ਫ਼ਿਰੋਜ਼ਪੁਰ: ਕੋੋਰੋਨਾ ਵਾਇਰਸ ਕਰਕੇ ਪੂਰੇ ਪੰਜਾਬ ਵਿਚ ਕਰਫ਼ਿਊ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ। ਪੁਲਿਸ ਦੀ ਅਪੀਲ ਦੇ ਬਾਵਜੂਦ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ, ਪਿਛਲੇ ਦੋ ਦਿਨਾਂ ਤੋਂ ਪੁਲਿਸ ਨੇ ਇਨ੍ਹਾਂ ਲੋਕਾਂ 'ਤੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ 7 ਲੋਕਾਂ ਤੇ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਧਾਰਾ 188 ਦੇ ਤਹਿਤ ਪਰਚੇ ਕੀਤੇ ਹਨ। ਅੱਜ ਪੁਲਿਸ ਨੇ ਲੋਕਾਂ ਤੇ ਨਜ਼ਰ ਰੱਖਣ ਲਈ ਤੀਜੀ ਅੱਖ ਯਾਨੀ ਕਿ ਡਰੋਨ ਕੈਮਰੇ ਦੀ ਮਦਦ ਲਈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਐਸਪੀ ਓਪਰੇਸ਼ਨ ਬਲਜੀਤ ਸਿੰਘ ਦੱਸਿਆ ਕਿ ਲੋਕ ਸਾਡੇ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਕਰਫਿਊ ਦੀ ਉਲੰਘਣਾ ਕਰ ਰਹੇ ਹਨ। ਗੱਡੀ ਹੂਟਰ ਮਾਰਕੇ ਨਿਕਲਦੀ ਹੈ ਤੇ ਆਪਣੇ ਘਰਾਂ ਵਿੱਚ ਵੜ ਜਾਂਦੇ ਹਨ ਅਤੇ ਸਾਡੀ ਗੱਡੀ ਦੇ ਵਾਪਿਸ ਜਾਂਦੇ ਹੀ ਇਹ ਮੁੜ ਬਾਹਰ ਆ ਜਾਂਦੇ ਹਨ। ਇਸ ਲਈ ਅਸੀਂ ਸਾਰੇ ਇਲਾਕੇ ਵਿੱਚ ਡਰੋਨ ਰਾਹੀਂ ਨਜ਼ਰ ਰੱਖ ਰਹੇ ਹਾਂ, ਇਸਦੀ ਫੁਟੇਜ ਸਾਡੇ ਕੋਲ ਰਿਕਾਰਡ ਹੁੰਦੀ ਹੈ ।