ਫਿਰੋਜ਼ਪੁਰ: ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਨੂੰ ਫ਼ਸਲ ਦੀ ਖ਼ਰੀਦ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਵੀ ਗੁਰੂਹਰਸਹਾਏ ਅੰਦਰ ਸਰਕਾਰੀ ਖ਼ਰੀਦ ਨਾ ਸ਼ੁਰੂ ਕੀਤੇ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਕਿਸਾਨਾਂ ਅਤੇ ਆੜ੍ਹਤੀਆਂ ਦਾ ਹਾਲ ਚਾਲ ਪੁੱਛਣ ਲਈ ਅਨਾਜ ਮੰਡੀ ਪੁੱਜੇ।
ਇਸ ਮੌਕੇ ਉਨ੍ਹਾਂ ਆੜ੍ਹਤੀਆਂ ਤੇ ਕਿਸਾਨਾਂ ਨਾਲ ਗੱਲਬਾਤ ਕਰ ਸਥਿਤੀ ਜਾ ਜਾਇਜ਼ਾ ਲਿਆ। ਮੀਡੀਆ ਦੇ ਰੂਬਰੂ ਹੁੰਦੇ ਹੋਏ ਨੋਨੀ ਮਾਨ ਨੇ ਕੈਪਟਨ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪੰਜਾਬ ’ਚ ਰਾਜ ਕਰ ਰਹੀ ਕਾਂਗਰਸ ਇਕ ਨਾਲਾਇਕ ਸਰਕਾਰ ਹੈ ਜਿਹੜੀ ਕਿ ਆਪਣੇ ਵੱਲੋਂ ਐਲਾਨ ਕੀਤੇ ਗਏ ਸਮੇਂ ਉੱਪਰ ਵੀ ਪੰਜਾਬ ਦੀਆਂ ਸਾਰੀਆਂ ਮੰਡੀਆਂ ਅੰਦਰ ਖਰੀਦ ਲਈ ਪੂਰੇ ਇੰਤਜ਼ਾਮ ਨਹੀਂ ਕਰ ਸਕੀ ਜਿਸ ਵਿੱਚ ਗੁਰੂ ਹਰਸਹਾਏ ਬਲਾਕ ਵੀ ਸ਼ਾਮਲ ਹੈ ।
ਇਸ ਮੌਕੇ ਵਰਦੇਵ ਸਿੰਘ ਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਨਾਜ ਮੰਡੀ ’ਚ ਸਾਰੇ ਪ੍ਰਬੰਧ ਪੂਰੇ ਕਰਵਾ ਕੇ ਤੁਰੰਤ ਸਰਕਾਰੀ ਖਰੀਦ ਸ਼ੁਰੂ ਕਰਵਾਈ ਜਾਵੇ ਤਾਂ ਜੋ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਅੰਤ ’ਚ ਮਾਨ ਨੇ ਮੀਡੀਆ ਦੇ ਜ਼ਰੀਏ ਪੰਜਾਬ ਦੀ ਕੈਪਟਨ ਸਰਕਾਰ ਨੂੰ ਨਿਕੰਮੀ ਸਰਕਾਰ ਦੱਸਦਿਆਂ ਹੋਇਆ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਨਿਕੰਮੀ ਸਰਕਾਰ ਨੂੰ ਚਲਦਾ ਕਰਨ ਅਤੇ ਲੋਕ ਹਿੱਤ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ।
ਇਹ ਵੀ ਪੜ੍ਹੋ: ਇਹ ਸਿੰਘ ਝਟਕੇ 'ਚ ਕਰਦੈ ਇਲਾਜ, ਅਧਰੰਗ ਤੇ ਲਕਵਾ ਛੂ-ਮੰਤਰ