੋਂ ਦੱਸਿਆ ਗਿਆ, ਕਿ ਜਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਕੰਵਰਦੀਪ ਕੌਰ ਦੀਆਂ ਹਦਾਇਤਾਂ ਅਨੁਸਾਰ ਡੀਐਸਪੀ ਪਲਵਿੰਦਰ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਜਦ ਥਾਣਾ ਇੰਚਾਰਜ ਦੀਪਿਕਾ ਕੰਬੋਜ ਦੇ ਨਾਲ ਗਸ਼ਤ ਕਰਨ ਜ਼ੀਰਾ ਦੇ ਪਹੁੰਚੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਤਨਾਮ ਸਿੰਘ ਉਰਫ ਸੱਤਾ ਜੋ ਘੋੜੇ ਟਰਾਲਾ ਚਲਾਉਣ ਦਾ ਕੰਮ ਕਰਦਾ ਹੈ, ਊਹ ਯੂਪੀ ਤੋਂ ਸਸਤੀ ਅਫੀਮ ਲਿਆਕੇ ਮਹਿੰਗੀ ਵੇਚਣ ਦਾ ਕੰਮ ਕਰਦਾ ਹੈ। ਅੱਜ ਵੀ ਅਫ਼ੀਮ ਲੈ ਕੇ ਆ ਰਿਹਾ ਹੈ ਜਿਸ ਤੋਂ ਬਾਅਦ ਸਮਰਾਟ ਪੈਲੇਸ ਕੋਟ ਈਸੇ ਖਾਂ ਰੋਡ ਤੇ ਨਾਕੇਬੰਦੀ ਕਰਨ 'ਤੇ ਜਦ ਘੋੜੇ ਟਰਾਲੇ ਨੂੰ ਰੋਕ ਕੇ ਉਸ ਵਿੱਚੋਂ ਤਲਾਸ਼ੀ ਕੀਤੀ ਗਈ ਤਾਂ ਬੜੀ ਜੱਦੋ ਜਹਿਦ ਤੋਂ ਬਾਅਦ ਡੇਢ ਕਿਲੋ ਅਫੀਮ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ : Mystery of blind murder: ਲੁਧਿਆਣਾ ਪੁਲਿਸ ਨੇ ਸੁਲਝਾਈ ਦੋਹਰੇ ਕਤਲ ਦੀ ਗੁੱਥੀ, ਨੌਕਰ ਹੀ ਨਿਕਲਿਆ ਮਾਲਕ ਦਾ ਕਾਤਲ, ਗ੍ਰਿਫਤਾਰ
ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਕੋਲੋਂ ਪੁੱਛਗਿੱਛ ਦੌਰਾਨ ਜੋ ਵੀ ਸਾਹਮਣੇ ਆਵੇਗਾ ਉਹ ਸਾਂਝਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਏਸ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤਾਂ ਜੋ ਇਸ ਦਾ ਰਿਮਾਂਡ ਲਿਆ ਜਾ ਸਕੇ ਇਸ ਮੌਕੇ ਜਦ ਉਨ੍ਹਾਂ ਨੂੰ ਪੁੱਛਿਆ ਕਿ ਇਸ ਉਪਰ ਪਹਿਲਾਂ ਕੋਈ ਐਫ ਆਈ ਆਰ ਦਰਜ ਹੈ, ਤਾਂ ਉਹਨਾਂ ਦੱਸਿਆ ਕਿ ਇਸ ਉਪਰ ਪਹਿਲਾਂ ਕੋਈ ਵੀ ਐਫ ਆਈ ਆਰ ਦਰਜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰਿਮਾਂਡ ਤੋਂ ਬਾਅਦ ਵੀ ਜਾਣਕਾਰੀ ਮਿਲ ਸਕਦੀ ਹੈ, ਕਿ ਇਹ ਅਫੀਮ ਕਿਸ ਨੂੰ ਦੇਣੀ ਸੀ ਤੇ ਇਸ ਵਿਚ ਜੋ ਵੀ ਵਿਅਕਤੀ ਸ਼ਾਮਲ ਹੋਣਗੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ ਜਿਥੇ ਅਫੀਮ ਅਤੇ ਹੋਰ ਨਸ਼ੀਲੇ ਪਦਾਰਥ ਵੇਚਦੇ ਲੋਕ ਗਿਰਫ਼ਤਾਰ ਕੀਤੇ ਗਏ ਹਨ। ਜਿੰਨਾ ਤੋਂ ਹੋਰ ਵੀ ਪੁਛਪੜਤਾਲ ਕਰਕੇ ਨਸ਼ੇ ਦੇ ਸੌਦਾਗਰਾਂ ਤੱਕ ਪਹੁੰਚ ਕੀਤੀ ਗਈ ਹੈ। ਉਥੇ ਹੀ ਹੁਣ ਪ੍ਰਸ਼ਾਸਨ ਦੀ ਸਖਤੀ ਵੀ ਨਸ਼ਾ ਵੇਚਣ ਵਾਲਿਆਂ ਲਈ ਆਉਣ ਵਾਲਾ ਸਮਾਂ ਔਖਾ ਕਰੇਗੀ।