ETV Bharat / state

ਬੈਂਕ ਮੁਲਾਜ਼ਮ ਵੱਲੋਂ ਕੀਤੀ ਗਈ ਖੁਦਕੁਸ਼ੀ - Bank employees

ਮੋਗਾ ਸ਼ਹਿਰ ਦੇ ਰਹਿਣ ਵਾਲੇ ਬੈਂਕ ਮੁਲਾਜ਼ਮ (Bank employees) ਲਖਵੀਰ ਸਿੰਘ ਨੇ ਭਾਖੜਾ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਿਸਦਾ ਇੱਕ ਸੁਸਾਇਡ ਨੋਟ ਮਿਲਿਆ ਹੈ ਜਿਸ ਵਿੱਚ ਉਸਨੇ ਕਿਹਾ ਕਿ ਉਸ ਨੇ ਫਾਇਨਾਂਸਰ ਦੇ ਦਬਾਅ ਹੇਠ ਆ ਕੇ ਖੁਦਕੁਸ਼ੀ ਕੀਤੀ ਹੈ।

ਬੈਂਕ ਮੁਲਾਜ਼ਮ ਵੱਲੋਂ ਕੀਤੀ ਗਈ ਖੁਦਕੁਸ਼ੀ
ਬੈਂਕ ਮੁਲਾਜ਼ਮ ਵੱਲੋਂ ਕੀਤੀ ਗਈ ਖੁਦਕੁਸ਼ੀ
author img

By

Published : Oct 25, 2021, 2:45 PM IST

ਫਿਰੋਜ਼ਪੁਰ: ਮੋਗਾ ਸ਼ਹਿਰ ਦੇ ਰਹਿਣ ਵਾਲੇ ਬੈਂਕ ਮੁਲਾਜ਼ਮ (Bank employees) ਲਖਵੀਰ ਸਿੰਘ ਨੇ ਭਾਖੜਾ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਿਸਦਾ ਇੱਕ ਸੁਸਾਇਡ ਨੋਟ (Suicide note) ਮਿਲਿਆ ਹੈ ਜਿਸ ਵਿੱਚ ਉਸਨੇ ਕਿਹਾ ਕਿ ਉਸ ਨੇ ਫਾਇਨਾਂਸਰ ਦੇ ਦਬਾਅ ਹੇਠ ਆ ਕੇ ਖੁਦਕੁਸ਼ੀ ਕੀਤੀ ਹੈ।

ਬੈਂਕ ਮੁਲਾਜ਼ਮ ਵੱਲੋਂ ਕੀਤੀ ਗਈ ਖੁਦਕੁਸ਼ੀ

ਮੋਗਾ ਵਾਸੀ ਲਖਵੀਰ ਸਿੰਘ ਖ਼ੁਦਕੁਸ਼ੀ ਕਰ ਲਈ ਹੈ ਜਿਸਦਾ ਇੱਕ ਸੋਸਾਇਡ ਨੋਟ (Suicide note) ਮਿਲਿਆ ਜਿਸ ਵਿੱਚ ਉਸ ਨੇ ਲਿਖਿਆ ਕਿ ਮੇਰਾ ਜਾਨਿ ਕਿ ਲਖਵੀਰ ਸਿੰਘ ਦਾ ਰਣਜੀਤ ਸਿੰਘ ਨਾਲ ਕੁਝ ਪੈਸਿਆਂ ਦਾ ਲੈਣ ਦੇਣ ਸੀ। ਰਣਜੀਤ ਸਿੰਘ ਫਾਈਨੈਂਸ ਦਾ ਕੰਮ ਕਰਦਾ ਹੈ 'ਤੇ ਲਖਵੀਰ ਸਿੰਘ ਬੈਂਕ ਮੁਲਾਜ਼ਮ ਸੀ ਅਤੇ ਉਸ ਦੁਆਰਾ ਆਪਣੀ ਬਣਦੀ ਰਕਮ ਅਦਾ ਵੀ ਕਰ ਦਿੱਤੀ ਗਈ ਸੀ।

ਪਰ ਰਣਜੀਤ ਸਿੰਘ ਵੱਲੋਂ ਹਮੇਸ਼ਾ ਉਸ ਨਾਲ ਬਦਤਮੀਜ਼ੀ ਕੀਤੀ ਜਾਂਦੀ ਜਿਸ ਤੇ ਲਖਵੀਰ ਸਿੰਘ ਬਹੁਤ ਹੀ ਬੇਇਜ਼ਤੀ ਮਹਿਸੂਸ ਕਰਦਾ ਸੀ। ਇਸ ਦੌਰਾਨ ਰਣਜੀਤ ਸਿੰਘ ਵੱਲੋਂ ਈ. ਓ ਵਿੰਗ ਇੰਚਾਰਜ ਐਸ. ਆਈ ਦਲਜੀਤ ਸਿੰਘ (E. O Wing Incharge S. I Daljit Singh) ਨਾਲ ਮਿਲ ਕੇ ਲਖਵੀਰ ਸਿੰਘ 'ਤੇ ਉਸ ਦੇ ਭਰਾ ਅਤੇ ਨਾਜਾਇਜ਼ ਐੱਫਆਈਆਰ (FIR) ਦਰਜ ਕਰਵਾ ਦਿੱਤੀ ਜਦਕਿ ਉਸ ਦੇ ਭਰਾ ਦਾ ਇਸ ਵਿੱਚ ਕੋਈ ਲੈਣ ਦੇਣ ਨਹੀਂ ਸੀ।

