ਫਿਰੋਜ਼ਪੁਰ : ਗੁਰੂਹਰਸਹਾਏ ਨਗਰ ਕੌਂਸਲ ਦੀ ਮੀਤ ਪ੍ਰਧਾਨ ਨੇ ਮੰਡੀ ਵਿਚ ਨਸ਼ਿਆਂ ਦੀ ਭਰਮਾਰ ਤੋਂ ਦੁਖੀ ਹੋ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ। ਉਸ ਵੱਲੋਂ ਘਰ ਵਿੱਚ ਹੀ ਜਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਨੀਲਮ ਰਾਣੀ ਕਾਂਗਰਸ ਪਾਰਟੀ ਨਾਲ ਸਬੰਧਤ ਹੈ ਅਤੇ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਕਾਫ਼ੀ ਨਜਦੀਕੀ ਹੈ।
ਨੀਲਮ ਰਾਣੀ ਨੇ ਪੁਲਿਸ 'ਤੇ ਵੱਡੇ ਆਰੋਪ ਲਾਉਂਦੇ ਹੋਏ ਕਿਹਾ ਕਿ ਗੁਰੂਹਰਸਹਾਏ ਵਿਚ ਨਸ਼ਿਆਂ ਦੀ ਭਰਮਾਰ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਜ਼ਿਕਰਯੋਗ ਹੈ ਕਿ ਉਸਦੇ 2 ਮੁੰਡੇ ਖ਼ੁਦ ਨਸ਼ੇ ਦੀ ਦਲਦਲ ਵਿਚ ਫਸੇ ਹੋਏ ਹਨ।
ਮਹਿਲਾ ਨੇ ਪੁਲਿਸ 'ਤੇ ਆਰੋਪ ਲਾਉਂਦਿਆਂ ਕਿਹਾ ਕਿ ਉਸ ਨੇ ਕੱਲ੍ਹ ਸ਼ਮਸ਼ਾਨ ਘਾਟ ਵਿੱਚ ਕੁੱਝ ਮੁੰਡਿਆ ਨੂੰ ਨਸ਼ਾ ਕਰਦੇ ਵੇਖਿਆ ਅਤੇ ਐਸਐਚਓ ਨੂੰ ਫੋਨ ਕਰਕੇ ਇਸਦੀ ਜਾਣਕਾਰੀ ਦਿਤੀ ਪਰ ਉਹ ਮੌਕੇ 'ਤੇ ਨਹੀਂ ਪਹੁੰਚੇ। ਇਸ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ।
ਦੂਜੇ ਪਾਸੇ ਐਸਐੱਚਓ ਜਸਵਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਕੱਲ੍ਹ ਮਹਿਲਾ ਦਾ ਫੋਨ ਆਇਆ ਸੀ ਤੇ ਮੈਂ ਤੁਰੰਤ ਮੌਕੇ 'ਤੇ ਪੁਲਿਸ ਦੀ ਟੀਮ ਭੇਜੀ ਪਰ ਓਥੇ ਸਾਡੀ ਟੀਮ ਨਾ ਤਾਂ ਕੋਈ ਮੁੰਡਾ ਮਿਲਿਆ ਅਤੇ ਨਾ ਹੀ ਉਹ ਮਹਿਲਾ ਮਿਲੀ।