ETV Bharat / state

ਸਾਲੀ ਨਾਲ ਨਾਜਾਇਜ਼ ਸਬੰਧਾਂ ਦੇ ਚੱਲਦੇ ਜੀਜੇ ਨੇ ਕੀਤਾ ਸੀ 13 ਸਾਲਾ ਜਸ਼ਨ ਦਾ ਕਤਲ, ਜਾਣੋ ਪੂਰਾ ਮਾਮਲਾ - ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ

ਜ਼ੀਰਾ ਦੇ ਕੋਟ ਈਸੇ ਖਾਂ ਰੋਡ ਤੋਂ ਲਾਪਤਾ ਹੋਏ ਬੱਚੇ ਜਸ਼ਨ ਦੀ 11 ਦਸੰਬਰ ਨੂੰ ਲਾਸ਼ ਬਰਾਮਦ ਹੋਈ ਸੀ। ਇਸ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਵੱਲੋਂ ਜਸ਼ਨ ਦੇ ਮੁਲਜ਼ਮ ਜੀਜੇ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੇ ਆਪਣੀ ਸਾਲੀ ਨਾਲ ਨਾਜਾਇਜ਼ ਸਬੰਧ ਸਨ ਜਿਸ ਦਾ ਪਤਾ ਜਸ਼ਨ ਨੂੰ ਲੱਗ ਗਿਆ ਸੀ। ਆਪਣੇ ਰਾਹ 'ਚ ਬਣਦੇ ਰੋੜੇ ਜਸ਼ਨ ਨੂੰ ਹਟਾਉਣ ਲਈ ਜੀਜੇ ਜਸਪ੍ਰੀਤ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

Murder due to illicit relations, Ferozepur
ਨਾਜਾਇਜ਼ ਸਬੰਧਾਂ ਦੇ ਚੱਲਦੇ ਜੀਜੇ ਨੇ ਕੀਤਾ ਸੀ 13 ਸਾਲਾਂ ਜਸ਼ਨ ਦਾ ਕਤਲ, ਜਾਣੋ ਪੂਰਾ ਮਾਮਲਾ
author img

By

Published : Dec 16, 2022, 7:24 AM IST

Updated : Dec 16, 2022, 9:53 AM IST

ਸਾਲੀ ਨਾਲ ਨਾਜਾਇਜ਼ ਸਬੰਧਾਂ ਦੇ ਚੱਲਦੇ ਜੀਜੇ ਨੇ ਕੀਤਾ ਸੀ 13 ਸਾਲਾ ਜਸ਼ਨ ਦਾ ਕਤਲ

ਫਿਰੋਜ਼ਪੁਰ: ਬੀਤੀ 9 ਦਸੰਬਰ ਨੂੰ ਜ਼ੀਰਾ ਦੇ ਕੋਟ ਈਸੇ ਖਾਂ ਰੋਡ ਤੋਂ ਲਾਪਤਾ ਹੋਏ ਬੱਚੇ ਜਸ਼ਨ ਦੀ 11 ਦਸੰਬਰ ਨੂੰ ਸ਼ਾਹ ਵਾਲਾ ਰੋਡ ਦੇ ਖੇਤਾਂ ਵਿੱਚੋਂ ਬੱਚੇ ਦੀ ਲਾਸ਼ ਮਿਲ ਸੀ। ਜ਼ੀਰਾ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਅੰਨ੍ਹੇ ਕਤਲ ਦੀ ਗੁਥੀ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ (Murder due to illicit relations) ਪੁਲਿਸ ਵੱਲੋਂ ਮ੍ਰਿਤਕ ਦੇ ਦਸ਼ਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਾਰੇ ਕਤਲ ਮਾਮਲੇ ਦੀ ਜਾਣਕਾਰੀ ਐਸਐਸਪੀ ਫਿਰੋਜ਼ਪੁਰ ਮੈਡਮ ਕੰਵਰਦੀਪ ਕੌਰ ਨੇ ਸਾਂਝੀ ਕੀਤੀ ਹੈ।

