ETV Bharat / state

ਥਾਣੇ ਦੀ ਕੰਧ ਕੋਲ ਮਿਲੀ ਬੰਬਨੁਮਾ ਚੀਜ਼, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

explosive found in ferozepur ਫਿਰੋਜ਼ਪੁਰ ਵਿੱਚ ਥਾਣੇ ਦੇ ਨਾਲ ਲੱਗਦੀ ਕੰਧ ਕੋਲ ਬੰਬ ਵਰਗੀ ਸ਼ੱਕੀ ਚੀਜ਼ ਮਿਲੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਥਾਂ ਨੂੰ ਰੇਤ ਦੀਆਂ ਬੋਰੀਆਂ ਲੱਗਾ ਕੇ ਕਵਰ ਕਰ ਦਿੱਤਾ ਗਿਆ। ਬਾਅਦ ਵਿੱਚ ਪੁਲਿਸ ਵੱਲੋਂ ਉਕਤ ਚੀਜ਼ ਨੂੰ ਪੱਥਰ ਮਾਰ ਕੇ ਤੋੜ ਦਿੱਤਾ ਗਿਆ।

explosive found in ferozepur
ਥਾਣੇ ਦੀ ਕੰਧ ਕੋਲ ਮਿਲੀ ਬੰਬਨੁਮਾ ਚੀਜ਼
author img

By

Published : Aug 23, 2022, 12:33 PM IST

ਫਿਰੋਜ਼ਪੁਰ: ਜ਼ਿਲ੍ਹੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਥਾਣੇ ਦੇ ਨਾਲ ਲੱਗਦੀ ਕੰਧ ਕੋਲ ਬੰਬ ਵਰਗੀ ਸ਼ੱਕੀ ਚੀਜ਼ ਮਿਲੀ। ਬੰਬਨੁਮਾ ਚੀਜ਼ ਦੇ ਮਿਲਣ ਨਾਲ ਪੁਲਿਸ ਪ੍ਰਸ਼ਾਸਨ ਅਤੇ ਸ਼ਹਿਰ 'ਚ ਹੜਕੰਪ ਮਚ ਗਿਆ। ਮੌਕੇ ’ਤੇ ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤਾ ਨੂੰ ਵੀ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।

ਦੱਸ ਦਈਏ ਕਿ ਕੰਧ ਕੋਲ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਨਾਲ ਪੁਲਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਏ ਪੁਲਿਸ ਵੱਲੋਂ ਉਕਤ ਥਾਂ ਨੂੰ ਰੇਤ ਦੀਆਂ ਬੋਰੀਆਂ ਲੱਗਾ ਕੇ ਕਵਰ ਕਰ ਦਿੱਤਾ ਗਿਆ ਹੈ, ਪਰ ਕੁੱਝ ਦੇਰ ਬਾਅਦ ਖੁਦ ਹੀ ਥਾਣਾ ਸਿਟੀ ਦੀ ਪੁਲਿਸ ਵਲੋਂ ਉਕਤ ਸ਼ੱਕੀ ਚੀਜ਼ ਨੂੰ ਪੱਥਰ ਮਾਰ ਕੇ ਤੋੜ ਦਿੱਤਾ ਗਿਆ। ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਕਤ ਸ਼ੱਕੀ ਮਿਲੀ ਚੀਜ਼ ਬੰਬ ਨਹੀ ਹੈ, ਪਰ ਲੋਕਾਂ ਦੇ ਜਾਨ ਮਾਲ ਨੂੰ ਮੁੱਖ ਰੱਖਦਿਆ ਹੋਏ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

ਥਾਣੇ ਦੀ ਕੰਧ ਕੋਲ ਮਿਲੀ ਬੰਬਨੁਮਾ ਚੀਜ਼

ਜ਼ਿਕਰਯੋਗ ਹੈ ਕਿ ਕੱਲ੍ਹ 24 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਜਿੱਥੇ ਪੂਰੇ ਸੂਬੇ 'ਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਉੱਥੇ ਹੀ ਇਸ ਬੰਬਨੁਮਾ ਚੀਜ਼ ਮਿਲਣ ਨਾਲ ਪੁਲਿਸ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਦੂਜੇ ਪਾਸੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਪੰਜਾਬ ਵਿੱਚ ਕਿਸੇ ਵੀ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਬਾਰੇ ਸੂਬਾ ਸਰਕਾਰ ਨੂੰ ਪਹਿਲਾਂ ਹੀ ਅਲਰਟ ਕਰ ਚੁੱਕੀਆਂ ਹਨ।

ਇਹ ਵੀ ਪੜੋ: ਹੁਣ ਹਵਾਲਾਤੀਆਂ ਨੇ ਆਪਣੇ ਸਾਥੀਆਂ ਦੇ ਪਰਿਵਾਰਾਂ ਨੂੰ ਫੋਨ ਕਰਕੇ ਮੰਗੀ ਫਿਰੌਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.