ਫਿਰੋਜ਼ਪੁਰ: ਕੋਰੋਨਾ ਵਾਇਰਸ ਕਰਕੇ ਲੱਗੇ ਲੰਮੇ ਕਰਫਿਊ ਵਿੱਚ ਬੰਦ ਪਏ ਕਾਰੋਬਾਰ ਨੂੰ ਖੋਲ੍ਹਣ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਰਾਹਤ ਦਿੰਦੇ ਹੋਏ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਹੈ ਅਤੇ ਨਾਲ ਹੀ ਕੁਝ ਸ਼ਰਤਾਂ ਨਾਲ ਇਹ ਦੁਕਾਨਾਂ ਖੋਲ੍ਹਣ ਦੇ ਆਦੇਸ਼ ਦਿੱਤੇ ਹਨ।
ਉਨ੍ਹਾਂ ਨੇ ਦੱਸਿਆ ਕਿ ਕਰਿਆਨਾ, ਡੇਅਰੀ ਪ੍ਰੋਡਕਟ ਅਤੇ ਸਬਜ਼ੀਆਂ ਤੇ ਦਵਾਈਆਂ ਦੀਆ ਦੁਕਾਨਾਂ ਹਫਤੇ ਵਿੱਚ 5 ਦਿਨ ਅਤੇ ਬਿਲਡਿੰਗ ਮਟੀਰੀਅਲ, ਬਿਜਲੀ ਅਤੇ ਸਪੇਅਰ ਪਾਰਟਸ ਅਤੇ ਹੋਰ ਕਈ ਤਰ੍ਹਾਂ ਦੀਆ ਦੁਕਾਨਾਂ ਹਫਤੇ ਵਿੱਚ ਤਿੰਨ ਦਿਨ ਮੰਗਲਵਾਰ, ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਖੁੱਲ੍ਹ ਸਕਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸ਼ਰਤਾਂ ਦੇ ਨਾਲ ਸਮਾਜਿਕ ਦੂਰੀ ਅਤੇ ਮਾਸਕ ਤੇ ਸੈਨੇਟਾਈਜ਼ ਦਾ ਪ੍ਰਬੰਧ ਨਾਲ ਹੋਵੇ ਪਰ ਅੱਜ ਦੁਕਾਨਾਂ ਖੁੱਲ੍ਹਣ ਤੋਂ ਬਾਅਦ ਹਰ ਕਿਸਮ ਦੀ ਦੁਕਾਨਾਂ ਲੋਕਾਂ ਨੇ ਖੋਲ੍ਹ ਦਿੱਤੀਆਂ।
ਡੀਸੀ ਨੇ ਇਹ ਵੀ ਹੁਕਮ ਜਾਰੀ ਕੀਤੇ ਸਨ ਕਿ ਘਰ ਵਿੱਚੋਂ ਇੱਕ ਬੰਦਾ ਹੀ ਸਮਾਨ ਲੈਣ ਲਈ ਬਾਹਰ ਆਏਗਾ। ਪਰ ਲੋਕ ਬਿਨਾਂ ਕਿਸੇ ਕੰਮਕਾਰ ਤੋਂ ਆਪਣੇ ਮੋਟਰਸਾਈਕਲ ਲੈਕੇ ਦੋ ਸਵਾਰੀ ਨਾਲ ਬਜ਼ਾਰ ਵਿੱਚ ਘੁੰਮਦੇ ਨਜ਼ਰ ਆਏ।
ਇਹ ਵੀ ਪੜੋ:ਭਾਰਤ ਵਿੱਚ ਗੈਸ ਲੀਕ ਦੀਆਂ ਪ੍ਰਮੁੱਖ ਘਟਨਾਵਾਂ 'ਤੇ ਨਜ਼ਰ
ਦੱਸ ਦੇਈਏ ਕਿ ਫਿਰੋਜ਼ਪੁਰ ਵਿੱਚ ਇਸ ਵੇਲੇ 42 ਐਕਟਿਵ ਕੋਰੋਨਾ ਦੇ ਮਰੀਜ਼ ਹਨ।