ਫਿਰੋਜ਼ਪੁਰ: ਵਿਧਾਨ ਸਭਾ ਹਲਕਾ ਜ਼ੀਰਾ ਦੇ ਕਸਬਾ ਮੱਲਾਂਵਾਲਾ ’ਚ ਜ਼ਮੀਨੀ ਵਿਵਾਦ (Land disputes) ਦੇ ਕਾਰਨ ਹੋਏ ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਮੌਕੇ ਪੀੜਤ ਪਰਿਵਾਰ ਨੇ ਥਾਣਾ ਮੱਲਾਂਵਾਲਾ ਦੇ ਬਾਹਰ ਲਾਸ਼ ਰੱਖ ਪ੍ਰਦਰਸ਼ਨ ਕੀਤਾ ਤੇ ਇਨਸਾਫ ਦੀ ਮੰਗ ਕੀਤੀ। ਪੀੜਤ ਪਰਿਵਾਰ ਨੇ ਕਿਹਾ ਕਿ ਮੁਲਜ਼ਮਾਂ ਵਿੱਚ ਕਾਂਗਰਸੀ ਸਰਪੰਚ ਵੀ ਮੌਜੂਦ ਹੈ ਜਿਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਉਥੇ ਹੀ ਪੀੜਤ ਪਰਿਵਾਰ ਨੇ ਪੁਲਿਸ ’ਤੇ ਵੀ ਕਾਰਵਾਈ ਨਾ ਕਰਨ ਨੂੰ ਲੈ ਕੇ ਸਵਾਲ ਖੜੇ ਕੀਤਾ ਹਨ।
ਇਹ ਵੀ ਪੜੋ: SHALBY HOSPITAL ’ਚ ਨੌਜਵਾਨ ਦੀ ਮੌਤ ਤੋਂ ਬਾਅਦ ਹੋਇਆ ਹੰਗਾਮਾ
ਕੀ ਹੈ ਮਾਮਲਾ ?
ਮੱਲਾਂਵਾਲਾ ਨੇੜਲੇ ਪਿੰਡ ਬਸਤੀ ਖੁਸ਼ਹਾਲ ਸਿੰਘ ਵਾਲਾ ਵਿੱਚ ਨਾਜਰ ਸਿੰਘ ਅਤੇ ਬਲਵੰਤ ਸਿੰਘ ਦੋਹਾਂ ਦੀ ਜ਼ਮੀਨ ਦੀ ਆਪਸੀ ਵੱਟ ਸਾਂਝੀ ਹੈ ਜਿਸ ’ਤੇ ਪਿਛਲੇ ਲੰਬੇ ਸਮੇਂ ਤੋਂ ਦੋਹਾਂ ਦਾ ਕਿਸੇ ਨਾ ਕਿਸੇ ਗੱਲ ਤੋਂ ਵਿਵਾਦ ਚੱਲ ਰਿਹਾ ਹੈ। ਬੀਤੀ 3 ਮਈ ਨੂੰ ਇਸੇ ਵਿਵਾਦ (Land disputes) ਦੇ ਚੱਲਦੇ ਦੋਹਾਂ ਧਿਰਾਂ ਵਿੱਚ ਆਪਸੀ ਝਗੜਾ ਹੋਇਆ ਸੀ ਅਤੇ ਬਲਵੰਤ ਸਿੰਘ ਧਿਰ ਵੱਲੋਂ ਨਾਜਰ ਸਿੰਘ ਨਾਲ ਕਾਫੀ ਕੁੱਟਮਾਰ ਕੀਤੀ ਗਈ ਜਿਸ ਦੇ ਚਲਦੇ ਨਾਜਰ ਸਿੰਘ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖ਼ਲ ਸੀ ਜਿੱਥੋਂ ਉਸਨੂੰ ਫ਼ਰੀਦਕੋਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਕਾਂਗਰਸ ਦਾ ਮੌਜੂਦਾ ਸਰਪੰਚ ਹੈ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਨੇੜੇ ਦਾ ਸਾਥੀ ਹੈ। ਜਿਸ ਕਾਰਨ ਪੁਲਿਸ ਦੁਆਰਾ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਲਈ ਪਰਿਵਾਰਕ ਮੈਂਬਰਾਂ ਦੁਆਰਾ ਮ੍ਰਿਤਕ ਦੀ ਲਾਸ਼ ਨੂੰ ਥਾਣਾ ਮੱਲਾਂਵਾਲਾ ਸਾਹਮਣੇ ਰੱਖ ਕੇ ਧਰਨਾ ਦਿੱਤਾ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਮੁਲਜ਼ਮ ਬਲਵੰਤ ਸਿੰਘ ਕਾਗਰਸੀ ਸਰਪੰਚ ਖਿਲਾਫ਼ ਦਫ਼ਾ 302 IPC ਦਾ ਮਾਮਲਾ ਦਰਜ ਕੀਤਾ ਜਾਵੇ।
ਇਹ ਵੀ ਪੜੋ: MURDER CASE:ਪਤਨੀ ਦੇ ਕਤਲ ਮਾਮਲੇ ਚ ਪਤੀ ਤੇ ਸੱਸ ਖਿਲਾਫ਼ ਮਾਮਲਾ ਦਰਜ