ਫਿਰੋਜ਼ਪੁਰ: ਬੀਐਸਐਫ 29 ਬਟਾਲੀਅਨ ਨੂੰ ਉਸ ਸਮੇਂ ਸਫਲਤਾ ਹੱਥ ਲੱਗੀ ਜਦੋਂ ਉਨ੍ਹਾਂ ਵਲੋਂ ਭਾਰਤ ਪਾਕਿ ਸੀਮਾ ਤੋਂ ਦੋ ਕਿਲੋ ਡੇਢ ਸੌ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਬੀਐਸਐਫ ਦਾ ਕਹਿਣਾ ਕਿ ਹੈਰੋਇਨ ਨੂੰ ਸਰਹੱਦ ਨਜ਼ਦੀਕ ਲੁਕਾ ਕੇ ਰੱਖਿਆ ਗਿਆ ਸੀ। ਬੀਐਸਐਫ ਵਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਕੀਮਤ 11 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।
ਇਸ ਦੇ ਨਾਲ ਹੀ ਬੀਐਸਐਫ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2021 'ਚ ਹੁਣ ਤੱਕ ਦੋ ਸੌ ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ 11 ਪਾਕਿਸਤਾਨੀ ਤਸਕਰ ਅਤੇ 3 ਭਾਰਤੀ ਤਸਕਰ ਫੜੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਬੀਐਸਐਫ ਵਲੋਂ ਹੁਣ ਤੱਕ 6 ਹਥਿਆਰ , 8 ਮੈਗਜੀਨ, 146 ਦੇ ਕਰੀਬ ਜਿੰਦਾ ਕਾਰਤੂਸ ਅਤੇ ਤਿੰਨ ਮੋਬਾਈਲ ਫੋਨ ਵੀ ਬਰਾਮਦ ਕੀਤੇ ਜਾ ਚੁੱਕੇ ਹਨ। ਬੀਐਸਐਫ ਦਾ ਕਹਿਣਾ ਕਿ ਉਨ੍ਹਾਂ ਦੇ ਹੁੰਦਿਆਂ ਦੇਸ਼ ਵਿਰੋਧੀ ਤੱਤਾਂ ਨੂੰ ਸਰਹੱਦ 'ਤੇ ਕਦੇ ਵੀ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਵੀਕਐਂਡ ਕਰਫ਼ਿਊ 'ਲਾਜਵਾਬ' ਬਹਾਨੇ, 'ਲਾਜਵਾਬ' ਲੋਕ ਤੇ ਪੁਲਿਸ ਹੋਈ 'ਲਾਜਵਾਬ'