ETV Bharat / state

ਸਰਹੱਦ ਦਾ ਪਿੰਡ: ਇੱਕ ਪਾਸੇ ਪਾਕਿ, ਦੂਜੇ ਪਾਸੇ ਸਤਲੁਜ ਦਰਿਆ, ਸ਼ਹਿਰ ਤੱਕ ਪਹੁੰਚਣ ਦਾ ਇੱਕੋ ਇੱਕ ਰਸਤਾ ਹੈ ਕਿਸ਼ਤੀ

author img

By

Published : Feb 3, 2022, 7:57 PM IST

Updated : Feb 9, 2022, 5:40 PM IST

ਫ਼ਿਰੋਜ਼ਪੁਰ ਦੀ ਸਰਹੱਦ 'ਤੇ ਵਸਿਆਂ ਪਿੰਡ ਕਾਲੂਵਾਲਾ ਜੋ ਕਿ 3 ਪਾਸੇ ਤੋਂ ਸਤਲੁਜ ਦਰਿਆ ਤੇ ਇਕ ਪਾਸੇ ਤੋਂ ਪਾਕਿਸਤਾਨ ਦੇ ਬਾਰਡਰ ਨਾਲ ਹੋਇਆ ਹੈ ਇਸ ਪਿੰਡ ਦੇ ਲੋਕਾਂ ਨੂੰ ਆਪਣੀ ਹਰ ਜ਼ਰੂਰਤ ਦਾ ਸਾਮਾਨ ਲੈਣ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਹੈ।

ਫ਼ਿਰੋਜ਼ਪੁਰ ਦੀ ਸਰਹੱਦ 'ਤੇ ਵਸਿਆਂ ਪਿੰਡ ਕਾਲੂਵਾਲਾ

ਫ਼ਿਰੋਜ਼ਪੁਰ: ਬੇਸ਼ੱਕ ਦੇਸ਼ ਨੂੰ ਆਜ਼ਾਦ ਹੋਇਆ ਸੱਤ ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ। ਪਰ ਵੀ ਕੁੱਝ ਕੁ ਸਰਹੱਦੀ ਪਿੰਡਾਂ ਦਾ ਜਨਜੀਵਨ ਮੁਸ਼ਕਿਲਾਂ ਭਰਿਆ ਹੈ। ਅਜਿਹਾ ਹੀ ਇਕ ਪਿੰਡ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਸਤਲੁਜ ਦਰਿਆ ਤੋਂ ਪਾਰ ਵੱਸਿਆ ਹੈ। ਇਹ ਪਿੰਡ ਕਾਲੂਵਾਲਾ ਜੋ ਤਿੰਨ ਪਾਸੇ ਤੋਂ ਸਤਲੁਜ ਦਰਿਆ ਇਕ ਪਾਸੇ ਪਾਕਿਸਤਾਨ ਦੇ ਬਾਰਡਰ ਨਾਲ ਲੱਗਦਾ ਹੈ।

ਇਸ ਪਿੰਡ ਵਿੱਚ ਨਾ ਕੋਈ ਹਸਪਤਾਲ ਨਾ ਡਿਸਪੈਂਸਰੀ ਅਤੇ ਨਾ ਹੀ ਕੋਈ ਹੋਰ ਦੁਕਾਨ ਹੈ ਅਤੇ ਇਕ ਸਰਕਾਰੀ ਸਕੂਲ ਪਿਛਲੇ ਸਾਲ ਬਣਿਆ ਹੈ। ਪਰ ਉਸ ਵਿੱਚ ਕੋਈ ਅਧਿਆਪਕ ਨਹੀਂ ਹੈ। ਲੋਕਾਂ ਨੂੰ ਆਪਣੀ ਹਰ ਨਿੱਕੀ-ਨਿੱਕੀ ਜ਼ਰੂਰਤ ਲਈ ਦਰਿਆ ਪਾਰ ਕਰਕੇ ਕਿਸ਼ਤੀ 'ਤੇ ਜਾਣਾ ਪੈਂਦਾ ਹੈ ਅਤੇ ਸ਼ਾਮ 7 ਵਜੇ ਤੋਂ ਸਵੇਰ 8 ਵਜੇ ਤੱਕ ਬੀ.ਐੱਸ.ਐੱਫ ਦੁਬਾਰਾ ਇਹ ਰਸਤਾ ਵੀ ਬੰਦ ਕਰ ਦਿੱਤਾ ਜਾਂਦਾ ਹੈ ਤੇ ਲੋਕ ਉਸ ਵੇਲੇ ਆਪਣੇ ਆਪ ਨੂੰ ਭਾਰਤ ਤੋਂ ਕੱਟਿਆ ਹੋਇਆ ਮਹਿਸੂਸ ਕਰਦੇ ਹਨ। ਕਿਉਂਕਿ ਦੇਰ ਰਾਤ ਕਿਸੇ ਐਮਰਜੈਂਸੀ ਲਈ ਦਰਿਆ ਪਾਰ ਜਾਣ ਵਾਸਤੇ ਲੋਕਾਂ ਨੂੰ ਬੀ.ਐਸ.ਐਫ਼ ਤੋਂ ਸਪੈਸ਼ਲ ਮਨਜੂਰੀ ਲੈਣੀ ਪੈਂਦੀ ਹੈ।

