ਫਿਰੋਜ਼ਪੁਰ: ਇੱਕ ਪਾਸੇ ਜੰਮੂ ਕਸ਼ਮੀਰ ਦੇ ਹਾਲਤਾਂ ਨੂੰ ਦੇਖਦੇ ਹੋਏ ਪੰਜਾਬ ਤੇ ਹੋਰ ਗੁਆਂਢੀ ਸੂਬਿਆਂ 'ਚ ਹਾਈ ਆਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਦੁਜੇ ਪਾਸੇ ਪਾਕਿਸਤਾਨੀ ਘੁਸਪੈਠੀ ਲਗਾਤਾਰ ਹਰਕਤ ਵਿੱਚ ਹਨ। ਬੀਤੀ ਦੇਰ ਰਾਤ ਫਿਰੋਜ਼ਪੁਰ ਸਰਹੱਦ 'ਤੇ ਵਿਖੇ ਮੌਜੂਦ BSF ਦੀ 118ਵੀਂ ਬਟਾਲੀਅਨ ਵੱਲੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਰਹੇ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਗਿਆ। ਇਸ ਖ਼ਬਰ ਤੋਂ ਹਾਲਾਤ ਨਾਜੁਕ ਬਣੇ ਹੋਏ ਹਨ।
-
Border Security Force: A Pakistani intruder has been apprehended by BSF near Ferozepur in Punjab. Concerned authorities are questioning him about his whereabouts and intentions. Nothing objectionable recovered from him. pic.twitter.com/s2AiwNL4fG
— ANI (@ANI) August 3, 2019 " class="align-text-top noRightClick twitterSection" data="
">Border Security Force: A Pakistani intruder has been apprehended by BSF near Ferozepur in Punjab. Concerned authorities are questioning him about his whereabouts and intentions. Nothing objectionable recovered from him. pic.twitter.com/s2AiwNL4fG
— ANI (@ANI) August 3, 2019Border Security Force: A Pakistani intruder has been apprehended by BSF near Ferozepur in Punjab. Concerned authorities are questioning him about his whereabouts and intentions. Nothing objectionable recovered from him. pic.twitter.com/s2AiwNL4fG
— ANI (@ANI) August 3, 2019
ਕਿਵੇਂ ਕੀਤਾ ਕਾਬੂ?
ਜ਼ਿਕਰਯੋਗ ਹੈ ਕਿ ਕਾਬੂ ਕੀਤੇ ਪਾਕਿਸਤਾਨੀ ਨਾਗਰਿਕ ਦੀ ਪਛਾਣ ਯਾਕੂਬ ਵਜੋਂ ਹੋਈ ਹੈ। ਜਿਸ ਦੀ ਉੱਮਰ 38 ਸਾਲ ਦੱਸੀ ਜਾ ਰਹੀ ਹੈ। ਯਾਕੂਬ ਬੀਤੀ ਦੇਰ ਰਾਤ ਫਿਰੋਜ਼ਪੁਰ ਦੀ ਸਰਹੱਦੀ ਚੌਕੀ 'ਚ ਦਾਖਲ ਹੋਣ ਦੀ ਕੋਸ਼ਿਸ ਕਰ ਰਿਹਾ ਸੀ। ਇਸ ਚੌਕੀ 'ਤੇ BSF ਦੀ 118ਵੀਂ ਬਟਾਲੀਅਨ ਮੌਜੂਦ ਸੀ। ਬਟਾਲੀਅਨ ਨੇ ਯਾਕੂਬ ਨੂੰ BoP ਦੇ ਗੇਟ ਨੰਬਰ 215/6 ਦੇ ਨੇੜੇ ਸ਼ੱਕੀ ਹਾਲਤਾਂ ਵਿੱਚ ਘੁੰਮਦਿਆਂ ਦੇਖ ਕਾਬੂ ਕਰ ਲਿਆ।
BSF ਨੇ ਜਦੋਂ ਯਾਕੂਬ ਤੋਂ ਪੁੱਛਗਿੱਛ ਕੀਤਾ ਤਾਂ ਪਤਾ ਲਗਿਆ ਕਿ ਉਹ ਪਾਕਿਸਤਾਨ ਦੇ ਫੈਜ਼ਲ ਰਜ਼ਾਕ ਦਾ ਪੁੱਤਰ ਹੈ ਜਿਨ੍ਹਾਂ ਦੀ ਰਿਹਾਇਸ ਤਹਿਸੀਲ ਕਮਾਲੀਆ, ਜ਼ਿਲ੍ਹਾ-ਟੋਭਾ ਟੇਕ ਸਿੰਘ, ਪਾਕਿਸਤਾਨ ਹੈ। ਉਸ ਦੀ ਤਲਾਸ਼ੀ ਦੌਰਾਨ BSF ਨੇ ਯਾਕੂਬ ਤੋਂ 4 ਵਿਜ਼ੀਟਿੰਗ ਕਾਰਡ, ਕੁੱਝ ਕਾਗਜ਼ਾਤ ਬਰਾਮਦ ਕੀਤੇ।
ਕਿਉਂ ਬਣੇ ਹਨ ਹਾਲਾਤ ਗੰਭੀਰ?
ਦੱਸਣਯੋਗ ਹੈ ਕਿ ਜਦੋਂ ਤੋਂ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 35ਏ ਹਟਾਉਣ ਦਾ ਫੈਸਲਾ ਕੀਤਾ ਹੈ ਹਾਲਾਤ ਨਾਜੁਕ ਬਣੇ ਹੋਏ ਹਨ। ਇਥੇ ਤੱਕ ਕਿ ਜੰਮੂ-ਕਸ਼ਮੀਰ ਵਿੱਚ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ 'ਤੇ ਅੱਤਵਾਦੀ ਹਮਲੇ ਦੇ ਖ਼ਦਸ਼ੇ ਕਾਰਨ ਯਾਤਰਾ ਵੀ ਰੋਕ ਦਿੱਤੀ ਗਈ ਹੈ ਤੇ ਯਾਤਰਿਆਂ ਨੂੰ ਘਰ ਮੁੜ ਜਾਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਪੰਜਾਬ 'ਚ ਸਰਹੱਦਾਂ ਪੈਣ ਕਾਰਨ ਪੰਜਾਬ ਸਰਕਾਰ ਵੱਲੋਂ ਵੀ ਪਠਾਨਕੋਟ ਪ੍ਰਸ਼ਾਸਨ ਨੂੰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵੱਲੋਂ ਇਹ ਵੀ ਐਲਾਣ ਕੀਤੇ ਗਏ ਹਨ ਕਿ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਯਾਤਰੀਆਂ ਦੇ ਠਹਿਰਨ ਦਾ ਪ੍ਰਬੰਧ ਪੰਜਾਬ ਸਰਕਾਰ ਕਰੇਗੀ।