ਫ਼ਿਰੋਜ਼ਪੁਰ: ਪੰਜਾਬ 'ਚ ਬੇਸ਼ੱਕ ਸਰਕਾਰ ਤੇ ਪੁਲਿਸ ਵਲੋਂ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਨਿੱਤ ਦਿਨ ਹੋ ਰਹੀਆਂ ਵਾਰਦਾਤਾਂ ਇੰਨ੍ਹਾਂ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ। ਤਾਜ਼ਾ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਸਥਾਨਕ ਭੱਟੀਆਂ ਵਾਲੀ ਬਸਤੀ ਸਥਿਤ ਮਾਨਵਤਾ ਪਬਲਿਕ ਸਕੂਲ ਦੇ ਕੋਲ ਦੋ ਧੜਿਆਂ ਵਿੱਚ ਹੋਈ ਗੈਂਗਵਾਰ ਦੇ ਦੌਰਾਨ ਬੀਤੀ ਰਾਤ ਗੋਲੀਆਂ ਮਾਰ ਕੇ ਇਕ ਗੈਂਗਸਟਰ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਲਾਡੀ ਸ਼ੂਟਰ ਵਾਸੀ ਸ਼ੇਰ ਖਾਂ ਦੱਸੀ ਗਈ ਹੈ।
ਪੁਲਿਸ ਨੇ ਕਬਜ਼ੇ 'ਚ ਲਈ ਲਾਸ਼: ਲਾਡੀ ਦੇ ਕਾਤਲ ਕੌਣ ਸਨ ਅਤੇ ਕਿਸ ਪਾਸੇ ਗਏ ਇਸ ਸਬੰਧੀ ਸਥਾਨਕ ਲੋਕ ਵੀ ਕੁਝ ਦੱਸਣ ਤੋਂ ਅਸਮਰਥਤਾ ਜਤਾਉਂਦੇ ਰਹੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਚੀ 'ਚ ਰਖਵਾ ਦਿੱਤਾ ਹੈ। ਜਿਥੇ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ।
ਕਤਲ ਸਬੰਧੀ ਪੁਲਿਸ ਕਰ ਰਹੀ ਜਾਂਚ: ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਲਾਡੀ ਸ਼ੇਰ ਖਾਂ ਸ਼ੂਟਰ ਦੀ ਗੋਲੀ ਲੱਗਣ ਨਾਲ ਮੌਤ ਹੋ ਚੁੱਕੀ ਹੈ।ਡੀਐਸਪੀ ਨੇ ਦੱਸਿਆ ਕਿ ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਸਦਾ ਕਤਲ ਕਿਸਨੇ ਅਤੇ ਕਿਉਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਲਾਡੀ ਸ਼ੇਰ ਖਾਂ 'ਤੇ ਵੱਖ-ਵੱਖ ਧਰਾਵਾਂ ਤਹਿਤ ਕਈ ਮਾਮਲੇ ਦਰਜ ਸਨ।
- Jakhar Targeted CM Mann on Deabte Issue: ਮਹਾਂ ਡਿਬੇਟ 'ਤੇ ਸਰਕਾਰ ਨੂੰ ਸਿੱਧੇ ਹੋਏ ਸੁਨੀਲ ਜਾਖੜ, ਕਿਹਾ ਮਾਨ ਸਾਬ ਕਿਉਂ ਪੰਜਾਬ ਨੂੰ 'ਤਾਲਿਬਾਨੀ ਦਹਿਸ਼ਤ' ਵੱਲ ਧੱਕ ਰਹੇ ਹੋ?
- Review Of Paddy Procurement: ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਫਰੀਦਕੋਟ 'ਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ, ਫਸਲ ਦੀ ਆਮਦ ਅਤੇ ਵਿਕਰੀ ਤੇ ਤਸੱਲੀ ਦਾ ਕੀਤਾ ਪ੍ਰਗਟਾਵਾ
- Punjab Day 1 November: ਅੱਜ ਹੈ ਪੰਜਾਬੀ ਸੂਬੇ ਦਾ ਸਥਾਪਨਾ ਦਿਵਸ, ਅੰਦੋਲਨਾਂ ਤੇ ਸੰਘਰਸ਼ਾਂ 'ਚ ਮੋਹਰੀ ਰਹਿਣ ਵਾਲੇ ਸੂਬੇ ਦਾ ਜਾਣੋਂ ਇਤਿਹਾਸ
ਪਹਿਲਾਂ ਵੀ ਹੋਈ ਸੀ ਵਾਰਦਾਤ: ਕਾਬਿਲੇਗੌਰ ਹੈ ਕਿ ਮੰਗਲਵਾਰ ਦਾ ਦਿਨ ਗੈਂਗਸਟਰਾਂ ਲਈ ਬਹੁਤ ਹੀ ਭਾਰੀ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਤੜਕੇ ਥਾਣਾ ਲੱਖੋ ਕੇ ਬਹਿਰਾਮ ਦੇ ਤਹਿਤ ਆਉਂਦੇ ਪਿੰਡ ਸੋਢੀ ਵਾਲਾ ਦੇ ਨੇੜੇ ਜਿਲਾ ਪੁਲਿਸ ਨੇ 15 ਮਿੰਟ ਦੀ ਗੋਲ਼ੀਬਾਰੀ ਮਗਰੋਂ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ ।ਇਸ ਗੋਲ਼ੀਬਾਰੀ ਦੌਰਾਨ ਸੁਭਾਸ਼ ਉਰਫ ਬਾਛੀ ਨਾਂ ਦਾ ਬਦਮਾਸ਼ ਗੰਭੀਰ ਜ਼ਖ਼ਮੀ ਹੋ ਗਿਆ ਸੀ।