ਪਿੰਡ ਕਾਲੂਵਾਲਾ ਦੇ ਜ਼ਮੀਨੀ ਹਾਲ

ਸਰਹੱਦੀ ਪਿੰਡਾਂ ਵਿੱਚ ਰਹਿਣ ਵਾਲੇ ਵਿਅਕਤੀਆਂ ਦਾ ਕਿੱਦਾਂ ਦਾ ਰਹਿਣ ਸਹਿਣ ਹੈ, ਕਿਸ ਤਰ੍ਹਾਂ ਦੀਆਂ ਉਨ੍ਹਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਹ ਸਭ ਦੀ ਜਾਣਕਾਰੀ ਲੈਣ ਵਾਸਤੇ ਜਦੋਂ ਈ.ਟੀ.ਵੀ ਭਾਰਤ ਦੀ ਟੀਮ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਕਾਲੂਵਾਲਾ ਵਿੱਚ ਪਹੁੰਚੀ ਤਾਂ ਉਥੋਂ ਦੇ ਰਹਿਣ ਵਾਲੇ ਵਿਅਕਤੀਆਂ ਨੇ ਕੀ ਕਿਹਾ ਜਾਣੋੋ, ਪੂਰੇ ਹਾਲਾਤ ?

ਪਿੰਡ ਵਾਸੀਆਂ ਨੇ ਦੱਸਿਆ ਪਿੰਡ ਦਾ ਹਾਲ

ਇਸ ਮੌਕੇ ਪਿੰਡ ਦੇ ਵਾਸੀ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੋ ਸਿੱਖਿਆ ਨੂੰ ਲੈ ਕੇ ਇਸ ਪਿੰਡ ਵਿੱਚ ਸਕੂਲ ਖੋਲ੍ਹਿਆ ਗਿਆ ਹੈ, ਉਹ ਇੱਕ ਸਾਲ ਪਹਿਲਾਂ ਹੀ ਖੁੱਲ੍ਹਾ ਹੈ, ਪਰ ਉਸ ਨੂੰ ਖੁੱਲ੍ਹਵਾਉਣ ਵਿੱਚ ਨਾ ਤਾਂ ਕਿਸੇ ਸਰਕਾਰੀ ਵਿਅਕਤੀ ਤੇ ਨਾ ਹੀ ਕਿਸੇ ਰਾਜਨੀਤਕ ਪਾਰਟੀ ਦੇ ਆਗੂ ਦਾ ਹੱਥ ਹੈ। ਇਹ ਪਿੰਡ ਵਾਸੀਆਂ ਦੇ ਵੱਲੋਂ ਦਫ਼ਤਰਾਂ ਵਿੱਚ ਚਿੱਠੀਆਂ ਕੱਢਣ ਦੇ ਬਾਅਦ ਹੀ ਖੋਲ੍ਹਿਆ ਗਿਆ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਤੁਸੀਂ ਇੱਥੋਂ ਦੇ ਘਰ ਬਾਰ ਦੇਖ ਸਕਦੇ ਹੋ, ਕੋਈ ਆਉਣ-ਜਾਣ ਦੇ ਸਾਧਨ ਵੀ ਨਹੀਂ ਇੱਥੇ ਕੋਈ ਨਾ ਤਾਂ ਪਾਣੀ ਦੇ ਵਾਟਰ ਬਾਕਸ ਹਨ ਤੇ ਪਾਣੀ ਵੀ ਗੰਧਲਾ ਹੈ ਤੇ ਗ਼ਰੀਬ ਲੋਕ ਹੋਣ ਕਰਕੇ ਇਹ ਵੱਡੇ ਬੋਰ ਵੀ ਨਹੀਂ ਕਰਵਾ ਸਕਦੇ 20 ਤੋ 25 ਫੁੱਟ ਉੱਪਰ ਹੀ ਪਾਣੀ ਲਿਆ ਜਾਂਦਾ ਹੈ, ਜਿਸ ਨਾਲ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਪਿੰਡ ਤੋਂ 10 ਕਿਲੋਮੀਟਰ ਦੂਰ ਪਿੰਡ ਦੁਲਚੀ ਕੇ ਵਿੱਚ ਡਿਸਪੈਂਸਰੀ ਹੈ ਤੇ ਛੋਟੇ ਬੱਚਿਆਂ ਨੂੰ ਇੰਜੈਕਸ਼ਨ ਲਗਵਾਉਣ ਵਾਸਤੇ ਵੀ 10 ਕਿਲੋਮੀਟਰ ਦੂਰ ਹੀ ਜਾਣਾ ਪੈਂਦਾ ਹੈ, ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਡਾਕਟਰ ਹਨ। ਜੋ ਪਿੰਡ ਵਿੱਚ ਆ ਕੇ ਦਵਾਈ ਦੇ ਜਾਂਦੇ ਹਨ ਤੇ ਮੋਟੀ ਫ਼ੀਸ ਲੈਂਦੇ ਹਨ। ਪਰ ਰਾਤ ਦੇ ਸਮੇਂ ਕੋਈ ਬਿਮਾਰ ਹੋ ਜਾਵੇ ਤਾਂ ਇਹ ਸੜਕ ਬਾਰਡਰ ਦੇ ਵਿਚੋਂ ਹੋ ਕੇ ਹੀ ਜਾਂਦੀ ਹੈ ਬਾਰਡਰ ਦਾ ਇਲਾਕਾ ਹੋਣ ਕਰ ਕੇ ਸੱਤ ਵਜੇ ਇਹ ਸੜਕ ਬੰਦ ਹੋ ਜਾਂਦੀ ਹੈ ਤੇ ਆਉਣ ਜਾਣ ਦੀ ਬਹੁਤ ਮੁਸ਼ਕਲ ਹੁੰਦੀ ਹੈ ਉਨ੍ਹਾਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਪਾਕਿਸਤਾਨ ਵਿਚ ਹੀ ਬੈਠੇ ਆਂ ਕਿਉਂਕੀ ਇੱਕ ਲੋਕ ਉਡਾਣ ਵਾਲਾ ਹੀ ਹਿਸਾਬ ਬਣ ਜਾਂਦਾ ਹੈ, ਜੇ ਅਸੀਂ 7/8 ਵਜੇ ਤੋਂ ਬਾਅਦ ਇਧਰ ਹੀ ਰਹਿ ਜਾਂਦੇ ਹਾਂ।

