ਫਿਰੋਜ਼ਪੁਰ: ਪੰਜਾਬ ਦੇ ਖੁੰਖਾਰ ਗੈਂਗਸਟਰ (gangster) ਜੈਪਾਲ ਭੁੱਲਰ ਦਾ ਕੋਲਕਾਤਾ ਵਿੱਚ ਬੀਤੇ ਦਿਨ ਕੀਤੇ ਗਏ ਇਨਕਾਊਂਟਰ ਤੋਂ ਬਾਅਦ ਜੈਪਾਲ ਭੁੱਲਰ ਦਾ ਪਰਿਵਾਰ ਕਾਫੀ ਸੋਗ ਵਿੱਚ ਹੈ। ਦੱਸ ਦੇਈਏ ਕਿ ਪੰਜਾਬ ਦਾ ਇਹ ਨਾਮੀ ਗੈਂਗਸਟਰ (gangster) ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਉਸਦੇ ਪਿਤਾ ਪੰਜਾਬ ਪੁਲਿਸ ਦਾ ਸਾਬਕਾ ਸਬ-ਇੰਸਪੈਕਟਰ ਹੈ। ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਇਲਾਵਾ ਇੱਕ ਭੈਣ ਅਤੇ ਭਰਾ ਵੀ ਹੈ।
ਚੰਗੀ ਖਿਡਾਰੀ ਸੀ ਗੈਂਗਸਟਰ (gangster) ਜੈਪਾਲ ਭੁੱਲਰ
ਪਰਿਵਾਰ ਵਿਚ ਮੌਜੂਦ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜੈਪਾਲ ਇੱਕ ਨਿੱਘੇ ਸੁਭਾਅ ਦਾ ਬੰਦਾ ਸੀ। ਇੱਕ ਚੰਗਾ ਖ਼ਿਡਾਰੀ ਸੀ। ਉਸਦੇ ਮਾਤਾ-ਪਿਤਾ ਉਸ ਨੂੰ ਇੱਕ ਚੰਗਾ ਇਨਸਾਨ ਬਣਾਉਣਾ ਚਾਹੁੰਦੇ ਸੀ, ਪਰ ਮਾੜੀ ਸੰਗਤ 'ਚ ਪੈਣ ਕਰਕੇ ਉਹ ਜ਼ੁਰਮ ਦੀ ਦੁਨੀਆਂ ਵਿੱਚ ਖੁਬਦਾ ਹੀ ਚਲਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਹ ਇੱਕ ਚੰਗਾ ਖਿਡਾਰੀ ਸੀ ਕਈ ਵਾਰ ਪਰਿਵਾਰ ਵੱਲੋਂ ਉਸ ਨੂੰ ਇਸ ਜ਼ੁਰਮ ਦੀ ਦੁਨੀਆਂ ਤੋਂ ਬਾਹਰ ਆਉਣ ਲਈ ਵੀ ਸਮਝਾਇਆ ਜਾਂਦਾ ਸੀ, ਪਰ ਉਸ ਦਾ ਇਹੀ ਕਹਿਣਾ ਸੀ ਕਿ ਜਿੰਨੀ ਅੱਗੇ ਤੱਕ ਉਹ ਇਸ ਜ਼ੁਰਮ ਦੀ ਦੁਨੀਆਂ ਵਿਚ ਚਲਾ ਗਿਆ ਹੈ ਪਿੱਛੇ ਮੁੜ ਕੇ ਵਾਪਿਸ ਆਉਣਾ ਉਸ ਲਈ ਬਹੁਤ ਔਖਾ ਹੈ ਫਿਰ ਵੀ ਜੇਕਰ ਉਹ ਵਾਪਸ ਆਉਂਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਵੀ ਤੰਗ ਕੀਤਾ ਜਾਏਗਾ। ਇਸ ਕਰਕੇ ਉਹ ਨਹੀਂ ਚਾਹੁੰਦਾ ਕਿ ਉਸ ਕਰਕੇ ਉਸ ਦੇ ਪਰਿਵਾਰ ਤੇ ਕੋਈ ਗੱਲ ਆਵੇ।
ਇਹ ਵੀ ਪੜੋ: Drug Smugglers: ਨਸ਼ਾ ਤਸਕਰਾਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਕਬੱਡੀ ਕੋਚ ਦੀ ਹੋਈ ਮੌਤ