ETV Bharat / state

ਭੇਦਭਰੇ ਹਾਲਾਤਾ ਵਿੱਚ ਨੌਜਵਾਨ ਦੀ ਲਾਸ਼ ਬਰਾਮਦ - Village Dhadrian Kalan of Zira

ਜ਼ੀਰਾ ਦੇ ਪਿੰਡ ਢੱਡਰੀਆਂ ਕਲਾਂ (Village Dhadrian Kalan of Zira) ਤੋਂ ਸਾਹਮਣੇ ਆਇਆ ਹੈ। ਜਿੱਥੇ 22 ਸਾਲਾਂ ਦੇ ਨੌਜਵਾਨ ਦੀ ਭੇਦਭਰੇ ਹਾਲਾਤਾ ਵਿੱਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਗੁਰਦੇਵ ਸਿੰਘ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਖੇਤ ਮਜ਼ਦੂਰ ਦਾ ਕੰਮ ਕਰਦਾ ਸੀ।

ਭੇਦਭਰੇ ਹਾਲਾਤਾ ਵਿੱਚ ਨੌਜਵਾਨ ਦੀ ਲਾਸ਼ ਬਰਾਮਦ
ਭੇਦਭਰੇ ਹਾਲਾਤਾ ਵਿੱਚ ਨੌਜਵਾਨ ਦੀ ਲਾਸ਼ ਬਰਾਮਦ
author img

By

Published : Apr 20, 2022, 7:53 AM IST

ਫ਼ਿਰੋਜ਼ਪੁਰ: ਵਿਧਾਨ ਸਭਾ ਹਲਕਾ ਜ਼ੀਰਾ (Assembly constituency Zira) ਵਿੱਚ ਪਿਛਲੇ ਇੱਕ ਮਹੀਨੇ ਵਿੱਚ ਚਾਰ ਕਤਲ ਹੋ ਚੁੱਕੇ ਹਨ। ਜਿਸ ਤੋਂ ਪੰਜਾਬ ਦੀ ਕਾਨੂੰਨ ਵਿਵਸਥਾ (Law and order of Punjab) ਦਾ ਸਾਫ਼ ਪਤਾ ਚੱਲਦਾ ਹੈ। ਅਜਿਹਾ ਹੀ ਇੱਕ ਮਾਮਲਾ ਜ਼ੀਰਾ ਦੇ ਪਿੰਡ ਢੱਡਰੀਆਂ ਕਲਾਂ (Village Dhadrian Kalan of Zira) ਤੋਂ ਸਾਹਮਣੇ ਆਇਆ ਹੈ। ਜਿੱਥੇ 22 ਸਾਲਾਂ ਦੇ ਨੌਜਵਾਨ ਦੀ ਭੇਦਭਰੇ ਹਾਲਾਤਾ ਵਿੱਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਗੁਰਦੇਵ ਸਿੰਘ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਖੇਤ ਮਜ਼ਦੂਰ ਦਾ ਕੰਮ ਕਰਦਾ ਸੀ।

ਮੀਡੀਆ ਨੂੰ ਜਾਣਕਾਰੀ ਦਿੰਦੇ ਮ੍ਰਿਤਕ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਿੰਡ ਦੇ ਨਛੱਤਰ ਸਿੰਘ ਨਾਲ ਉਸ ਦੀ ਕੰਬਾਈਨ ‘ਤੇ ਕੰਮ ਕਰਦਾ ਸੀ, ਪਰ ਬੀਤੇ ਦਿਨ ਤੋਂ ਉਹ ਲਾਪਤਾ ਸੀ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੂੰ ਸਵੇਰੇ 4 ਵਜੇ ਫੋਨ ‘ਤੇ ਗੁਰਦੇਵ ਸਿੰਘ ਦੀ ਮੌਤ ਦੀ ਖ਼ਬਰ ਮਿਲੀ। ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ, ਤਾਂ ਗੁਰਦੇਵ ਸਿੰਘ ਦੀ ਲਾਸ਼ ਖੇਤਾਂ ਵਿੱਚ ਮੋਟਰ ‘ਤੇ ਪਈ ਸੀ।