ਸਹੂਲਤਾਂ ਤੋਂ ਵਾਂਝਾ ਪਿੰਡ ਕਾਲੂਵਾਲਾ

ਇਸ ਮੌਕੇ ਪਿੰਡ ਦੇ ਬਜ਼ੁਰਗ ਦਰਸ਼ਨ ਸਿੰਘ ਨਾਲ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਣਜਾਣ ਦੀ ਸਹੂਲਤ ਨਹੀਂ ਹੈ ਨਾ ਹੀ ਡਾਕਟਰ ਨਾ ਹੀ ਡਿਸਪੈਂਸਰੀ ਇਸ ਮੌਕੇ ਉਨ੍ਹਾਂ ਨੂੰ ਜਦ ਵੋਟਾਂ ਦੇ ਮਾਹੌਲ ਵਿਚ ਕਿਸੇ ਲੀਡਰ ਦੇ ਆਉਣ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਬੱਸ ਵੋਟਾਂ ਲੈਣ ਵਾਸਤੇ ਹੀ ਉਮੀਦਵਾਰ ਇੱਥੇ ਚੱਕਰ ਲਗਾਉਂਦੇ ਹਨ, ਪਰ ਬਾਅਦ ਵਿੱਚ ਕੋਈ ਨਹੀਂ ਆਉਂਦਾ।

ਬਿਮਾਰ ਵਿਅਕਤੀ ਨੂੰ ਟਰਾਲੀ ਜਾਂ ਰੇਹੜੀ ਤੇ ਲੈ ਕੇ ਜਾਣਾ ਪੈਂਦਾ

ਇਸ ਮੌਕੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡਾ ਸ਼ਹਿਰ ਨਾਲ ਦਰਿਆ ਦੇ ਹੋਣ ਕਰਕੇ ਸੰਪਰਕ ਕਿਸ ਤਰ੍ਹਾਂ ਜੁੜਦਾ ਹੈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਪਾਣੀ ਆ ਜਾਂਦਾ ਹੈ ਤਾਂ ਕੋਈ ਵੀ ਚੀਜ਼ ਲਿਆਉਣੀ ਕਰਨੀ ਬਹੁਤ ਹੀ ਮੁਸ਼ਕਲ ਹੋ ਜਾਂਦੀ ਹੈ। ਜੇਕਰ ਕੋਈ ਵੀ ਵਿਅਕਤੀ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਟਰਾਲੀ ਜਾਂ ਰੇਹੜੀ 'ਤੇ ਲੈ ਕੇ ਜਾਣਾ ਪੈਂਦਾ ਹੈ, ਕਿਉਂਕਿ ਪਾਣੀ ਹੋਣ ਕਰਕੇ ਇੱਥੇ ਕੋਈ ਵੀ ਸਾਧਨ ਨਹੀਂ ਆ ਸਕਦਾ।

ਬੇੜੇ ਰਾਹੀ ਫ਼ਸਲ ਵੇਚਣ ਜਾਣਾ ਪੈਂਦਾ ਹੈ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਿਹੜੀ ਫ਼ਸਲ ਉਨ੍ਹਾਂ ਵੱਲੋਂ ਬੀਜੀ ਗਈ ਹੈ, ਉਸ ਨੂੰ ਸ਼ਹਿਰ ਵਿੱਚ ਆੜ੍ਹਤੀਆਂ ਕੋਲ ਲੈ ਕੇ ਜਾਣ ਤੇ ਕਿਸ ਤਰ੍ਹਾਂ ਲਜਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਟਰਾਲੀਆਂ ਵਿੱਚ ਲੱਦ ਕੇ ਬੇੜੇ ਰਾਹੀਂ ਇਨ੍ਹਾਂ ਫ਼ਸਲ ਨੂੰ ਆੜ੍ਹਤੀਆਂ ਕੋਲ ਲੈ ਕੇ ਜਾਂਦੇ ਹਨ, ਜੋ 200/300 ਰੁਪਏ ਦੇ ਕਰੀਬ ਟਰਾਲੀ ਪਾਰ ਕਰਨ ਦਾ ਕਿਰਾਇਆ ਵੀ ਦਿੱਤਾ ਜਾਂਦਾ ਹੈ ਤੇ 10-10 ਦਿਨ ਜੇ ਫ਼ਸਲ ਨਹੀਂ ਵਿਕਦੀ ਤਾਂ ਮੰਡੀ ਵਿੱਚ ਹੀ ਬੈਠਣਾ ਪੈਂਦਾ ਹੈ।

