ਫਿਰੋਜ਼ਪੁਰ: ਜੀਰਾ ਸ਼ਰਾਬ ਫੈਕਟਰੀ ਬਾਹਰ ਲਗਾਤਾਰ ਪਿਛਲੇ ਛੇ ਮਹੀਨੇ ਤੋਂ ਚੱਲ ਰਹੇ ਧਰਨੇ ਨੂੰ ਇਲਾਕੇ ਵਿੱਚ ਕੈਂਸਰ ਦਾ ਕਾਰਨ ਮੰਨਿਆ ਜਾ ਰਿਹਾ ਹੈ। ਉਸ ਦਾ ਕਾਰਨ ਇਹ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਫੈਕਟਰੀ ਵੱਲੋਂ ਧਰਤੀ ਵਿੱਚ ਪਾਣੀ ਪਾਇਆ ਜਾ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਕੈਂਸਰ ਤੇ ਚਮੜੀ ਦੇ ਰੋਗ ਵਧੇਰੇ ਮਾਤਰਾ ਵਿੱਚ ਵਧ ਚੁੱਕੇ ਹਨ ਅਤੇ ਇਲਾਕੇ ਦੇ ਲੋਕਾਂ ਦੀ ਲਗਾਤਾਰ ਮੌਤ ਹੋ ਰਹੀ ਹੈ।
ਇਸ ਦੇ ਚਲਦੇ ਪਿੰਡ ਰਟੋਲ ਰੋਹੀ ਦੇ ਰਹਿਣ ਵਾਲੇ ਬੂਟਾ ਸਿੰਘ ਨਾਮ ਦੇ ਕਿਸਾਨ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੂਟਾ ਸਿੰਘ ਤਿੰਨ ਮਹੀਨੇ ਹੀ ਸ਼ਰਾਬ ਫੈਕਟਰੀ ਵਿਚ ਕੰਮ ਕੀਤਾ ਸੀ ਤੇ ਉਸ ਦੇ ਸਰੀਰ ਉੱਪਰ ਚਮੜੀ ਦੇ ਰੋਗ ਹੋ ਗਏ ਜਿਸ ਨਾਲ ਉਸ ਦੇ ਸਰੀਰ ਅੰਦਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਗਈਆਂ। ਡਾਕਟਰਾਂ ਵੱਲੋਂ ਟੈਸਟ ਕਰਨ ਉੱਤੇ ਪਤਾ ਲੱਗਾ ਕਿ ਉਸ ਦੇ ਗੁਰਦੇ ਫੇਫੜੇ ਵੀ ਖਰਾਬ ਹੋ ਗਏ ਸੀ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ ਫੈਕਟਰੀ ਵਿੱਚ 2-3 ਮਹੀਨੇ ਕੰਮ ਕੀਤਾ। ਇਸ ਦੌਰਾਨ ਉਸ ਦੇ ਪਤੀ ਨੂੰ ਐਲਰਜੀ ਹੋਈ। ਇਸ ਤੋਂ ਬਾਅਦ ਟੈਸਟ ਹੋਏ ਜਿਸ ਵਿੱਚ ਗੁਰਦੇ-ਫੇਫੜੇ ਖਰਾਬ ਹੋਏ ਆਏ। ਇਸ ਦੇ ਨਾਲ ਹੀ, ਉਨ੍ਹਾਂ ਨੂੰ ਕਾਲਾ ਪੀਲੀਆ ਤੇ ਟਾਈਫਾਇਡ ਆਇਆ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਫੈਕਟਰੀ ਕਾਰਨ ਇੱਥੇ ਕੈਂਸਰ ਫੈਲਿਆ ਹੋਇਆ ਹੈ। ਪਿੰਡ ਵਿੱਚ ਕੋਈ ਘਰ ਅਜਿਹਾ ਨਹੀਂ ਹੈ ਜਿਸ ਨੂੰ ਕੈਂਸਰ ਨਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਫੈਕਟਰੀ ਬੰਦ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਕਿਸਾਨ ਆਗੂ ਅਤੇ ਪਰਿਵਾਰ ਵੱਲੋਂ ਇੱਕੋ ਹੀ ਮੰਗ ਕੀਤੀ ਗਈ ਕਿ ਇਸ ਫੈਕਟਰੀ ਨੂੰ ਬੰਦ ਕੀਤਾ ਜਾਵੇ। ਇਸ ਮੌਕੇ ਬੀਕੇਯੂ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਸ ਫੈਕਟਰੀ ਨੂੰ ਵੇਚ ਕੇ ਆਸੇ-ਪਾਸੇ ਦੇ ਲੋਕਾਂ ਦੀ ਭਰਪਾਈ ਕਰਨੀ ਚਾਹੀਦੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਫੈਕਟਰੀ ਨੂੰ ਜਲਦ ਤੋਂ ਜਲਦ ਤਾਲਾ ਲਗਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਫੈਕਟਰੀ ਉੱਤੇ ਦੋਸ਼ ਲਾਉਂਦਿਆਂ ਰਾਜਵੀਰ ਨਾਂਅ ਦੇ ਸਖ਼ਸ਼ ਨੇ ਵੀਡੀਓ ਸੋਸ਼ਲ ਮੀਡੀਆ ਉੱਤੇ ਜਾਰੀ ਕੀਤੀ ਸੀ ਕਿ ਉਸ ਦੀ ਮੌਤ ਦਾ ਕਾਰਨ ਇਹ ਜ਼ੀਰਾ ਦੀ ਸ਼ਰਾਬ ਫੈਕਟਰੀ ਹੈ।
ਇਹ ਵੀ ਪੜ੍ਹੋ: SAD BSP Alliance in Punjab: ਲੋਕ ਸਭਾ ਚੋਣ 2024 ਵਿੱਚ ਵੀ SAD ਅਤੇ BSP ਦਾ ਰਹੇਗਾ ਗਠਜੋੜ