ਫਿਰੋਜ਼ਪੁਰ: ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ ਤੇ ਹੁਣ ਦੂਜੀ ਵੇਵ ਤੋਂ ਬਾਅਦ ਵਿਸ਼ਵ ਭਰ ਵਿੱਚ ਕੋਰੋਨਾ ਦੀ ਤੀਜੀ ਵੇਵ ਆ ਰਹੀ ਹੈ ਜਿਸ ਨੂੰ ਲੈ ਕੇ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਵੀ ਕੋਰੋਨਾ ਦੀ ਤੀਜੀ ਵੇਵ ਨੂੰ ਲੈ ਕੇ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਉਥੇ ਹੀ ਰੇਲਵੇ ਵਿਭਾਗ ਵੱਲੋਂ ਵੀ ਯਾਤਰੀਆਂ ਦੀ ਸੁਰੱਖਿਆ ਲਈ ਖ਼ਾਸ ਪ੍ਰਬੰਧੀ ਕੀਤੇ ਗਏ ਹਨ।
ਇਹ ਵੀ ਪੜੋ: ਦੁੱਖਾਂ ਦੇ ਪਹਾੜ ਥੱਲੇ ਦਬਿਆ ਗਰੀਬ ਪਰਿਵਾਰ, ਪਰ ਹੌਂਸਲੇ ਅਜੇ ਵੀ ਬੁਲੰਦ
ਈਟੀਵੀ ਭਾਰਤ ਦੀ ਟੀਮ ਨੇ ਡਿਵੀਜ਼ਨਲ ਰੇਲਵੇ ਮੈਨੇਜਰ ਫ਼ਿਰੋਜ਼ਪੁਰ ਰਜੇਸ਼ ਅਗਰਵਾਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕੋਵਿਡ ਦੀ ਤੀਸਰੀ ਵੇਵ ਦੀ ਰੇਲਵੇ ਫਿਭਾਗ ਪਹਿਲੇ ਤੋਂ ਹੀ ਤਿਆਰੀ ਕਰ ਚੁੱਕਾ ਹੈ ਵਿਭਾਗ ਦੁਆਰਾ ਜਦੋਂ ਦੂਜੀ ਕੋਵਿਡ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਹਰ ਚੀਜ਼ ਦਾ ਖਿਆਲ ਰੱਖਿਆ ਜਾ ਰਿਹਾ ਹੈ। ਰੇਲਵੇ ਦੁਆਰਾ ਆਪਣੇ ਮਾਸਕ ਤਿਆਰ ਕੀਤੇ ਜਾਂਦੇ ਹਨ ਅਤੇ ਸੈਨੀਟਾਈਜ਼ਰ ਵੀ ਆਪਣਾ ਹੀ ਤਿਆਰ ਕੀਤਾ ਜਾਂਦਾ ਹੈ ਅਤੇ ਹੁਣ ਤੀਸਰੀ ਵੇਵ ਦੀ ਤਿਆਰੀ ਲਈ ਰੇਲਵੇ ਵਿਭਾਗ ਵੱਲੋਂ ਆਪਣੇ ਆਕਸੀਜਨ ਪਲਾਂਟ ਵੀ ਲਗਾ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਬਿਨਾਂ ਰਿਜ਼ਰਵੇਸ਼ਨ ਵਾਲੀਆਂ ਗੱਡੀਆਂ ਇੱਕਾ ਦੁੱਕਾ ਹੀ ਚਲਦੀਆਂ ਹਨ ਅਤੇ ਰਿਜ਼ਰਵੇਸ਼ਨ ਵਾਲੀਆਂ ਗੱਡੀਆਂ ਵਿੱਚ ਇੱਕ ਲਿਮਟ ਤੇ ਬੁਕਿੰਗ ਕੀਤੀ ਜਾਂਦੀ ਹੈ ਜਿਸ ਨਾਲ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਆਪਣੇ ਆਪ ਪਾਲਣਾ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਤਿਉਹਾਰ ਦੇ ਮੌਸਮ ’ਚ ਵਧਣ ਵਾਲੀ ਯਾਤਰੀਆਂ ਦੀ ਆਮਦ ਵਾਸਤੇ ਵੀ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਉਨ੍ਹਾਂ ਯਾਤਰੀਆਂ ਨੂੰ ਅਪੀਲ ਵੀ ਕੀਤੀ ਕਿ ਸਮੇਂ ਸਿਰ ਅਵਧੀ ਬੁਕਿੰਗ ਕਰ ਕੇ ਹੀ ਯਾਤਰਾ ਕਰਨ ਤਾਂ ਜੋ ਕਵਿਡ ਦੇ ਨਿਯਮਾਂ ਦੀ ਪਾਲਣਾ ਵੀ ਹੋ ਸਕੇ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਵਿੱਚ ਰੇਲ ਗੱਡੀਆਂ ਵਧਾ ਦਿੱਤੀਆਂ ਜਾਣਗੀਆਂ ਤਾਂ ਜੋ ਕਿ ਸੋਸ਼ਲ ਅਸਿਸਟੈਂਸ ਦੀ ਪਾਲਣਾ ਹੋ ਸਕੇ ਅਤੇ ਟਰੇਨਾਂ ਵਿਚ ਆਪਣੇ ਨਾ ਆਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਯਾਤਰੀਆਂ ਵੱਲੋਂ ਪਹਿਲਾਂ ਵੀ ਕੰਪਿਊਟਰ ਰਾਹੀਂ ਔਨਲਾਈਨ ਬੁਕਿੰਗ ਕੀਤੀ ਜਾਂਦੀ ਸੀ ਪਰ ਹੁਣ ਮੋਬਾਇਲ ਐਪ ਵੀ ਦੇ ਦਿੱਤੀ ਗਈ ਹੈ ਜਿਸ ਨਾਲ ਬੁਕਿੰਗ ਕੀਤੀ ਜਾ ਸਕੇ।
ਇਹ ਵੀ ਪੜੋ: ਦੁੱਖਾਂ ਦੇ ਪਹਾੜ ਥੱਲੇ ਦਬਿਆ ਗਰੀਬ ਪਰਿਵਾਰ, ਪਰ ਹੌਂਸਲੇ ਅਜੇ ਵੀ ਬੁਲੰਦ