ਪਿੰਡ ਕਾਲੂਵਾਲਾ ਵਿੱਚ ਨਹੀ ਕੋਈ ਦੁਕਾਨ

ਇਸ ਮੌਕੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਪਿੰਡ ਵਿਚ ਕੋਈ ਵੀ ਦੁਕਾਨ ਹੈ ਜਾਂ ਨਹੀਂ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਗਰੀਬ ਲੋਕ ਰਹਿਣ ਕਰਕੇ ਕੋਈ ਵੀ ਦੁਕਾਨ ਇੱਥੇ ਨਹੀਂ ਬਣਾਉਂਦਾ ਤੇ ਨਾ ਹੀ ਉਸ ਦੀ ਹੈਸੀਅਤ ਹੈ। ਜਿਸ ਕਰਕੇ ਥੋੜ੍ਹਾ-ਥੋੜ੍ਹਾ ਸਾਮਾਨ ਲੈਣ ਵਾਸਤੇ ਵੀ ਸ਼ਹਿਰ ਵੱਲ ਜਾਣਾ ਪੈਂਦਾ ਹੈ, ਉਨ੍ਹਾਂ ਦੱਸਿਆ ਕਿ ਨਾ ਤਾਂ ਇੱਥੇ ਕੋਈ ਬੈਂਕ ਹੈ ਤੇ ਨਾ ਹੀ ਹੋਰ ਕੋਈ ਤਰ੍ਹਾਂ ਦੀ ਸਹੂਲਤ ਹੈ।

ਪਿੰਡ ਕਾਲੂਵਾਲਾ ਵਿੱਚ ਪੁੱਲ ਤੇ ਬਿਜਲੀ ਦੀ ਕਿੱਲਤ

ਇਸ ਮੌਕੇ ਪਿੰਡ ਵਾਸੀ ਨੇ ਦੱਸਿਆ ਕਿ ਇੱਥੇ ਬਿਜਲੀ ਦੇ ਵੀ ਕੱਟ ਲੱਗਦੇ ਰਹਿੰਦੇ ਹਨ ਤੇ ਬਿਜਲੀ ਬਹੁਤ ਘੱਟ ਆਉਂਦੀ ਹੈ। ਜਿਸ ਵਾਸਤੇ ਸ਼ਹਿਰ ਸ਼ਿਕਾਇਤ ਕਰਨੀ ਪੈਂਦੀ ਹੈ, ਪਰ ਕੋਈ ਵੀ ਸੁਣਵਾਈ ਨਹੀਂ ਹੁੰਦੀ। ਇਸ ਮੌਕੇ ਜਦੋਂ ਪੰਚਾਇਤ ਮੈਂਬਰ ਜੋਗਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਇਸ ਪਿੰਡ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ। ਇਸ ਦੇ ਕੀ ਕਾਰਨ ਹਨ ਤਾਂ ਉਨ੍ਹਾਂ ਦੱਸਿਆ ਕਿ ਇੱਥੋਂ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅੱਜ ਵੀ ਸਾਡੇ ਪਿੰਡ ਹੋ ਕੇ ਗਏ ਹਨ ਤੇ ਅਸੀਂ ਉਨ੍ਹਾਂ ਨੂੰ ਮੰਗ ਕੀਤੀ ਹੈ ਕਿ ਸਾਡੇ ਪਿੰਡ ਵਿੱਚ ਜੋ ਫਿਰੋਜ਼ਪੁਰ ਨੂੰ ਜੋੜਨ ਵਾਸਤੇ ਕੋਈ ਵੀ ਪੁੱਲ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ 5 ਸਾਲਾਂ ਵਿੱਚ 2 ਜਾਂ 3 ਵਾਰ ਹੀ ਇਸ ਪਿੰਡ ਵਿੱਚ ਪਹੁੰਚੇ ਹਨ, ਉਨ੍ਹਾਂ ਦੱਸਿਆ ਕਿ ਉਹ ਅੱਜ ਵੀ ਸਾਨੂੰ ਲਾਰਾ ਲਗਾ ਕੇ ਗਏ ਹਨ ਤੇ ਇਸ ਤਰ੍ਹਾਂ ਦੇ ਲਾਰੇ ਹਰ 5 ਸਾਲ ਬਾਅਦ ਹੀ ਲੀਡਰ ਲਗਾਉਂਦੇ ਹਨ ਕਿ ਵੋਟਾਂ ਤੋਂ ਬਾਅਦ ਪੁਲ ਬਣਵਾ ਦਿੱਤਾ ਜਾਵੇਗਾ। ਪਰ ਉਸ ਵੱਲ ਕੋਈ ਵੀ ਧਿਆਨ ਨਹੀਂ ਜਾਂਦਾ।

