ETV Bharat / state

ਵਿਦੇਸ਼ ਭੇਜਣ ਦੇ ਨਾਂ 'ਤੇ ਏਜੰਟਾਂ ਵੱਲੋਂ ਲੱਖਾਂ ਰੁਪਏ ਦੀ ਠੱਗੀ, ਕਿਸਾਨ ਹੋਇਆ ਧੋਖਾਧੜੀ ਦਾ ਸ਼ਿਕਾਰ - ਫਿਰੋਜ਼ਪੁਰ ਅੱਜ ਦੀਆਂ ਖ਼ਬਰਾਂ

ਫਿਰੋਜ਼ਪੁਰ ਦਾ ਰਹਿਣ ਵਾਲਾ ਕਿਸਾਨ ਬਲਵੀਰ ਸਿੰਘ ਏਜੰਟਾਂ ਦੇ ਚੱਕਰ 'ਚ ਫਸ ਕੇ ਆਪਣੀ ਜ਼ਮੀਨ ਵੇਚ ਚੁੱਕਾ ਹੈ ਤੇ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਪੀੜਤ ਹੁਣ ਸਰਕਾਰ ਤੋਂ ਮਦਦ ਦੀ ਮੰਗ ਕਰ ਰਿਹਾ ਹੈ।

ਫਿਰੋਜ਼ਪੁਰ ਦਾ ਕਿਸਾਨ ਏਜੰਟਾਂ ਦੀ ਠੱਗੀ ਦਾ ਸ਼ਿਕਾਰ

author img

By

Published : Jun 15, 2023, 11:57 AM IST

ਫਿਰੋਜ਼ਪੁਰ ਦਾ ਕਿਸਾਨ ਏਜੰਟਾਂ ਦੀ ਠੱਗੀ ਦਾ ਸ਼ਿਕਾਰ

ਫਿਰੋਜ਼ਪੁਰ: ਵਿਦੇਸ਼ ਭੇਜਣ ਦੇ ਨਾਂ 'ਤੇ ਏਜੰਟਾਂ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।ਫਿਰੋਜ਼ਪੁਰ ਦਾ ਇੱਕ ਹੋਰ ਭੋਲਾ ਕਿਸਾਨ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਜਿਹੜੇ ਬੱਚੇ ਪਹਿਲਾਂ ਹੀ ਕੈਨੇਡਾ ਵਿੱਚ ਵਿਦੇਸ਼ੀ ਏਜੰਟਾਂ ਦਾ ਸ਼ਿਕਾਰ ਹੋ ਚੁੱਕੇ ਹਨ। ਉਹ ਆਪਣੇ ਭਵਿੱਖ ਲਈ ਕੈਨੇਡਾ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਦੂਜੇ ਪਾਸੇ ਅੱਜ ਵੀ ਪੰਜਾਬ ਦੇ ਭੋਲੇ-ਭਾਲੇ ਲੋਕ ਏਜੰਟਾਂ ਦੇ ਠੱਗਾਂ ਦਾ ਸ਼ਿਕਾਰ ਹੋ ਰਹੇ ਹਨ।

ਲੱਖਾਂ ਦੀ ਠੱਗੀ: ਪਿੰਡ ਮਧੇਰੇ ਦੇ ਭੋਲੇ-ਭਾਲੇ ਕਿਸਾਨ ਅਤੇ ਉਸਦੇ ਪੁੱਤਰ ਨੂੰ ਵਿਦੇਸ਼ਾਂ ਦੇ ਵੱਡੇ ਸੁਪਨੇ ਦਿਖਾ ਕੇ ਵਿਦੇਸ਼ ਪੜ੍ਹਨ ਲਈ ਭੇਜਣ ਦੇ ਨਾਂ 'ਤੇ ਏਜੰਟਾਂ ਨੇ ਕਿਸਾਨ ਤੋਂ ਲੱਖਾਂ ਰੁਪਏ ਲੈ ਲਏ। ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਨਾ ਤਾਂ ਨੌਜਵਾਨ ਵਿਦੇਸ਼ ਗਿਆ ਅਤੇ ਨਾ ਹੀ ਪੈਸ਼ੇ ਵਾਪਸ ਆਏ।ਇਹ ਭੋਲਾ ਕਿਸਾਨ ਘਰ-ਘਰ ਠੋਕਰ ਖਾ ਰਿਹਾ ਹੈ।

ਸਖ਼ਤ ਕਾਰਵਾਈ ਦੀ ਮੰਗ: ਕਿਸਾਨ ਨਾਲ ਧੋਖਾ ਕਰਨ ਏਜੰਟਾਂ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿੱਚ 3.3.23 ਨੂੰ ਐਫਆਈਆਰ ਨੰਬਰ 33 ਦਾ ਕੇਸ ਦਰਜ ਕੀਤਾ ਗਿਆ ਸੀ ਪਰ ਹੁਣ ਇਹ ਪੈਸੇ ਦੇ ਲੈਣ ਦੇਣ ਵਾਲਾ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਪੀੜਤ ਕਿਸਾਨ ਅਜੇ ਵੀ ਪੁਲਿਸ ਤੋਂ ਮੰਗ ਕਰ ਰਿਹਾ ਹੈ ਕਿ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਸਨੂੰ ਇਨਸਾਫ਼ ਦਿਵਾਇਆ ਜਾਵੇ।

ਮੁੱਖ ਮੰਤਰੀ ਤੋਂ ਮੰਗ: ਪੀੜਤ ਕਿਸਾਨ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੁਟੇਰੇ ਏਜੰਟਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਹੋਰ ਬਹੁਤ ਸਾਰੇ ਧੀਆਂ-ਪੁੱਤਰਾਂ ਦਾ ਭਵਿੱਖ ਦਾਅ 'ਤੇ ਨਾ ਲੱਗੇ ਅਤੇ ਪੰਜਾਬ ਦਾ ਭਵਿੱਖ ਦਾਅ 'ਤੇ ਨਾ ਲੱਗੇ ਅਤੇ ਬੇਕਸੂਰ ਕਿਸਾਨ ਇਸ ਦਾ ਸ਼ਿਕਾਰ ਨਾ ਹੋ ਸਕਣ। ਇਨ੍ਹਾਂ ਕਬੂਤਰਬਾਜ਼ ਠੱਗਾਂ ਦੇ ਜਾਲ ਵਿੱਚ ਫਸ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਲੱਖਾਂ ਰੁਪਏ ਬਰਬਾਦ ਨਾ ਕਰਨ।

ਪੁਲਿਸ ਦਾ ਪੱਖ: ਇਸ ਮਾਮਲੇ ਸਬੰਧੀ ਜਦੋਂ ਪੀੜਤ ਕਿਸਾਨ ਬਲਵੀਰ ਸਿੰਘ ਫਿਰੋਜ਼ਪੁਰ ਪੁਲਿਸ ਦੇ ਐਸ.ਪੀ ਤਫ਼ਤੀਸ਼ੀ ਅਫ਼ਸਰ ਰਣਧੀਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਫਿਰੋਜ਼ਪੁਰ ਪੁਲਿਸ ਇਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕਰੇਗੀ ਅਤੇ ਇਸ ਪੀੜਤ ਕਿਸਾਨ ਨੂੰ ਇਨਸਾਫ ਦਿਵਾਇਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.