ਫਿਰੋਜ਼ਪੁਰ: ਪੰਜਾਬ ਸਰਕਾਰ ਨੇ ਪੰਜਾਬ ਵਿੱਚ ਸਰਾਕਰੀ ਬੱਸਾਂ ਵਿੱਚ ਔਰਤਾਂ ਅਤੇ ਕੁੜੀਆਂ ਨੂੰ ਸਫ਼ਰ ਫ੍ਰੀ ਕਰ ਦਿੱਤਾ ਹੈ। ਇਹ ਫ੍ਰੀ ਬੱਸ ਸਫ਼ਰ ਸਿਰਫ਼ ਸੂਬੇ ਦੀਆਂ ਔਰਤਾਂ ਲਈ ਹੋਵੇਗਾ ਤੇ ਬੱਸ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਅਪਣੇ ਕੋਲ ਪੰਜਾਬ ਦਾ ਕੋਈ ਪਹਿਚਾਣ ਪੱਤਰ ਰੱਖਣਾ ਹੋਵੇਗਾ। ਇਸ ਸਬੰਧੀ ਜਦੋਂ ਫਿਰੋਜ਼ਪੁਰ ਕੇਂਟ ਬੱਸ ਸਟੈਂਡ 'ਤੇ ਔਰਤਾਂ ਨਾਲ ਗੱਲ ਕੀਤੀ ਤਾਂ ਕਈ ਔਰਤਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ।
ਇਸ ਸਬੰਧੀ ਪੰਜਾਬ ਰੋਡਵੇਜ਼ ਦੇ ਬੱਸ ਕੰਡਕਟਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਸ਼ੁਰੂ ਕਰ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਇਹ ਮੁਫ਼ਤ ਬੱਸ ਸਫ਼ਰ ਸਿਰਫ਼ ਸੂਬੇ ਦੀਆਂ ਔਰਤਾਂ ਲਈ ਹੋਵੇਗਾ ਤੇ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਅਪਣੇ ਕੋਲ ਪੰਜਾਬ ਦਾ ਕੋਈ ਪਹਿਚਾਣ ਪੱਤਰ ਰੱਖਣਾ ਹੋਵੇਗਾ।
ਦੂਜੇ ਪਾਸੇ ਪ੍ਰਾਈਵੇਟ ਬੱਸ ਕੰਡਕਟਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਕੀਤਾ ਹੈ, ਇਸ ਦਾ ਅਸਰ ਪ੍ਰਾਈਵੇਟ ਬੱਸਾਂ 'ਤੇ ਪਿਆ ਹੈ। ਕੰਡਕਟਰ ਨੇ ਕਿਹਾ ਕਿ ਮੁਫ਼ਤ ਸਫ਼ਰ ਹੋਣ ਕਾਰਨ ਕੋਈ ਵੀ ਔਰਤ ਪ੍ਰਾਈਵੇਟ ਬੱਸਾਂ 'ਚ ਨਹੀਂ ਬੈਠ ਰਹੀਆ। ਉਸ ਨੇ ਕਿਹਾ ਕਿ ਔਰਤਾਂ ਸਰਕਾਰੀ ਬੱਸ ਦਾ ਸਫ਼ਰ ਕਰਨ ਲਈ ਅੱਧਾ-ਅੱਧਾ ਘੰਟਾ ਇੰਤਜ਼ਾਰ ਕਰਕੇ ਸਫ਼ਰ ਕਰ ਰਹੀਆਂ ਹਨ, ਪਰ ਪ੍ਰਾਈਵੇਟ ਬੱਸਾਂ 'ਚ ਸਫ਼ਰ ਨਹੀਂ ਕਰ ਰਹੀਆਂ। ਉਸ ਨੇ ਕਿਹਾ ਕਿ ਸਰਕਾਰ ਨੇ ਸਾਡੀ ਰੋਜ਼ੀ ਰੋਟੀ ਖੋਈ ਹੈ। ਉਸ ਨੇ ਕਿਹਾ ਕਿ ਮੁਫਤ ਸਫ਼ਰ ਵਾਲਾ ਸਰਕਾਰ ਦਾ ਫੈਸਲਾਂ ਗਲਤ ਹੈ।