ਐਂਮਰਜੈਂਸੀ ਹਾਲਤ ਵਿੱਚ ਵੀ BSF ਦੀ ਮਨਜੂਰੀ ਲੈਣੀ ਪੈਂਦੀ ਹੈ।

ਇਸ ਮੌਕੇ ਉਹਨਾਂ ਦੱਸਿਆ ਕਿ ਇਹ ਮੇਰੇ ਖ਼ੁਦ ਨਾਲ ਕੁੱਝ ਦਿਨ ਪਹਿਲਾਂ ਇਕ ਹਾਦਸਾ ਵਾਪਰਿਆ ਮੇਰੀ ਬੇਟੀ ਬਿਮਾਰ ਹੋ ਗਈ ਸੀ, ਮੈਂ ਬੀ.ਐੱਸ.ਐੱਫ਼ ਦੇ ਜਵਾਨਾਂ ਨੂੰ ਕਿਹਾ ਕਿ ਸਾਡੇ ਆਈ.ਡੀ ਪਰੂਫ਼ ਵੇਖ ਕੇ ਜਾਣ ਦਿੱਤਾ ਜਾਵੇ, ਪਰ ਉਨ੍ਹਾਂ ਵੱਲੋਂ ਆਪਣੇ ਅਫ਼ਸਰਾਂ ਦੇ ਹੁਕਮਾਂ ਦਾ ਇੰਤਜ਼ਾਰ ਕੀਤਾ ਜਾਂਦੀ ਹੈ ਤੇ ਬਾਅਦ ਵਿੱਚ ਜਾਣ ਦਿੱਤਾ ਜਾਂਦਾ ਹੈ। ਜਦਕਿ ਇਸ ਸਮੇਂ ਵਿੱਚ ਮਰੀਜ਼ ਨਾਲ ਕੁੱਝ ਵੀ ਹਾਦਸਾ ਵਾਪਰ ਸਕਦਾ ਹੈ।

BSF ਵੱਲੋਂ ਕਿਸ਼ਤੀ ਰਾਹੀ ਮਦਦ ਨਹੀ ਦਿੱਤੀ ਜਾਂਦੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਬੀ.ਐਸ.ਐਫ਼ ਵੱਲੋਂ ਆਪਣਾ ਸਾਮਾਨ ਲਿਆਉਣਾ ਹੁੰਦਾ ਹੈ ਤਾਂ ਉਹ ਵੀ ਆਪਣੀ ਕਿਸ਼ਤੀ ਦੇ ਜ਼ਰੀਏ ਤਾਂ ਲਿਆਂਦੇ ਹਨ। ਪਰ ਪ੍ਰਾਈਵੇਟ ਕਿਸ਼ਤੀ 'ਤੇ ਲਿਆਉਣ ਵਾਸਤੇ ਜ਼ੋਰ ਜਬਰੀ ਵੀ ਕੀਤੀ ਜਾਂਦੀ ਹੈ। ਪ੍ਰੰਤੂ ਸਾਡੇ ਕਿਸੇ ਸਿਵਲ ਵਿਅਕਤੀ ਨੂੰ ਲਿਆਉਣਾ ਹੋਵੇ ਤਾਂ ਉਹ ਨਹੀਂ ਲੈ ਕੇ ਆਉਂਦੇ ਉਨ੍ਹਾਂ ਸਰਕਾਰ ਅੱਗੇ ਮੰਗ ਕੀਤੀ ਕਿ ਇਨ੍ਹਾਂ ਨੂੰ ਵੀ ਇਹ ਹੁਕਮ ਜਾਰੀ ਹੋਣੇ ਚਾਹੀਦੇ ਹਨ ਕਿ ਉਸ ਪਿੰਡ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਕਿਸ਼ਤੀ ਪਾਰ ਲਿਆਉਣ 'ਤੇ ਉਨ੍ਹਾਂ ਦੀ ਮਦਦ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।

