ETV Bharat / state

ਫਿਰੋਜ਼ਪੁਰ 'ਚ ਦਿਖਿਆ ਡਰੋਨ, ਬੀਐਸਐਫ ਜਵਾਨਾਂ ਨੇ ਕੀਤੀ ਫਾਇਰਿੰਗ, ਸਰਚ ਦੌਰਾਨ ਢਾਈ ਕਿਲੋ ਹੈਰੋਇਨ ਬਰਾਮਦ

ਫਿਰੋਜ਼ਪੁਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਅਵਾਜ਼ ਸੁਣਦੇ ਹੀ ਬੀਐਸਐਫ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ ਡਰੋਨ ਵਾਪਿਸ ਪਾਕਿਸਤਾਨ ਵੱਲ ਪਰਤ ਗਿਆ। ਇਸ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ, ਤਾਂ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ, ਜਿਸ 'ਚ ਢਾਈ ਕਿਲੋ ਹੈਰੋਇਨ ਸੀ।

heroin Recovered in Ferozepur
heroin Recovered in Ferozepur
author img

By

Published : May 1, 2023, 1:26 PM IST

ਫਿਰੋਜ਼ਪੁਰ: ਪੰਜਾਬ ਦੇ ਸਰਹੱਦੀ ਇਲਾਕਿਆਂ ਅੰਦਰ ਪਾਕਿਸਤਾਨ ਵੱਲੋਂ ਡਰੋਨ ਦੀ ਹਲਚਲ ਲਗਾਤਾਰ ਜਾਰੀ ਹੈ। ਹਰ ਦੂਜੇ-ਤੀਜੇ ਦਿਨ ਪਾਕਿਸਤਾਨ ਵੱਲੋਂ ਨਸ਼ਾ ਤਸਕਰੀ ਕਰਦੇ ਹੋਏ ਭਾਰਤ-ਪਾਕਿਸਤਾਨ ਦੀ ਸੀਮਾ ਪਾਰ ਕਰਕੇ ਡਰੋਨ ਰਾਹੀਂ ਪੰਜਾਬ ਵਾਲੇ ਪਾਸੇ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ। ਐਤਵਾਰ ਰਾਤ ਬਾਰਡਰ ਰੇਂਜ ਦੇ ਬੀਓਪੀ ਲੱਖਾ ਸਿੰਘ ਵਾਲਾ ਹਿਠਾੜ ਨੇੜੇ ਜਵਾਨ ਗਸ਼ਤ 'ਤੇ ਸਨ। ਇਸ ਦੌਰਾਨ ਜਦੋਂ ਇੱਕ ਡਰੋਨ ਅਸਮਾਨ ਵਿੱਚ ਉੱਡਦਾ ਦੇਖਿਆ ਗਿਆ ਤਾਂ ਜਵਾਨਾਂ ਨੇ ਗੋਲੀਬਾਰੀ ਕਰਕੇ ਉਸ ਨੂੰ ਭਜਾ ਦਿੱਤਾ। ਜਵਾਨਾਂ ਨੇ ਘਟਨਾ ਦੀ ਸੂਚਨਾ ਬੀਐਸਐਫ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਇਲਾਕੇ ਦੀ ਤਲਾਸ਼ੀ ਮੁਹਿੰਮ ਚਲਾਈ ਗਈ, ਤਾਂ ਬੀਐਸਐਫ ਦੀ 182 ਬਟਾਲੀਅਨ ਦੇ ਜਵਾਨਾਂ ਨੂੰ ਪੀਲੇ ਰੰਗ ਦਾ ਪੈਕਟ ਮਿਲਿਆ। ਇਸ ਪੈਕੇਟ ਵਿੱਚੋਂ ਡੇਢ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ। ਇੱਕ ਹੁੱਕ ਅਤੇ ਇੰਡੀਕੇਟਰ ਵੀ ਲੱਗਾ ਹੋਇਆ ਸੀ ਜਿਸ ਨੂੰ ਜ਼ਬਤ ਕਰ ਲਿਆ ਗਿਆ।

  • A rogue #drone from #Pakistan violated Indian airspace and was intercepted(by fire) by #AlertBSF troops in Ferozpur Sector. On being fired, the drone returned back to Pak. During search, one bag of suspected heroin has been recovered.

