ਜ਼ੀਰਾ: ਤਹਿਸੀਲ ਮੱਖੂ ਵਿਖੇ ਪਿਛਲੇ ਇੱਕ ਸਾਲ ਤੋਂ ਲਾਪਤਾ ਨੌਜਵਾਨ ਲੜਕੀ ਦੇ ਪਿਤਾ ਨੇ ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ ਹਨ।
ਜ਼ੀਰਾ ਹਲਕਾ ਦੇ ਮੱਖੂ ਵਾਸੀ ਪਿਤਾ ਨੇ ਦੱਸਿਆ ਕਿ ਸਾਲ ਉਸ ਦੀ ਲੜਕੀ ਸਵੇਰੇ ਘਰੋਂ ਚਲੀ ਜਾਂਦੀ ਹੈ ਅਤੇ ਵਾਪਸ ਨਹੀਂ ਆਉਂਦੀ। ਉਸ ਨੇ ਦੱਸਿਆ ਕਿ ਲੜਕੀ ਦੇ ਵਾਪਸ ਨਾ ਆਉਣ ਦੀ ਸੂਰਤ ਵਿੱਚ ਉਸ ਨੇ ਪੁਲਿਸ ਨੂੰ ਇਤਲਾਹ ਦਿੱਤੀ।
ਪਿਤਾ ਨੇ ਦੋਸ਼ ਲਾਏ ਹਨ ਕਿ ਇੱਕ ਅਨਮੋਲ ਸੱਗੂ ਨਾਂਅ ਦੇ ਲੜਕੇ ਨਾਲ ਉਸ ਦੀ ਲੜਕੀ ਦੇ ਪ੍ਰੇਮ-ਸਬੰਧ ਸਨ, ਪਿਛਲੇ ਉਸ ਦੀ ਲੜਕੀ ਕਾਲਜ ਗਈ, ਪਰ ਮੁੜ ਕੇ ਉਹ ਘਰ ਨਹੀਂ। ਪਿਤਾ ਨੇ ਲੜਕੇ ਉੱਤੇ ਦੋਸ਼ ਲਾਏ ਹਨ ਕਿ ਲੜਕਾ ਉਨ੍ਹਾਂ ਦੀ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ ਹੈ ਅਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ।
ਪਿਤਾ ਨੇ ਦੱਸਿਆ ਕਿ ਜਿਸ ਦਿਨ ਲੜਕੀ ਲਾਪਤਾ ਹੋਈ ਸੀ, ਪੁਲਿਸ ਵੱਲੋਂ ਕੀਤੀ ਜਾਂਚ ਵਿੱਚ ਉਸ ਦੀ ਆਖ਼ਰੀ ਥਾਂ ਦਾ ਪਤਾ ਨਹਿਰ ਵਾਲੀ ਥਾਂ ਆ ਰਹੀ ਹੈ। ਪਿਤਾ ਨੇ ਕਿਹਾ ਕਿ ਪੁਲਿਸ ਨੇ ਹਾਲਾਂਕਿ ਲੜਕੇ ਉੱਤੇ ਪਰਚਾ ਵੀ ਦਰਜ ਕੀਤਾ ਹੋਇਆ ਹੈ, ਪਰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪੁਲਿਸ ਨੇ ਲੜਕੇ ਨੂੰ ਗ੍ਰਿਫ਼ਤਾਰ ਤੱਕ ਵੀ ਨਹੀਂ ਕੀਤਾ। ਬਲਕਿ ਲੜਕਾ ਸ਼ਰੇਆਮ ਸ਼ਹਿਰ ਵਿੱਚ ਆਜ਼ਾਦ ਘੁੰਮ ਰਿਹਾ ਹੈ।
ਪਿਤਾ ਨੇ ਲੜਕੇ ਵਾਲਿਆਂ ਉੱਤੇ ਹੋਰ ਵੀ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਉਸ ਨੂੰ ਰਸਤੇ ਵਿੱਚ ਰੋਕ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ।
ਖੁਰਾਣਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਕੋਲ ਵੀ ਗਿਆ ਸੀ, ਪਰ ਉਸ ਨੇ ਵੀ ਉਸ ਦੀ ਗੱਲ ਨਹੀਂ ਸੁਣੀ ਅਤੇ ਨਾ ਹੀ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ। ਉਸ ਮੁਤਾਬਕ ਵਿਧਾਇਕ ਵੱਲੋਂ ਦੂਜੀ ਧਿਰ ਦੀ ਸਪੋਰਟ ਕੀਤੀ ਜਾ ਰਹੀ ਹੈ, ਜਿਸ ਕਾਰਨ ਪੁਲਿਸ ਦੀ ਮੌਜੂਦਗੀ ਵਿੱਚ ਦੂਜੀ ਧਿਰ ਨੇ ਉਸ ਉੱਪਰ ਹਮਲਾ ਵੀ ਕੀਤਾ ਸੀ।
ਅੱਜ ਦਿਨ ਸ਼ੁੱਕਰਵਾਰ ਨੂੰ ਪੀੜਤ ਪਿਤਾ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਾਉਂਦੇ ਹੋਏ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਉੱਥੇ ਹੀ ਇਸ ਮਾਮਲੇ ਬਾਰੇ ਜਦੋਂ ਮੱਖੂ ਦੇ ਐੱਸ.ਐੱਚ.ਓ ਦਵਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਲਾਪਤਾ ਲੜਕੀ ਦੇ ਪਿਤਾ ਰਵੀ ਖੁਰਾਣਾ ਦੀ ਉਸ ਨਾਲ ਮੁਲਾਕਾਤ ਵੀ ਹੋਈ ਹੈ। ਰਵੀ ਖੁਰਾਣਾ ਨੇ ਇਸ ਮਾਮਲੇ ਬਾਰੇ ਮੈਨੂੰ ਦੱਸਿਆ ਹੈ ਅਤੇ ਏ.ਐੱਸ.ਆਈ ਗੁਰਦੀਪ ਸਿੰਘ ਤੋਂ ਇਸ ਮਾਮਲੇ ਦੀ ਪੂਰੀ ਰਿਪੋਰਟ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਚਲਾਨ ਪੇਸ਼ ਕੀਤਾ ਜਾਵੇਗਾ।