BSF ਵੱਲੋਂ ਦਬਕਾਇਆ ਡਰਾਇਆ ਜਾਂਦਾ ਹੈ

ਇਸ ਮੌਕੇ ਜਦੋਂ ਪਿੰਡ ਵਾਸੀ ਫੌਜਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਬਹੁਤ ਸਮੇਂ ਤੋਂ ਇਸ ਪਿੰਡ ਵਿੱਚ ਰਹਿ ਰਹੇ ਹਾਂ, ਪਰ 3 ਪਾਸੇ ਦਰਿਆ 'ਤੇ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਹੋਣ ਕਰਕੇ ਕਈ ਵਾਰ ਪਾਕਿਸਤਾਨ ਵੱਲੋਂ ਜਦੋਂ ਕੋਈ ਹਰਕਤ ਹੁੰਦੀ ਹੈ ਤਾਂ ਫ਼ੌਜ ਵੱਲੋਂ ਵੀ ਸਾਨੂੰ ਦਬਕਾਇਆ ਡਰਾਇਆ ਜਾਂਦਾ ਹੈ ਅਤੇ ਪਿੱਛੇ ਨੂੰ ਹਟਾਇਆ ਜਾਂਦਾ ਹੈ ਤੇ ਅਸੀਂ ਵਿਚਾਲੇ ਫਸ ਜਾਂਦੇ ਹਾਂ। ਜੇ ਇਹ ਹੀ ਦਰਿਆ ਇਸ ਮੁੱਦੇ ਉਪਰ ਪੁਲ ਬਣਿਆ ਹੋਵੇ ਤਾਂ ਅਸੀਂ ਸ਼ਹਿਰ ਵੱਲ ਨੂੰ ਜਾ ਸਕਦੇ ਹਾਂ।

ਇਸ ਮੌਕੇ ਜਦੋਂ ਪਿੰਡ ਦੇ ਬਜ਼ੁਰਗ ਔਰਤ ਗੁਰਦਿਆਲ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਪਿੰਡ ਵਿੱਚ 20 ਤੋਂ 25 ਸਾਲ ਤੋਂ ਰਹਿ ਰਹੇ ਹਾਂ, ਇਸ ਪਿੰਡ ਵਿੱਚ ਕਈ ਵਾਰ ਸਰਕਾਰੀ ਵਿਅਕਤੀ ਮਕਾਨਾਂ ਦੇ ਬਾਰੇ ਲਿਖ ਕੇ ਲੈ ਗਏ ਹਨ, ਪਰ ਅਜੇ ਤੱਕ ਕੋਈ ਪੈਸਾ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਸਾਨੂੰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਸਾਨੂੰ ਪਾਕਿਸਤਾਨ ਦੇ ਨਾਲ ਹੀ ਮਿਲਾ ਦਿੱਤਾ ਗਿਆ ਹੈ ਤੇ ਅਸੀਂ ਫਲੱਸ਼ ਸੀਟਾਂ ਵੀ ਨਹੀਂ ਬਣਵਾ ਸਕਦੇ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਜੇ ਕੋਈ ਬਿਮਾਰ ਆਦਮੀ ਔਰਤ ਬੱਚੇ ਨੂੰ ਤਕਲੀਫ਼ ਹੁੰਦੀ ਹੈ ਤਾਂ ਬੀ.ਐਸ.ਐਫ ਦੇ ਜਵਾਨਾਂ ਕੋਲੋਂ ਮਨਜੂਰੀ ਲੈਣੀ ਪੈਂਦੀ ਹੈ, ਫਿਰ ਹੀ ਉਹ ਰਾਤ ਨੂੰ ਜਾ ਸਕਦੇ ਹਨ। ਇਸ ਸਮੇਂ ਵਿੱਚ ਕੁੱਝ ਵੀ ਹੋ ਸਕਦਾ ਹੈ ਤੇ ਬੀ.ਐਸ.ਐਫ਼ ਦੇ ਜਵਾਨਾਂ ਵੱਲੋਂ ਵਾਰ-ਵਾਰ ਤਲਾਸ਼ੀ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਕੋਈ ਪਿੰਡ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਸਕੂਲ ਵੀ 1 ਸਾਲ ਪਹਿਲਾਂ ਹੀ ਬਣਿਆ ਹੈ ਤੇ ਉਸ ਵਿੱਚ ਪੜ੍ਹਾਉਣ ਵਾਸਤੇ ਮਾਸਟਰ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਗ਼ਰੀਬ ਪਰਿਵਾਰ ਹੋਣ ਕਰਕੇ ਸ਼ਹਿਰ ਵਿੱਚ ਮਜ਼ਦੂਰੀ ਕਰਨ ਜਾਣਾ ਪੈਂਦਾ ਹੈ ਤੇ ਮੇਰੇ ਪਤੀ ਆਟੋ ਚਲਾਉਂਦਾ ਹੈ। ਜਿਸ ਨੂੰ ਠੀਕ ਕਰਵਾਉਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ।

