ਫਿਰੋਜ਼ਪੁਰ : ਜੀਰਾ ਦੇ ਨਾਲ ਲੱਗਦੇ ਪਿੰਡ ਬੂਟੇਵਾਲਾ ਦੇ ਰਹਿਣ ਵਾਲੇ ਗੁਰਦਰਸ਼ਨ ਸਿੰਘ ਉੱਤੇ ਹਮਲਾ ਹੋਇਆ ਹੈ। ਗੁਦਰਸ਼ਨ ਸਿੰਘ ਪੁਲਿਸ ਵਿਭਾਗ ਦੇ ਸੀਆਈਡੀ ਵਿਭਾਗ ਵਿੱਚ ਹੈਡ ਕੋਸਟੇਬਲ ਦੀ ਡਿਊਟੀ ਉੱਤੇ ਤੈਨਾਤ ਹਨ। ਜਾਣਕਾਰੀ ਅਨੁਸਾਰ ਘਰ ਤੋਂ ਦੂਰ ਬਾਈਪਾਸ ਦੇ ਕੋਲ ਬਣੀ ਡੇਅਰੀ ਉੱਤੇ ਦੁੱਧ ਪਾ ਕੇ ਕਰੀਬ 6.30 ਵਜੇ ਸ਼ਾਮ ਜਦੋਂ ਉਹ ਘਰ ਵਾਪਸ ਆਉਣ ਲੱਗੇ ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਹੈ।
ਸਿਰ ਉੱਤੇ ਕਿਰਪਾਨ ਨਾਲ ਕੀਤਾ ਵਾਰ : ਜਾਣਕਾਰੀ ਮੁਤਾਬਿਕ ਹਮਲੇ ਕਾਰਨ ਉਹਨਾਂ ਦੇ ਸਿਰ ਵਿੱਚ ਕਿਰਪਾਨ ਨਾਲ ਵਾਰ ਕੀਤਾ ਗਿਆ ਹੈ ਅਤੇ ਜਿਸ ਨਾਲ ਉਹ ਗੰਭੀਰ ਜਖਮੀ ਹੋ ਗਏ ਹਨ। ਜ਼ਖਮੀ ਹਾਲਤ ਵਿੱਚ ਉਨ੍ਹਾਂ ਨੂੰ ਬਾਅਦ ਵਿੱਚ ਜੀਰਾ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੱਟ ਜਿਆਦਾ ਹੋਣ 'ਤੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਉਨਾਂ ਦਾ ਪੁੱਤਰ ਪ੍ਰੀਤਇੰਦਰ ਜਿਸ ਦੀ ਉਮਰ ਲਗਭਗ 18 ਸਾਲ ਦੇ ਕਰੀਬ ਹੈ ਉਹ ਵੀ ਉਹਨਾਂ ਦੇ ਨਾਲ ਸੀ। ਉਸ ਉੱਤੇ ਵੀ ਹਮਲਾ ਕੀਤਾ ਗਿਆ ਹੈ ਤੇ ਉਸਦੇ ਕੁਝ ਸੱਟ ਲੱਗੀਆਂ ਜੋ ਕਿ ਜੀਰਾ ਦੇ ਸਿਵਲ ਹਸਪਤਾਲ ਵਿਖ਼ੇ ਜੇਰੇ ਇਲਾਜ ਹੈ। ਦੂਜੇ ਪਾਸੇ ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਹੈ।
- ਲੁਧਿਆਣਾ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ; ਦੋਵੇਂ ਗੈਂਗਸਟਰਾਂ ਦਾ ਐਨਕਾਊਂਟਰ, ਇੱਕ ਏਐੱਸਆਈ ਜ਼ਖ਼ਮੀ
- ਕੌਣ ਹੈ ਖੌਫਨਾਕ ਗੈਂਗਸਟਰ ਅਰਸ਼ ਡੱਲਾ? ਇਹ ਗੈਂਗਸਟਰ ਵੀ ਨੇ ਖੂੰਖਾਰ, ਪੜ੍ਹੋ ਪੂਰੀ ਖ਼ਬਰ
- ਕੈਨੇਡਾ 'ਚ ਕਤਲ ਹੋਏ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਪੁਰਾਣਾ ਸਾਥੀ ਕੀਤਾ ਪਠਾਨਕੋਟ ਪੁਲਿਸ ਨੇ ਗ੍ਰਿਫਤਾਰ
ਪੁਲਿਸ ਨੇ ਮਾਮਲਾ ਦਰਜ ਕੀਤਾ : ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਮਲਾ ਕਰਨਾ ਵਾਲੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਿਸ ਅਧਿਕਾਰੀ ਵੱਲੋ ਦੱਸਿਆ ਗਿਆ ਹੈ ਕਿ ਇਲਾਕੇ ਵਿੱਚ ਲਗੇ ਸੀਸੀਟੀਵੀ ਕੈਮਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਮੁਲਜਮ ਮੁਜਰਮ ਕੋਈ ਵੀ ਹੋਵੇ ਬਕਸ਼ਿਆ ਨਹੀਂ ਜਾਵੇਗਾ। ਇਸ ਮੌਕੇ ਜਦੋਂ ਪੀੜਤ ਸੀਆਈਡੀ ਦੇ ਹੈੱਡ ਕਾਂਸਟੇਬਲ ਗੁਰਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜਦੋਂ ਪੁਲਿਸ ਮੁਲਾਜਮ ਹੀ ਸੁਰੱਖਿਤ ਨਹੀਂ ਹਨ ਤਾਂ ਆਮ ਆਦਮੀ ਦਾ ਕੀ ਹੋਵੇਗਾ। ਉਨ੍ਹਾਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।