ਫ਼ਿਰੋਜ਼ਪੁਰ: ਫਿਟਨੈੱਸ ਨੂੰ ਸਾਡੇ ਰੋਜ਼ਮਰ੍ਹਾ ਜੀਵਨ ਦਾ ਇੱਕ ਜ਼ਰੂਰੀ ਅੰਗ ਬਣਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ(Prime Minister) ਦੁਆਰਾ 29 ਅਗਸਤ, 2019 ਨੂੰ ਫਿਟ ਇੰਡੀਆ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਬਾਰੇ ਸਰਕਾਰ ਨੂੰ ਸਲਾਹ ਮੁਸ਼ਵਰਾ ਦੇਣ ਲਈ ਇੱਕ ਸੰਸਥਾ ਬਣਾਈ ਗਈ ਹੈ। ਇਹ ਵੱਖ-ਵੱਖ ਸਰਕਾਰੀ ਅਧਿਕਾਰੀਆਂ, ਭਾਰਤੀ ਓਲੰਪਿਕ ਸੰਘ (IOA), ਰਾਸ਼ਟਰੀ ਖੇਡ ਫੈਡਰੇਸ਼ਨਾਂ, ਨਿੱਜੀ ਸੰਸਥਾਵਾਂ ਤੋਂ ਬਣਿਆ ਹੈ।
ਕੇਂਦਰੀ ਐਚ.ਆਰ.ਡੀ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਲਈ ਸੂਚੀਬੱਧ ਫਿਟਨੈਸ ਵਸਤੂਆਂ ਦੀ ਖ਼ਰੀਦ ਲਈ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੰਡਾਂ ਦੀ ਬੇਨਤੀ ਕਰ ਸਕਦੇ ਹਨ।
ਗ੍ਰਾਂਟਾਂ ਤੋਂ ਖਰੀਦੇ ਗਏ, ਸਮਾਨ ਨੂੰ ਸੰਬੰਧਤ ਅਧਿਕਾਰੀਆਂ ਦੁਆਰਾ ਕੰਮ ਕਰਨ ਯੋਗ ਸਥਿਤੀ ਵਿੱਚ ਰੱਖਿਆ ਜਾਣਾ ਹੈ। ਮੁਰੰਮਤ ਦੇ ਸਾਜ਼ੋ-ਸਾਮਾਨ ਤੋਂ ਇਲਾਵਾ ਕੰਮ ਕਰਨ ਵਾਲੇ, ਮੁਰੰਮਤ ਕਰਨ ਯੋਗ ਅਤੇ ਖਰਾਬ ਹੋਣ ਦਾ ਰਿਕਾਰਡ ਰੱਖਣਾ ਵੀ ਲਾਜ਼ਮੀ ਹੈ।
ਸਕੂਲਾਂ ਨੂੰ ਆਪਣੀਆਂ ਰਵਾਇਤੀ ਅਤੇ ਖੇਤਰੀ ਖੇਡਾਂ ਨੂੰ ਸ਼ਾਮਲ ਕਰਨ ਦੀ ਵੀ ਇਜਾਜ਼ਤ ਹੈ। ਫਿਟ ਇੰਡੀਆ ਮੂਵਮੈਂਟ ਦਾ ਮਿਸ਼ਨ (Mission of the Fit India Movement) ਵਿਵਹਾਰਿਕ ਬਦਲਾਅ ਲਿਆਉਣਾ ਅਤੇ ਸਰੀਰਕ ਤੌਰ 'ਤੇ ਵਧੇਰੇ ਚੁਸਤ ਜੀਵਨ ਸ਼ੈਲੀ ਨੂੰ ਅਪਣਾਉਣਾ ਹੈ। ਬੀ.ਐਸ.ਐਫ ਦੇ ਜਵਾਨਾਂ ਨੇ ਫਿੱਟ ਇੰਡੀਆ ਮਿਸ਼ਨ ਤਹਿਤ 10 ਕਿਲੋਮੀਟਰ ਦੌੜ ਵਿੱਚ ਹਿੱਸਾ ਲਿਆ।
ਫਿੱਟ ਇੰਡੀਆ ਮਿਸ਼ਨ ਤਹਿਤ ਬੀ.ਐਸ.ਐਫ(BSF) ਵੱਲੋਂ ਫ਼ਿਰੋਜ਼ਪੁਰ(Ferozepur) ਵਿੱਚ 10 ਕਿਲੋਮੀਟਰ ਦੌੜ ਦਾ ਆਯੋਜਨ ਕੀਤਾ ਗਿਆ, ਜੋ ਫ਼ਿਰੋਜ਼ਪੁਰ ਤੋਂ ਹੁਸੈਨੀਵਾਲਾ ਬਾਰਡਰ 'ਤੇ ਸਮਾਪਤ ਹੋਇਆ। ਡੀ.ਆਈ.ਜੀ ਫਿਰੋਜ਼ਪੁਰ ਸੁਰਿੰਦਰ ਮਹਿਤਾ(DIG Ferozepur Surinder Mehta) ਨੇ ਦੱਸਿਆ ਕਿ ਫਿੱਟ ਇੰਡੀਆ ਮਿਸ਼ਨ ਤਹਿਤ ਫਿਰੋਜ਼ਪੁਰ ਤੋਂ ਹੁਸੈਨੀਵਾਲਾ ਤੱਕ 10 ਕਿਲੋਮੀਟਰ ਦੀ ਦੌੜ ਲਗਾਈ ਗਈ ਹੈ, ਜਿਸ ਵਿੱਚ ਬੀ.ਐਸ.ਐਫ ਦੇ ਜਵਾਨਾਂ ਨੇ ਭਾਗ ਲਿਆ ਹੈ।
ਇਹ ਵੀ ਪੜ੍ਹੋ: ਟਿੱਕਰੀ ਤੋਂ ਬਾਅਦ ਗਾਜ਼ੀਪੁਰ ਬਾਰਡਰ ਤੋਂ ਪੁਲਿਸ ਨੇ ਹਟਾਏ ਬੈਰੀਕੇਡ, ਖੁੱਲ੍ਹੇਗਾ ਰਸਤਾ!