ਫਿਰੋਜ਼ਪੁਰ: ਜ਼ੀਰਾ ਵਿਧਾਨ ਸਭਾ ਹਲਕੇ ਦੇ ਪਿੰਡ ਮਹੀਆਂ ਵਾਲਾ ਕਲਾਂ ਦੇ ਗੁਰਦੁਆਰਾ ਸਾਹਿਬ ਭਗਤ ਦੁਨੀ ਚੰਦ ਜੀ ਦੇ ਲੰਗਰ ਹਾਲ ਵਿੱਚ ਜਦੋਂ ਲੋਕਾਂ ਦੀ ਲੋੜ ਨੂੰ ਪੂਰੀ ਕਰਨ ਵਾਸਤੇ ਬੋਰ ਕਰਵਾਇਆ ਗਿਆ ਤਾਂ ਉਸ ਵਿੱਚੋਂ ਗੰਧਲਾ ਪਾਣੀ ਨਿਕਲਿਆ ਜਿਸ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਵਿੱਚ ਹੈਰਾਨੀਜਨਕ ਮਾਹੌਲ ਬਣ ਗਿਆ ਕਿ ਇਹ ਕਿਸ ਤਰ੍ਹਾਂ ਹੋਇਆ।
ਜਦੋਂ ਇਸ ਬਾਬਤ ਪਿੰਡ ਵਾਸੀਆਂ ਨੂੰ ਪੁੱਛਿਆ ਤਾਂ ਆਸੇ ਪਾਸੇ ਦੇ ਆਏ ਪਿੰਡ ਵਾਸੀਆਂ ਨੇ ਆਪਣੇ ਆਪਣੇ ਤਰਕ ਦਿੱਤੇ ਕਿ ਸ਼ਰਾਬ ਫੈਕਟਰੀ ਵਿੱਚੋਂ ਗੰਦਾ ਪਾਣੀ ਧਰਤੀ ਵਿੱਚ ਪਾਇਆ ਜਾਂਦਾ ਹੈ ਜਿਸ ਨਾਲ ਆਸੇ ਪਾਸੇ ਇਲਾਕੇ ਵਿੱਚ ਕੈਂਸਰ ਦੇ ਮਰੀਜ਼ ਵਧਣ ਲੱਗ ਪਏ ਹਨ ਤੇ ਉਨ੍ਹਾਂ ਨੂੰ ਵੀ ਬਹੁਤ ਡਰ ਸਤਾਅ ਰਿਹਾ ਹੈ। ਕੁਝ ਨੇ ਕਿਹਾ ਕਿ ਸਾਡੇ ਪਿੰਡ ਦੇ ਜਾਨਵਰ ਹਰਾ ਖਾ ਕੇ ਮਰ ਗਏ ਕਿਉਂਕਿ ਇਸ ਹਰੇ ਉੱਪਰ ਫੈਕਟਰੀ ਦੀ ਸਵਾਹ ਪੈਂਦੀ ਹੈ ਜਿਸ ਨਾਲ ਹਰਾ ਜ਼ਹਿਰੀਲਾ ਹੋ ਜਾਂਦਾ ਹੈ ਅਤੇ ਜਿਸ ਨਾਲ ਪਸ਼ੂਆਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਾਡਾ ਭਾਰੀ ਨੁਕਸਾਨ ਹੋ ਚੁੱਕਾ ਹੈ ਤੇ ਹੋਰ ਪਿੰਡ ਵਾਲਿਆਂ ਨੇ ਵੀ ਆਪਣੇ ਆਪਣੇ ਤਰਕ ਦਿੱਤੇ।
ਇਸ ਬਾਬਤ ਆਜ਼ਾਦ ਫੈਕਟਰੀ ਦੇ ਮੈਨੇਜਰ ਪਵਨ ਬਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਕਦੀ ਵੀ ਗੰਦਾ ਪਾਣੀ ਧਰਤੀ ਵਿੱਚ ਨਹੀਂ ਪਾਇਆ ਜਾਂਦਾ ਜੇ ਇੰਨ੍ਹਾਂ ਪਿੰਡ ਵਾਲਿਆਂ ਤੇ ਜਥੇਬੰਦੀਆਂ ਨੂੰ ਵਿਸ਼ਵਾਸ ਨਹੀਂ ਹੈ ਤਾਂ ਉਹ ਕਿਸੇ ਵੀ ਉੱਚ ਅਧਿਕਾਰੀ ਨੂੰ ਲਿਆ ਕੇ ਫੈਕਟਰੀ ਵਿਚ ਚੈੱਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਲਾ ਉਨ੍ਹਾਂ ਨੂੰ ਵਿਸ਼ਵਾਸ ਹੋ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਜਿਹੜੀ ਵੀ ਉਹ ਸਜ਼ਾ ਦੇਣਗੇ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗੀ।
ਇਹ ਵੀ ਪੜ੍ਹੋ: ਡੇਢ ਮਹੀਨੇ ਪਹਿਲਾਂ ਲਾਪਤਾ ਹੋਏ ਪਰਿਵਾਰ ਦੀਆਂ ਮਿਲੀਆਂ ਲਾਸ਼ਾਂ