ਫਿਰੋਜ਼ਪੁਰ: ਗੁਰੂ ਹਰ ਸਹਾਏ ਦੇ ਪਿੰਡ ਬਸਤੀ ਕੇਸਰ ਸਿੰਘ ਵਾਲੀ 'ਚ ਚੱਲ ਰਹੇ ਵਿਆਹ ਸਮਾਗਮ ਨੂੰ ਉਸ ਵੇਲੇ ਰੋਕਣਾ ਪਿਆ। ਜਦੋਂ ਵਿਆਹ ਸਮਾਗਮ ਵਿਚ ਲਾੜੇ ਦੀ ਪਹਿਲੀ ਘਰਵਾਲੀ ਪਹੁੰਚ ਗਈ ਅਤੇ ਲਾੜੇ 'ਤੇ ਬਿਨਾਂ ਤਲਾਕ ਲਏ ਦੂਸਰਾ ਵਿਆਹ ਕਰਵਾਉਣ ਦਾ ਦੋਸ਼ ਲਾਇਆ। ਇੱਕ ਸ਼ਾਦੀਸ਼ੁਦਾ ਲੜਕੇ ਵੱਲੋਂ ਆਪਣੀ ਪਤਨੀ ਤੋਂ ਬਿਨਾਂ ਤਲਾਕ ਲਏ ਅਤੇ ਬਿਨਾਂ ਲਿਖ ਪੜ੍ਹ ਤੋਂ ਦੂਸਰਾ ਵਿਆਹ ਕਰਵਾਇਆ ਜਾ ਰਿਹਾ ਸੀ। ਪੁਲਿਸ ਨੇ ਲੜਕੀ ਦੇ ਘਰ ਜਾ ਕੇ ਲੜਕੇ ਵੱਲੋਂ ਕੀਤੇ ਜਾ ਰਹੇ ਦੂਸਰੇ ਵਿਆਹ ਦੇ ਸਬੰਧ ਵਿਚ ਦੱਸ ਕੇ ਪਹਿਲੀ ਵਿਆਹੁਤਾ ਲੜਕੀ ਦੇ ਪਰਿਵਾਰ ਵਾਲਿਆਂ ਨੇ ਵਿਆਹ ਨੂੰ ਰੁਕਵਾ ਦਿੱਤਾ।
3 ਸਾਲ ਦਾ ਲੜਕਾ ਵੀ ਹੈ: ਜਿੱਥੇ ਕਿ ਪਹਿਲੀ ਪਤਨੀ ਨੂੰ ਪਤਾ ਲੱਗਣ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਚੱਲ ਰਹੇ ਅਨੰਦ ਕਾਰਜ ਦੇ ਮੌਕੇ ਪਹੁੰਚੀ ਤਾਂ ਲਾੜੇ ਦਾ ਪਰਿਵਾਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਪਹੁੰਚੀ ਪੀੜਿਤ ਮਹਿਲਾ ਨੇ ਦੱਸਿਆ ਕਿ ਉਸਦਾ ਚਾਰ ਸਾਲ ਪਹਿਲਾਂ ਗੁਰਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਸਤੀ ਕੇਸਰ ਸਿੰਘ ਵਾਲੀ ਦੇ ਨਾਲ ਰੀਤੀ-ਰਿਵਾਜਾਂ ਨਾਲ ਵਿਆਹ ਹੋਇਆ ਸੀ ਤੇ ਉਸਦਾ ਇੱਕ 3 ਸਾਲ ਦਾ ਲੜਕਾ ਵੀ ਹੈ। ਉਨ੍ਹਾਂ ਕਿਹਾ ਕਿ ਉਹ ਮੇਰੇ ਨਾਲ ਕੁੱਟਮਾਰ ਕਰਦਾ ਸੀ ਤੇ ਹੋਰ ਦਹੇਜ ਦੀ ਮੰਗ ਕਰਦਾ ਸੀ, ਜਿਸ ਕਾਰਨ ਮੇਰੇ ਨਾਲ ਮਾਰਕੁੱਟ ਕੀਤੀ ਜਾਂਦੀ ਸੀ ਤੇ ਮੈਨੂੰ ਘਰ ਵਿੱਚੋਂ ਕੱਢ ਦਿੱਤਾ ਗਿਆ ਪਰ ਸਾਡਾ ਕੇਸ ਕੋਟ ਵਿੱਚ ਚੱਲ ਰਿਹਾ ਹੈ।
ਪਰਿਵਾਰ ਫਰਾਰ: ਇਸ ਮੌਕੇ ਗੁਰਦੁਆਰੇ ਦੇ ਹੈਡ-ਗ੍ਰੰਥੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਗੁਰੂ ਹਰਸਹਾਏ ਪਿੰਡ ਦੇ ਇਕ ਪਰਿਵਾਰ ਵੱਲੋਂ ਆਪਣੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ। ਜਿਸਦਾ ਕਿ ਅੱਜ ਅਨੰਦ ਕਾਰਜ ਕਰਵਾਇਆ ਸੀ ਤਾਂ ਮੌਕੇ ਉੱਤੇ ਉਸ ਲੜਕੇ ਦੀ ਪਹਿਲੀ ਪਤਨੀ ਤੇ ਉਸ ਦਾ ਪਰਿਵਾਰ ਆ ਗਿਆ ਤੇ ਲਾੜਾ ਅਤੇ ਉਸ ਦਾ ਪਰਿਵਾਰ ਫਰਾਰ ਹੋ ਗਏ ਹਨ।
