ਫਿਰੋਜ਼ਪੁਰ: ਫਿਰੋਜ਼ਪੁਰ ਨਾਰਕੋਟਿਕਸ ਸੈੱਲ(Ferozepur Narcotics Cell) ਨੇ ਭਾਰਤ-ਪਾਕਿ ਸਰਹੱਦ(Indo-Pak border) 'ਤੇ ਪਾਕਿਸਤਾਨ(Pakistan) ਵਾਲੇ ਪਾਸਿਓਂ 6 ਕਿਲੋ 700 ਗ੍ਰਾਮ ਹੈਰੋਇਨ ਸਮੇਤ ਇੱਕ ਭਾਰਤੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਾਕਿਸਤਾਨ ਹਮੇਸ਼ਾ ਭਾਰਤੀ ਸਰਹੱਦ 'ਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਭੇਜਣ ਦੀ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਰਹਿੰਦਾ ਹੈ, ਪਰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਹੇਮਸ਼ਾ ਚੌਕਸ ਰਹਿੰਦੀਆਂ ਹਨ।
ਨਾਰਕੋਟਿਕਸ ਸੈੱਲ ਨੇ ਪਾਕਿਸਤਾਨ ਤੋਂ 6 ਕਿਲੋਗ੍ਰਾਮ 700 ਗ੍ਰਾਮ ਹੈਰੋਇਨ( heroin) ਸਮੇਤ ਇੱਕ ਭਾਰਤੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਨਸ਼ਾ ਤਸਕਰ ਨੂੰ ਪਹਿਲਾਂ ਨਾਰਕੋਟਿਕਸ ਸੈੱਲ ਪੁਲਿਸ ਵੱਲੋਂ 120 ਗ੍ਰਾਮ ਹੈਰੋਇਨ ਸਮੇਤ ਫੜਿਆ ਗਿਆ ਸੀ।
ਪੁਲਿਸ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਸਨੇ ਦੱਸਿਆ ਪਾਕਿਸਤਾਨ ਤੋਂ ਨਸ਼ੇ ਦੀ ਖ਼ੇਪ ਆਈ ਹੈ ਅਤੇ ਇਸ ਦੀ ਖੋਜ ਦੇ ਬਾਅਦ 6 ਕਿਲੋਗ੍ਰਾਮ 600 ਗ੍ਰਾਮ ਹੈਰੋਇਨ ਸਰਹੱਦ ਦੇ ਨੇੜੇ ਇੱਕ ਜ਼ਮੀਨ ਵਿੱਚੋ ਬਰਾਮਦ ਹੋਈ। ਨਾਰਕੋਟਿਕਸ ਸੈੱਲ ਵੱਲੋਂ ਨਸ਼ਾ ਤਸਕਰਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ:ਲੁਧਿਆਣਾ ਦੇ ਦੁਸਹਿਰਾ ਗਰਾਉਂਡ 'ਚ 100 ਫੁੱਟ ਦੇ ਰਾਵਣ ਦਾ ਕੀਤਾ ਗਿਆ ਦਹਿਨ