ਪਿੰਡ ਕਾਲੂਵਾਲਾ ਬਾਰੇ ਅਕਾਲੀ-ਬਸਪਾ ਰੋਹਿਤ ਮੋਂਟੂ ਵੋਹਰਾ ਵਿਸ਼ੇਸ ਗੱਲਬਾਤ ਕੀਤੀ

ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਰੋਹਿਤ ਮੋਂਟੂ ਵੋਹਰਾ ਨਾਲ ਜਦੋਂ ਪਿੰਡ ਕਾਲੂਵਾਲਾ ਵਿੱਚ ਵਿਕਾਸ ਦੇ ਕੰਮਾਂ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕੋਈ ਵੀ ਵਿਕਾਸ ਕਾਰਜ ਨਹੀਂ ਕੀਤੇ ਗਏ ਤੇ ਸਿਰਫ਼ ਸ਼ਹਿਰ ਵਿੱਚ ਹੀ ਇੰਟਰਲੋਕ ਟਾਈਲਾਂ ਲਗਾਈਆਂ ਗਈਆਂ ਹਨ ਤੇ ਇਨ੍ਹਾਂ ਵੱਲੋਂ ਆਪਣੇ ਘਰਾਂ ਦਾ ਵਿਕਾਸ ਹੀ ਕੀਤਾ ਗਿਆ ਹੈ।

ਪਿੰਡ ਕਾਲੂਵਾਲਾ ਬਾਰੇ 'ਆਪ' ਉਮੀਦਵਾਰ ਰਣਬੀਰ ਸਿੰਘ ਭੁੱਲਰ ਨਾਲ ਵਿਸ਼ੇਸ ਗੱਲਬਾਤ ਕੀਤੀ

ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕੀ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਆਪਣੇ ਰਿਸ਼ਤੇਦਾਰਾਂ ਜਾਂ ਆਪਣੇ ਘਰ ਦਾ ਹੀ ਵਿਕਾਸ ਕੀਤਾ ਗਿਆ ਹੈ ਤੇ ਹਲਕੇ ਵਿੱਚ ਕੋਈ ਵੀ ਪੈਸਾ ਨਹੀਂ ਲਗਾਇਆ ਗਿਆ, ਜਿਸ ਨਾਲ ਕਿ ਲੋਕਾਂ ਨੂੰ ਕੋਈ ਸਹੂਲਤ ਮਿਲ ਸਕੇ। ਪਰ ਜਦੋਂ ਸਾਡੀ ਟੀਮ ਵੱਲੋਂ ਮੌਜੂਦਾ ਵਿਧਾਇਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਹੱਸਦੇ ਹੋਏ ਗੱਲ ਟਾਲ ਦਿੱਤੀ ਤੇ ਕਿਹਾ ਕਰਦੇ ਹਾਂ ਕਰਦੇ ਹਾਂ।

ਇਹ ਵੀ ਪੜੋ:- ਰਾਘਵ ਚੱਢਾ ਨੇ ਕਾਂਗਰਸ ਨੂੰ ਦੱਸਿਆ ਹਿੰਦੂ ਸਮਾਜ ਵਿਰੋਧੀ !

Last Updated : Feb 9, 2022, 5:40 PM IST

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.