ਇਸ ਐਫਆਈਆਰ (FIR) ਤੋਂ ਬਾਅਦ ਰਣਜੀਤ ਸਿੰਘ ਨਾਲ ਬੈਠ ਕੇ 3 ਲੱਖ 30 ਹਜ਼ਾਰ ਵਿੱਚ ਇਨ੍ਹਾਂ ਦਾ ਲੈਣ-ਦੇਣ ਨਿਬੜ ਗਿਆ ਪਰ ਐੱਸ ਆਈ ਦਲਜੀਤ ਸਿੰਘ ਵੱਲੋਂ ਫਿਰ ਵੀ ਲਖਵੀਰ ਸਿੰਘ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਕਿ ਮੈਨੂੰ ਵੀ ਕੁਝ ਰਕਮ ਦੇ ਜੋ ਕਿ ਪੁਲਿਸ ਦੀ ਆਦਤ ਬਣ ਚੁੱਕੀ ਹੈ। ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਲਖਵੀਰ ਸਿੰਘ ਵੱਲੋਂ ਹਰੀਕੇ ਭਾਖੜਾ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ।

ਇਹ ਵੀ ਪੜ੍ਹੋ: ਕੌਮਾਂਤਰੀ ਸ਼ੂਟਰ ਨਮਨਵੀਰ ਬਰਾੜ ਵੱਲੋਂ ਖੁਦਕੁਸ਼ੀ

ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਲਖਵੀਰ ਸਿੰਘ ਦਾ ਕੁੱਝ ਸਮੇਂ ਬਾਅਦ ਵਿਆਹ ਹੋਣਾ ਸੀ। ਜਿਸ ਕਰਕੇ ਉਹ ਐਸ ਆਈ ਦਲਜੀਤ ਸਿੰਘ (SI Daljit Singh) ਦੀਆਂ ਮਿੰਨਤਾਂ ਵੀ ਕਰਦਾ ਰਿਹਾ। ਇਹ ਸਭ ਕੁਝ ਲਖਵੀਰ ਸਿੰਘ ਵੱਲੋਂ ਇਕ ਸੁਸਾਈਡ ਨੋਟ (Suicide note) ਵਿਚ ਲਿਖਿਆ ਗਿਆ ਹੈ 'ਤੇ ਉਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇ। ਇਸ ਵਿੱਚ ਪੁਲਿਸ ਮੁਲਾਜ਼ਮ (Police officer) ਦੇ ਹੋਣ ਕਰਕੇ ਪੁਲਿਸ ਕਾਰਵਾਈ ਦਾ ਭਰੋਸਾ ਤਾਂ ਦੇ ਰਹੀ ਹੈ ਪਰ ਪਰਿਵਾਰ ਨੂੰ ਯਕੀਨ ਨਹੀਂ ਹੈ। ਇਸ ਲਈ ਪਰਿਵਾਰ ਵੱਲੋਂ ਡੈੱਡ ਬਾਡੀ ਨੂੰ ਜ਼ੀਰਾ ਸਿਵਲ ਹਸਪਤਾਲ ਮੋਰਚਰੀ (Civil Hospital Mortuary) ਵਿਚ ਰਖਵਾ ਕੇ ਥਾਣਾ ਮਖੂ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਕਿਸਾਨ ਜਥੇਬੰਦੀਆਂ ਦਾ ਸਹਾਰਾ ਲੈ ਕੇ ਰੋਡ ਜਾਮ ਕੀਤੇ ਜਾਣਗੇ ਅਤੇ ਸੰਘਰਸ ਤਿੱਖਾ ਕੀਤਾ ਜਾਵੇਗਾ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਥਾਣਾ ਮਖੂ ਨੇ ਦੱਸਿਆ ਕਿ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਜੋ ਵੀ ਇਸ ਵਿੱਚ ਸ਼ਾਮਿਲ ਹੈ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਭਾਵੇਂ ਉਸ ਵਿੱਚ ਕੋਈ ਵੀ ਮੁਲਾਜ਼ਮ ਕਿਉਂ ਨਾ ਹੋਵੇ।

ਇਹ ਵੀ ਪੜ੍ਹੋ: ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪੁਲਿਸ ਮੁਲਾਜ਼ਮਾਂ ਦਾ ਦੱਸਿਆ ਜਾ ਰਿਹੈ ਹੱਥ !

ETV Bharat Logo

Copyright © 2025 Ushodaya Enterprises Pvt. Ltd., All Rights Reserved.