ਇਹ ਵੀ ਪੜ੍ਹੋ : AIG Ashish Kapoor : ਪੰਜਾਬ ਦੇ AIG ਆਸ਼ੀਸ਼ ਕਪੂਰ ਦੀਆਂ ਵਧੀਆਂ ਮੁਸ਼ਕਿਲਾਂ: ਭ੍ਰਿਸ਼ਟਾਚਾਰ ਦੇ ਮਾਮਲੇ 'ਚ ਨਹੀਂ ਮਿਲੀ ਜ਼ਮਾਨਤ
ਵਿਆਹ 'ਤੇ ਖਰਚ: ਇਸ ਮੌਕੇ ਜਦ ਲੜਕੀ ਦੇ ਪਿਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਸੀ ਕਿ ਲੜਕੇ ਦਾ ਪਹਿਲਾ ਵਿਆਹ ਹੋਇਆ ਹੈ ਤੇ ਉਸ ਦਾ ਇੱਕ ਲੜਕਾ ਵੀ ਹੈ । ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਦੱਸਿਆ ਗਿਆ ਕਿ ਸਾਡਾ ਲੜਕਾ ਕੁਆਰਾ ਹੈ ਤੇ ਅਸੀਂ ਉਸ ਦਾ ਵਿਆਹ ਕਰਨਾ ਹੈ। ਪਹਿਲਾਂ ਸਾਡੀ ਮੰਗਣੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ ਅੱਜ ਸੋਮਵਾਰ ਨੂੰ ਬਰਾਤ ਆਈ ਹੋਈ ਹੈ ਤੇ ਜਿਥੇ ਕਿ ਗੁਰਦੁਆਰਾ ਸਾਹਿਬ ਵਿਖੇ ਅਨੰਦ-ਕਾਰਜ ਚੱਲ ਰਹੇ ਸਨ ਤਾਂ ਪੁਲਿਸ ਅਤੇ ਉਸ ਲੜਕੇ ਦੀ ਪਹਿਲੀ ਪਤਨੀ ਆ ਗਈ, ਜਿਸ ਤੋਂ ਬਾਅਦ ਸਾਨੂੰ ਇਸ ਸਾਰੇ ਮਾਮਲੇ ਦਾ ਪਤਾ ਲੱਗਿਆ। ਉਸ ਨੇ ਕਿਹਾ ਕਿ ਮੈਂ ਲੱਖਾ ਰੁਪਏ ਇਸ ਵਿਆਹ 'ਤੇ ਖਰਚ ਕਰ ਚੁੱਕਿਆ ਹਾਂ ਤਾਂ ਅੱਜ ਇਹ ਪਤਾ ਨਾ ਲਗਦਾ ਤਾਂ ਸਾਡਾ ਵੀ ਪਰਿਵਾਰ ਖਰਾਬ ਹੋ ਜਾਣਾ ਸੀ।
ਮੌਜੂਦਾ ਲੜਕੀ ਦੇ ਪਿਤਾ : ਮੌਕੇ 'ਤੇ ਪਹੁੰਚੇ ਥਾਣਾ ਗੁਰੂਹਰਸਹਾਏ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਥੇ ਪਹਿਲਾਂ ਹੀ ਸ਼ਾਦੀ ਸ਼ੁਦਾ ਲੜਕੇ ਵੱਲੋਂ ਦੂਸਰਾ ਵਿਆਹ ਕਰਵਾਇਆ ਜਾ ਰਿਹਾ ਸੀ ਤਾਂ ਮੌਕੇ ਉੱਤੇ ਪਹੁੰਚ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਗੱਲਬਾਤ ਕਰਕੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।