ਇਸ ਮੌਕੇ ਮ੍ਰਿਤਕ ਦੇ ਚਾਚਾ ਸਤਨਾਮ ਸਿੰਘ ਨੇ ਕਿਹਾ ਕਿ ਉਹ ਕੱਲ੍ਹ ਦੁਪਹਿਰ ਤੋਂ ਕੰਬਾਈਨ ਵਾਲਿਆਂ ਦਾ ਮੋਟਰਸਾਈਕਲ ਘਰੇ ਛੱਡ ਕੇ ਆਪਣਾ ਮੋਟਰਸਾਈਕਲ ਲੈਣ ਤੋਂ ਬਾਅਦ ਗਿਆ ਹੈ ਅਤੇ ਉਸ ਦੀ ਲਾਸ਼ ਵੀ ਉਸੇ ਲਖਵਿੰਦਰ ਸਿੰਘ ਦੇ ਖੇਤਾਂ ਵਿੱਚੋਂ ਮਿਲੀ ਹੈ ਜਿੱਥੇ ਕਿ ਨਛੱਤਰ ਸਿੰਘ ਦੀ ਕੰਬਾਈਨ ਦੁਆਰਾ ਧੂੜੀ ਬਣਾਈ ਜਾ ਰਹੀ ਸੀ ਉਨ੍ਹਾਂ ਨਿਰਪੱਖ ਜਾਂਚ ਅਤੇ ਇਨਸਾਫ ਦੀ ਮੰਗ ਕੀਤੀ ਹੈ।

ਭੇਦਭਰੇ ਹਾਲਾਤਾ ਵਿੱਚ ਨੌਜਵਾਨ ਦੀ ਲਾਸ਼ ਬਰਾਮਦ

ਦੂਜੇ ਪਾਸੇ ਕੰਬਾਈਨ ਮਾਲਕ ਨਛੱਤਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਗੁਰਦੇਵ ਸਿੰਘ ਦੇ ਆਪਣੇ ਨਾਨਕੇ ਪਿੰਡ ਕਿਸੇ ਲੜਕੀ ਨਾਲ ਪ੍ਰੇਮ ਸੰਬੰਧ ਸਨ ਅਤੇ ਉਨ੍ਹਾਂ ਕੰਬਾਈਨ ‘ਤੇ ਆਉਣ ਦੀ ਬਜ਼ਾਏ ਉਸ ਕੁੜੀ ਨੂੰ ਮਿਲਣ ਲਈ ਗਿਆ ਸੀ, ਇਸ ਮੌਕੇ ਨਛੱਤਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ।

ਉਧਰ ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਜ਼ੀਰਾ ਸਦਰ ਦੇ ਏ.ਐੱਸ.ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੇ ਉਲਟੀ ਕੀਤੀ ਹੋਈ ਸੀ। ਜਿਸ ਕਾਰਨ ਵੱਧ ਨਸ਼ਾ ਕੀਤੇ ਹੋਣ ਦਾ ਸ਼ੱਕ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਕੀ ਲਾਸ਼ ਦਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ: ਸੱਜਣ ਕੁਮਾਰ ਖ਼ਿਲਾਫ਼ ਸਰਸਵਤੀ ਵਿਹਾਰ 'ਚ ਸਿੱਖ ਦੰਗਿਆਂ ਦੇ ਮਾਮਲੇ 'ਚ ਦੋ ਗਵਾਹਾਂ ਨੇ ਦਰਜ ਕਰਵਾਏ ਬਿਆਨ

ETV Bharat Logo

Copyright © 2025 Ushodaya Enterprises Pvt. Ltd., All Rights Reserved.