ਫਿਰੋਜ਼ਪੁਰ:ਕੋਰੋਨਾ ਮਹਾਮਾਰੀ ਵਿੱਚ ਹਰ ਵਰਗ ਇਸ ਦਾ ਸ਼ਿਕਾਰ ਹੋਇਆ ਹੈ ਭਾਵੇਂ ਕੋਈ ਵੱਡਾ ਵਪਾਰੀ ਜਾਂ ਛੋਟੀ ਮੋਟੀ ਰੇਹੜੀ ਲਗਾਉਣ ਵਾਲਾ ਪਰ ਇੱਕ ਵਰਗ ਹੋਰ ਵੀ ਹੈ ਜਿਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਉਹ ਰੇਲਵੇ ਸਟੇਸ਼ਨ ਤੇ ਕੰਮ ਕਰਨ ਵਾਲੇ ਕੂਲੀ ਅਤੇ ਵੈਂਡਰਜ਼ ਹਨ ਜੋ ਕਿ ਇਸ ਵੇਲੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਟਰੇਨਾਂ ਬੰਦ ਹਨ ਅਤੇ ਅਤੇ ਉਨ੍ਹਾਂ ਦੀ ਜ਼ਿੰਦਗੀ ਰੇਲਵੇ ਸਟੇਸ਼ਨਾਂ ਦਾ ਘੇਰਾ ਸੀਮਤ ਹੈ ਪਰ ਰੇਲ ਵਿਭਾਗ ਅਤੇ ਸਰਕਾਰਾਂ ਵੱਲੋਂ ਉਨ੍ਹਾਂ ਬਾਰੇ ਕੁਝ ਵੀ ਨਹੀਂ ਸੋਚਿਆ ਗਿਆ।
ਕੂਲੀ ਜਿਸ ਦਾ ਨਾਮ ਜ਼ਿਹਨ ਚ ਆਉਂਦਿਆਂ ਹੀ ਇੱਕ ਲਾਲ ਕੱਪੜਿਆਂ ਵਾਲਾ ਇਨਸਾਨ ਸਿਰ ਉਪਰ ਅਟੈਚੀ ਬੈਗ ਚੁੱਕਿਆ ਹੋਇਆ ਸਾਹਮਣੇ ਆ ਜਾਂਦਾ ਕੂਲੀ ਉਹ ਹਨ ਜੋ ਸਫਰ ਦੌਰਾਨ ਸਾਡਾ ਸਾਮਾਨ ਚੁੱਕ ਕੇ ਰੇਲ ਗੱਡੀ ਦੇ ਅੰਦਰ ਤਕ ਪਹੁੰਚਾਉਂਦੇ ਹਨ ਅਤੇ ਵਾਪਸੀ ਤੇ ਬਾਹਰ ਤੱਕ ਲੈ ਕੇ ਆਉਂਦੇ ਹਨ ਜਿਸ ਦੇ ਇਵਜ਼ ਵਿੱਚ ਮਿਲਣ ਵਾਲੀ ਮਜ਼ਦੂਰੀ ਤੋਂ ਉਨ੍ਹਾਂ ਦੇ ਪਰਿਵਾਰ ਦਾ ਪੇਟ ਭਰਦਾ ਹੈ ।ਜ਼ਿਕਰਯੋਗ ਹੈ ਕਿ ਇਨ੍ਹਾਂ ਨੂੰ ਰੇਲ ਵਿਭਾਗ ਵੱਲੋਂ ਲਾਇਸੈਂਸ ਵੀ ਜਾਰੀ ਕੀਤਾ ਜਾਂਦਾ ਹੈ ਅਤੇ ਲਾਇਸੈਂਸ ਦੇਣ ਤੋਂ ਬਾਅਦ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਪਰ ਕਰੋਨਾ ਮਹਾਮਾਰੀ ਦੀ ਪਹਿਲੀ ਵੇਵ ਤੋਂ ਬਾਅਦ ਹੀ ਟਰੇਨਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਵਿਚਕਾਰ ਹੈ ਕੋਰੋਨਾ ਤੋਂ ਮਿਲੀ ਕੁਝ ਰਾਹਤ ਦੌਰਾਨ ਵੀ ਥੋੜ੍ਹੀਆਂ ਬਹੁਤ ਹੀ ਟਰੇਨਾਂ ਚੱਲੀਆਂ ਸਨ ਅਤੇ ਦੂਜੀ ਵੇਵ ਤੋਂ ਬਾਅਦ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਕੁਝ ਖਾਸ ਰੂਟਾਂ ਤੇ ਇੱਕਾ-ਦੁੱਕਾ ਟਰੇਨਾਂ ਹੀ ਚੱਲ ਰਹੀਆਂ ਹਨ ਜਿਨ੍ਹਾਂ ਵਿਚ ਵੀ ਪੈਸੇਂਜਰ ਨਾਂ ਦੇ ਬਰਾਬਰ ਹਨ ਜਿਸ ਕਾਰਨ ਰੇਲਵੇ ਸਟੇਸ਼ਨ ਤੇ ਕੰਮ ਕਰਨ ਵਾਲੇ ਕੁਲੀਆਂ ਅਤੇ ਵੈਂਡਰਾਂ ਨੂੰ ਲੋੜੀਂਦਾ ਕੰਮ ਨਹੀਂ ਮਿਲ ਰਿਹਾ ਵੈਂਡਰਾਂ ਵੱਲੋਂ ਤਾਂ ਰੇਲ ਵਿਭਾਗ ਨੂੰ ਦਿੱਤਾ ਜਾਣ ਵਾਲਾ ਠੇਕਾ ਅਤੇ ਆਪਣੇ ਸਟਾਲਾਂ ਦੇ ਬਿਜਲੀ ਦੇ ਬਿੱਲ ਵੀ ਪੂਰੇ ਨਹੀਂ ਹੋ ਰਹੇ।
ਇਸ ਬਾਰੇ ਜਦੋਂ ਸਾਡੀ ਟੀਮ ਨੇ ਜਦੋਂ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਦਾ ਦੌਰਾ ਗੀਤਾਂ ਦਾ ਸਟੇਸ਼ਨ ਪ੍ਰਬੰਧਕ ਨੰਦ ਕਿਸ਼ੋਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਇਸ ਸਟੇਸ਼ਨ ਤੋਂ ਕਰੀਬ ਸੱਤਰ ਰੇਲ ਗੱਡੀਆਂ ਅਪ ਡਾਊਨ ਕਰਦੀਆਂ ਸਨ ਜਦਕਿ ਹੁਣ ਸਿਰਫ ਦੋ ਮੇਲ ਅਤੇ ਦੋ ਪੈਸੰਜਰ ਗੱਡੀਆਂ ਹੀ ਅੱਪ ਡਾਊਨ ਕਰ ਰਹੀਆਂ ਹਨ।
ਇਹ ਵੀ ਪੜ੍ਹੋ:ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਆਏ ਸਾਹਮਣੇ, ਲੋਕਾਂ ਨੂੰ ਹੋ ਰਹੀਆਂ ਕਈ ਸਿਹਤ ਸਮੱਸਿਆਵਾਂ