ਫ਼ਿਰੋਜ਼ਪੁਰ: ਗੁਰੂ ਹਰਸਹਾਏ ਦੇ ਪਿੰਡ ਹਜ਼ਾਰਾ ਸਿੰਘ ਵਾਲਾ 'ਚ ਇੱਕ ਮਾਂ ਆਪਣੇ ਜਵਾਨ ਪੁੱਤ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਨੂੰ ਮਜਬੂਰ ਹੈ। ਗੱਲਬਾਤ ਦੌਰਾਨ ਬੀਬੀ ਕੋਲੋਂ ਨੇ ਦੱਸਿਆ ਕਿ ਉਸ ਦਾ 16 ਸਾਲਾ ਪੁੱਤਰ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। ਵਾਰ ਵਾਰ ਘਰੋਂ ਭੱਜ ਜਾਣ ਕਾਰਨ ਅਤੇ ਆਪਣੇ ਕੱਪੜੇ ਉਤਾਰ ਕੇ ਸੁੱਟ ਦੇਣ ਕਾਰਨ ਬੀਬੀ ਕੋੋਲੋਂ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਨੂੰ ਮਜਬੂਰ ਹੋਹੈ। ਬੀਬੀ ਦੱਸਦੀ ਹੈ ਕਿ ਉਸ ਨੂੰ ਦੁਖ ਹੁੰਦਾ ਹੈ ਕਿ ਜੋ ਉਮਰ ਬੱਚਿਆਂ ਦੀ ਘੋੜੀ ਚੜ੍ਹਣ ਦੀ ਹੁੰਦੀ ਹੈ ਉਸ ਉਮਰੇ ਉਹ ਆਪਣੇ ਬੱਚੇ ਨੂੰ ਸੰਗਲ ਨਾਲ ਬੰਨ੍ਹ ਕੇ ਕੈਦ ਕਰ ਕੇ ਬੈਠੀ ਹੈ।
ਆਪਣੀ ਬੇਵਸੀ ਜ਼ਾਹਿਰ ਕਰਦਿਆਂ ਪੀੜਤ ਦੇ ਭਰਾ ਸੋਨਾ ਸਿੰਘ ਨੇ ਕਿਹਾ ਕਿ ਸਾਰੇ ਪਰਿਵਾਰ ਦਾ ਪਾਲਣ ਪੋਸ਼ਣ ਦਿਹਾੜੀ ਮਜ਼ਦੂਰੀ ਕਰ ਕੇ ਕਰਨਾ ਪੈ ਰਿਹਾ ਹੈ ਅਤੇ ਛੋਟੇ ਭਰਾ ਦੇ ਇਲਾਜ ਲਈ ਪੈਸੇ ਹੀ ਨਹੀਂ ਹਨ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਦਾਨੀ ਸੱਜਣ ਵੱਲੋਂ ਉਨ੍ਹਾਂ ਦੀ ਮਦਦ ਨਹੀਂ ਕੀਤੀ ਗਈ। ਪਿੰਡ ਦੇ ਸਰਪੰਚ ਜਗੀਰ ਸਿੰਘ ਦਾ ਕਹਿਣਾ ਹੈ ਕਿ ਆਪਣੇ ਲਾਡਲੇ ਪੁੱਤ ਦੇ ਗਮ 'ਚ ਬੀਬੀ ਕੋਲੋਂ ਦੀ ਸਿਹਤ ਢੱਲਦੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮੀਡੀਆ ਰਾਹੀਂ ਲੋਕਾਂ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਵਿਦੇਸ਼ਾਂ 'ਚ ਬੈਠੇ ਐਨਆਰਆਈ ਨੂੰ ਇਸ ਪਰਿਵਾਰ ਦੀ ਵਿੱਤੀ ਮਦਦ ਕਰ ਮੁੰਡੇ ਦਾ ਇਲਾਜ ਚੰਗੇ ਤੋਂ ਚੰਗੇ ਹਸਪਤਾਲ 'ਚ ਕਰਵਾਉਣ ਦੀ ਅਪੀਲ ਕੀਤੀ ਹੈ।