ਜੀਜੇ ਨੇ ਹੀ ਅਗਵਾ ਕਰਕੇ ਕੀਤਾ ਜਸ਼ਨ ਦਾ ਕਤਲ: ਐਸਐਸਪੀ ਫਿਰੋਜ਼ਪੁਰ ਮੈਡਮ ਕੰਵਰਦੀਪ ਕੌਰ ਨੇ ਦੱਸਿਆ ਕਿ ਜ਼ੀਰਾ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਅੰਨ੍ਹੇ ਕਤਲ ਦੀ ਗੁਥੀ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਦੀ ਸਾਰੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਮ੍ਰਿਤਕ ਲੜਕੇ ਜਸ਼ਨ ਦੀ ਭੈਣ ਮੋਗਾ ਦੇ ਪਿੰਡ ਦੌਲਤਪੁਰਾ ਦੇ ਵਾਸੀ ਜਸਪ੍ਰੀਤ ਸਿੰਘ ਨਾਲ ਵਿਆਹੀ ਹੋਈ ਹੈ ਅਤੇ ਜਸਪ੍ਰੀਤ ਮ੍ਰਿਤਕ ਦੀ ਦੂਜੀ ਭੈਣ ਨੇਹਾ ਨਾਲ ਨਾਜਾਇਜ਼ ਸਬੰਧ ਸੀ ਜਿਸ ਬਾਬਤ ਜਸ਼ਨ ਨੂੰ ਪਤਾ ਲੱਗ ਗਿਆ ਸੀ।

ਜਸ਼ਨ ਉਨ੍ਹਾਂ ਨੂੰ ਰੋਕਦਾ ਸੀ ਜਿਸ ਕਾਰਨ ਜਸਪ੍ਰੀਤ ਨੇ ਜਸ਼ਨ ਨੂੰ 9 ਦਸੰਬਰ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਖੇਤਾਂ ਵਿੱਚ ਲਿਜਾ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਉਸ ਤੋਂ ਬਾਅਦ ਉਸ ਦਾ ਚਿਹਰਾ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।

ਮੁਲਜ਼ਮ ਜੀਜਾ ਗ੍ਰਿਫ਼ਤਾਰ: ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਮੈਡਮ ਕੰਵਰਦੀਪ ਕੌਰ ਨੇ ਦੱਸਿਆ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਹ ਉਸ ਪਾਸੋਂ ਗਲਾ ਘੁੱਟਣ ਲਈ ਵਰਤੀ ਗਈ ਰੱਸੀ ਅਤੇ ਵਾਰਦਾਤ ਦੌਰਾਨ ਮੁਲਜ਼ਮ ਦੇ ਪਹਿਣੇ ਕੱਪੜੇ ਤੋਂ ਇਲਾਵਾ ਮ੍ਰਿਤਕ ਜਸ਼ਨ ਦਾ ਮੋਬਾਇਲ ਵੀ ਬਰਾਮਦ ਕਰ ਲਿਆ ਹੈ। ਮੁਕੱਦਮੇ ਦੀ ਤਫਤੀਸ਼ ਕਰਕੇ ਜਲਦੀ ਹੀ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਦੱਸ ਦਈਏ ਕਿ ਮ੍ਰਿਤਕ ਜਸ਼ਨ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਰਾਜਨੀਤਕ ਆਗੂਆਂ ਵੱਲੋਂ ਮਿਲ ਕੇ ਬੱਚੇ ਦੇ ਕਾਤਲਾਂ ਨੂੰ ਫੜਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਦਾ ਸਾਥ ਦਿੰਦੇ ਹੋਏ ਵਪਾਰੀਆਂ ਵੱਲੋਂ ਵੀ ਬਾਜ਼ਾਰ ਬੰਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਕਿਸਾਨਾਂ ਨੇ ਮੁਫ਼ਤ ਕਰਵਾਏ ਟੋਲ ਪਲਾਜ਼ੇ, ਜਾਣੋ ਕੀ ਰਿਹਾ ਅਸਰ, ਕਿੱਥੇ-ਕਿੱਥੇ ਹੋਇਆ ਹੰਗਾਮਾ

etv play button

Last Updated : Dec 16, 2022, 9:53 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.