    Search operation underway.
    Details follow. pic.twitter.com/g71EfHbiRw

    — BSF PUNJAB FRONTIER (@BSF_Punjab) April 30, 2023 " class="align-text-top noRightClick twitterSection" data=" ">

ਜੁਰਾਬਾਂ ਵਿੱਚ ਭਰੀ ਸੀ ਹੈਰੋਇਨ: ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਹੈਰੋਇਨ ਜੁਰਾਬਾਂ ਵਿੱਚ ਭਰੀ ਹੋਈ ਸੀ ਅਤੇ ਇਲਾਕੇ ਦੇ ਇੱਕ ਖੇਤ ਵਿੱਚ ਪਈ ਮਿਲੀ ਸੀ। ਸੋਮਵਾਰ ਤੜਕੇ, ਬੀਐਸਐਫ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਤੋਂ ਇੱਕ ਡਰੋਨ ਨੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ ਅਤੇ ਫਿਰੋਜ਼ਪੁਰ ਸੈਕਟਰ ਵਿੱਚ ਚੌਕਸ ਬੀਐਸਐਫ ਜਵਾਨਾਂ ਦੁਆਰਾ ਅੱਗ ਦੁਆਰਾ ਰੋਕਿਆ ਗਿਆ। ਫਾਇਰ ਕੀਤੇ ਜਾਣ 'ਤੇ, ਡਰੋਨ ਵਾਪਸ ਪਾਕਿ ਵੱਲ ਪਰਤ ਗਿਆ।"

ਇਸ ਤੋਂ ਪਹਿਲਾਂ ਵੀ ਹੈਰੋਇਨ ਬਰਾਮਦ: ਬੀਐਸਐਫ ਦੇ ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਦੌਰਾਨ ਇਕ ਸ਼ੱਕੀ ਪੈਕੇਟ ਵਿੱਚੋਂ ਹੈਰੋਇਨ ਬਰਾਮਦ ਹੋਈ। ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਬੀਐਸਐਫ ਨੇ 29 ਅਪ੍ਰੈਲ ਨੂੰ ਜੇਸੀਪੀ ਅਟਾਰੀ ਨੇੜੇ ਖੇਤਾਂ ਵਿਚੋਂ ਲਗਭਗ 1.5 ਕਿਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਸਥਾਨਕ ਕਿਸਾਨ ਦੀ ਸੂਚਨਾ 'ਤੇ ਪ੍ਰਤੀਕਿਰਿਆ ਕਰਦੇ ਹੋਏ, ਅੰਮ੍ਰਿਤਸਰ ਸੈਕਟਰ ਦੇ ਬੀਐਸਐਫ ਦੇ ਜਵਾਨਾਂ ਨੇ ਜੇਸੀਪੀ ਅਟਾਰੀ ਦੇ ਨੇੜੇ ਖੇਤਾਂ ਵਿੱਚ ਸ਼ੱਕੀ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ, ਜਿਸ ਨੂੰ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਸੀ। ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਹੈਰੋਇਨ ਦੇ ਪੈਕੇਟ ਦਾ ਕੁੱਲ ਵਜ਼ਨ 1.5 ਕਿਲੋ ਦੇ ਕਰੀਬ ਪਾਇਆ ਗਿਆ ਹੈ, ਉਨ੍ਹਾਂ ਕਿਹਾ ਕਿ ਇਹ ਖੇਪ ਇਲਾਕੇ ਵਿੱਚ ਕਣਕ ਦੀ ਵਾਢੀ ਤੋਂ ਬਾਅਦ ਤੂੜੀ ਦੀ ਕਟਾਈ ਦੌਰਾਨ ਮਿਲੀ ਸੀ।

ਇਹ ਵੀ ਪੜ੍ਹੋ: Coronavirus Update: ਪਿਛਲੇ 24 ਘੰਟਿਆਂ ਅੰਦਰ ਦੇਸ਼ ਵਿੱਚ ਕੋਰੋਨਾ ਦੇ 5 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ, 16 ਮੌਤਾਂ, ਜਾਣੋ ਪੰਜਾਬ ਦੀ ਸਥਿਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.