ETV Bharat / state

ਬੱਚੇ ਨੂੰ ਅਗਵਾ ਕਰਨ ਵਾਲੇ 12 ਘੰਟਿਆਂ 'ਚ ਕਾਬੂ - fazilka police arrested accused

ਫ਼ਾਜ਼ਿਲਕਾ ਪੁਲਿਸ ਨੇ 12 ਘੰਟਿਆਂ ਦੇ ਅੰਦਰ-ਅੰਦਰ 4 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸੁਲਝਾਇਆ। ਵਾਰਦਾਤ ਵਿੱਚ ਵਰਤੀਆਂ ਦੋਵੇਂ ਕਾਰਾਂ ਸਣੇ ਦੋਵੇਂ ਦੋਸ਼ੀ ਫਿਰੌਤੀ ਦੀ 2 ਲੱਖ 62 ਹਜ਼ਾਰ ਰਕਮ ਸਮੇਤ ਗ੍ਰਿਫ਼ਤਾਰ।

ਬੱਚੇ ਨੂੰ ਅਗਵਾ ਕਰਨ ਵਾਲੇ 12 ਘੰਟਿਆਂ 'ਚ ਕਾਬੂ
author img

By

Published : Jul 26, 2019, 1:05 PM IST

Updated : Jul 26, 2019, 3:10 PM IST

ਫ਼ਾਜ਼ਿਲਕਾ : ਇਥੋਂ ਦੇ ਥਾਣਾ ਖੁਈ ਖੇੜਾ ਦੇ ਪਿੰਡ ਪਤਰੇ ਵਾਲਾ ਵਿੱਚ ਕੱਲ੍ਹ ਦੇਰ ਸ਼ਾਮ ਰਤਨ ਸਿੰਘ ਨਾਂਅ ਦੇ ਇੱਕ ਵਿਅਕਤੀ ਦੇ 4 ਸਾਲ ਦੇ ਪੋਤਰੇ ਨੂੰ 2 ਲੋਕਾਂ ਨੇ ਉਸ ਦੇ ਹੱਥਾਂ ਵਿੱਚੋ ਖੋਹ ਕੇ ਅਗਵਾ ਕਰ ਲਿਆ। ਪੀੜਤ ਕੋਲੋਂ ਬੱਚੇ ਨੂੰ ਛੱਡਣ ਬਦਲੇ 15 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਜਿਸ ਦੀ ਸੂਚਨਾ ਪੀੜਤ ਵੱਲੋਂ ਤੁਰੰਤ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਨੰਬਰ ਦੇ ਆਧਾਰ 'ਤੇ ਅਗ਼ਵਾ ਕਰਨ ਵਾਲੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਵੇਖੋ ਵੀਡਿਓ।

ਇਸ ਸਬੰਧੀ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਫ਼ਾਜ਼ਿਲਕਾ ਪੁਲਿਸ ਨੇ 4 ਸਾਲ ਦੇ ਨਾਬਾਲਗ਼ ਬੱਚੇ ਨੂੰ ਅਗਵਾ ਕਰਨ ਵਾਲੇ ਦੋ ਲੋਕਾਂ ਨੂੰ ਫਿਰੌਤੀ ਦੀ ਰਕਮ ਅਤੇ ਦੋ ਗੱਡੀਆਂ ਸਮੇਤ 12 ਘੰਟਿਆ ਵਿੱਚ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਆਈਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਤਨ ਸਿੰਘ ਨਾਂਅ ਦੇ ਇੱਕ ਵਿਅਕਤੀ ਦੇ ਪੋਤਰੇ ਨੂੰ ਦੋ ਲੋਕਾਂ ਨੇ ਕੱਲ੍ਹ ਸ਼ਾਮ ਨੂੰ ਅਗਵਾ ਕਰ ਲਿਆ ਸੀ। ਅਸੀਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਤਕਨੀਕੀ ਤਰੀਕੇ ਨਾਲ ਦੋਸ਼ੀਆਂ ਦਾ ਪਿੱਛਾ ਕਰ ਕੇ ਹਰਿਆਣੇ ਦੇ ਸਿਰਸੇ ਤੋਂ 2 ਕਾਰਾਂ ਅਤੇ ਫਿਰੌਤੀ ਦੀ 2 ਲੱਖ 62 ਹਜ਼ਾਰ ਰੁਪਏ ਦੀ ਰਕਮ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਵੱਲੋਂ ਫੜ੍ਹੇ ਗਏ ਦੋਸ਼ੀ ਨੇ ਅਗਵਾ ਕੀਤੇ ਬੱਚੇ ਦੇ ਪਰਿਵਾਰਿਕ ਮੈਂਬਰਾਂ ਉੱਤੇ ਇਲਜ਼ਾਮ ਲਾਉਂਦਿਆ ਕਿਹਾ ਕਿ ਇਹ ਲੋਕ ਦੁੱਗਣਾ ਪੈਸਾ ਕਰਨ ਦਾ ਧੰਦਾ ਕਰਦੇ ਹਨ ਅਤੇ ਅਸੀਂ ਇਨ੍ਹਾਂ ਨੂੰ ਆਪਣੇ ਘਰ ਦੇ ਸਾਰੇ ਗਹਿਣੇ ਵੇਚ ਕੇ ਪੈਸੇ ਦਿੱਤੇ ਸਨ ਪਰ ਇਨ੍ਹਾਂ ਨੇ ਸਾਨੂੰ ਪੁਲਿਸ ਦਾ ਡਰ ਦਿਖਾ ਕੇ ਪੈਸੇ ਨਹੀਂ ਵਾਪਸ ਮੋੜੇ ਤਾਂ ਅਸੀਂ ਇਹ ਕਦਮ ਚੁੱਕਿਆ ਹੈ ।

ਇਹ ਵੀ ਪੜ੍ਹੋ : ਟੀਵੀ ਭਾਰਤ ਦਾ ਕਾਰਗਿਲ ਦੇ ਸ਼ਹੀਦਾਂ ਨੂੰ ਸਲਾਮ

ਬੱਚੇ ਦੇ ਦਾਦਾ ਰਤਨ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਮੇਰੇ ਹੱਥ ਵਿੱਚੋਂ ਖੇਡਦੇ ਹੋਏ ਬੱਚੇ ਨੂੰ ਅਗ਼ਵਾ ਕਰ ਕੇ 15 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਜਿਸ ਦਾ ਸੌਦਾ ਕਰੀਬ 7 ਲੱਖ 50 ਹਜ਼ਾਰ ਵਿੱਚ ਹੋਇਆ ਸੀ ਤਾਂ ਜਿਸ ਤੋਂ ਬਾਅਦ ਅਸੀਂ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਸਾਡੇ ਬੱਚੇ ਨੂੰ ਸੁਰੱਖਿਅਤ ਸਾਨੂੰ ਸੌਂਪ ਦਿੱਤਾ ਅਤੇ ਦੋਵੇਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਆਰੋਪੀਆਂ ਨੂੰ ਜਾਣਦੇ ਤੱਕ ਨਹੀਂ।

Intro:Body:

fzr

Conclusion:
Last Updated : Jul 26, 2019, 3:10 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.