ਫ਼ਿਰੋਜਪੁਰ: ਜ਼ਿਲ੍ਹੇ ਦੇ ਇੱਕ ਮੰਦਰ ਵਿੱਚੋਂ ਚੱਲਦੇ ਵਿਆਹ ਵਿੱਚ ਪੁਲਿਸ ਨੇ ਠੱਗ ਲਾੜੀ (police arrest fake bride) ਸਮੇਤ ਵਿਚੋਲੇ ਅਤੇ ਝੂਠੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕੀਤੀ ਹੈ। ਫਿਰੋਜ਼ਪੁਰ ਕੈਂਟ ਥਾਣਾ ਪੁਲਿਸ ਇਸ ਮਾਮਲੇ ਦੀ ਤਫ਼ਤੀਸ ਕਰ ਰਹੀ ਹੈ। ਇਸ ਮਾਮਲੇ ਵਿੱਚ 7 ਲੋਕਾਂ 'ਤੇ ਮਾਮਲਾ ਦਰਜ ਕੀਤਾ (fraud marriage scam) ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਗੈਂਗ ਦੇ ਮੈਂਬਰ ਜਾਅਲੀ ਪਛਾਣ ਪੱਤਰ ਬਣਾ ਕੇ ਲੜਕੇ ਵਾਲਿਆਂ ਨੂੰ ਠੱਗਦੇ ਸਨ। ਇਸ ਤੋਂ ਪਹਿਲਾਂ ਉਹ ਕਈ ਲੋਕਾਂ ਨਾਲ ਫਰਜੀ ਵਿਆਹ ਕਰ ਚੁਕੇ ਹਨ।
ਫਤਿਆਬਾਦ ਦੇ ਰਹਿਣ ਵਾਲੇ ਲੜਕੇ ਰਵੀ ਦੇ ਦੱਸਿਆ ਕਿ ਉਹ ਆਪਣੇ ਪਿੰਡ ਤੋ ਫਿਰੋਜ਼ਪੁਰ ਵਿਚੋਲੇ ਦੇ ਕਹਿਣ 'ਤੇ ਵਿਆਹ ਲਈ ਆਏ ਸਨ। ਜਦੋਂ ਲੜਕੀ ਦਾ ਪਛਾਣ ਪਤਰ ਆਧਾਰ ਕਾਰਡ ਪੰਡਿਤ ਨੂੰ ਦਿੱਤਾ ਤਾਂ ਪੰਡਿਤ ਨੇ ਅਧਾਰ ਕਾਰਡ ਜਾਅਲੀ ਦੱਸਿਆ। ਪੰਡਿਤ ਨੇ ਲੜਕੇ ਨੂੰ ਦੱਸਿਆ ਕਿ ਇਨ੍ਹਾਂ ਹੀ ਕਾਗਜ਼ਾਂ 'ਤੇ ਉਹ ਪਹਿਲਾਂ ਵੀ ਵਿਆਹ ਕਰਵਾ ਚੁੱਕਿਆ ਹੈ ਪਰ ਲੜਕੀ ਕੋਈ ਹੋਰ ਸੀ। ਰਵੀ ਨੇ ਦੱਸਿਆ ਕਿ ਇਸ ਪੰਡਿਤ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਇਸ ਗੈਂਗ ਦਾ ਮੁਖੀ ਭੱਜ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ ਅਤੇ ਉੱਥੇ ਪਹੁੰਚ ਪੁਲਿਸ ਇਨ੍ਹਾਂ ਸਾਰਿਆਂ ਨੂੰ ਥਾਣੇ ਲੈ ਗਈ।
ਇਹ ਵੀ ਪੜੋ: ਬੇਕਸੂਰ ਵਿਅਕਤੀ ਉੱਤੇ ਹੋਇਆ ਹਮਲਾ, ਪੁਲਿਸ ਉੱਤੇ ਲੱਗੇ ਕਾਰਵਾਈ ਨਾ ਕਰਨ ਦੇ ਇਲਜ਼ਾਮ