ਫਿਰੋਜ਼ਪੁਰ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਵਿੱਚ ਗੈਂਗਸਟਰ ਨੂੰ ਮੋਬਾਈਲ ਫੋਨ ਦੇਣ ਆਏ 3 ਮੁਲਜਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਇਕ ਐਨਜੀਓ ਦੀ ਆੜ ਵਿੱਚ ਕੈਰਮ ਬੋਰਡ ਵਿੱਚ 5 ਮੋਬਾਇਲ ਫੋਨ ਅਤੇ ਚਾਰਜਰ ਗੈਂਗਸਟਰ ਨੂੰ ਦੇਣ ਲੱਗੇ। ਇਨ੍ਹਾਂ ਮੁਲਜ਼ਮਾਂ ਨਾਲ ਇੱਕ ਪੁਲਿਸ ਦਾ ਜਵਾਨ ਵੀ ਸ਼ਾਮਲ ਹੈ ਜਿਸ ਉੱਤੇ ਵੀ ਮਾਮਲਾ ਦਰਜ ਕੀਤਾ ਜਾਵੇਗਾ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਐਸਐਚਓ ਮਨੋਜ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਸਮਾਜ ਸੇਵੀ ਸੰਸਥਾ ਦੀ ਆੜ ਵਿੱਚ ਪੰਜਾਬ ਪੁਲਿਸ ਦਾ ਇਕ ਏਐਸਆਈ ਅਤੇ 2 ਉਸ ਦੇ ਸਾਥੀ ਜੇਲ ਵਿਚ ਬੰਦ ਕੈਦੀਆਂ ਨੂੰ ਸੈਨੇਟਾਈਜ਼ਰ ਤੇ ਮਾਸਕ ਵੰਡਣ ਦੀ ਆੜ ਵਿੱਚ ਫੋਨ ਸਪਲਾਈ ਕਰਨ ਆਏ ਸਨ। ਸ਼ੱਕ ਪੈਣ ਉੱਤੇ ਉਨ੍ਹਾਂ ਕੈਰਮ ਬੋਰਡ ਦੀ ਤਲਾਸ਼ੀ ਲਈ ਗਈ ਤਾਂ 5 ਫੋਨ ਤੇ ਚਾਰਜਰ ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਹੀ ਬੰਦ ਟੀਨੂੰ ਨਾਂਅ ਦੇ ਇਕ ਗੈਂਗਸਟਰ ਨੂੰ ਖੇਡਣ ਲਈ ਇਕ ਕੈਰਮ ਬੋਰਡ ਅਤੇ ਕੁਝ ਹੈਲਥ ਪ੍ਰੋਟੀਨ ਦੇਣ ਦੀ ਗੱਲ ਕੀਤੀ ਸੀ। ਚੰਗੀ ਤਰ੍ਹਾਂ ਤਲਾਸ਼ੀ ਲੈਣ ਤੋਂ ਬਾਅਦ ਸਾਰਾ ਪਰਦਾਫਾਸ਼ ਹੋ ਗਿਆ। ਉਨ੍ਹਾਂ ਕੋਲੋ 38 ਹਜ਼ਾਰ, 500 ਰੁਪਏ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਐਸਐਚਓ ਮਨੋਜ ਨੇ ਕਿਹਾ ਕਿ 2 ਮੁਲਜ਼ਮਾ ਨਾਲ ਰਾਕੇਸ਼ ਕੁਮਾਰ ਨਾਂਅ ਦਾ ਏਐਸਆਈ, ਜੋ ਕਿ ਲੋਕਲ ਹੀ ਤਾਇਨਾਤ ਹੈ, ਵੀ ਸ਼ਾਮਲ ਸੀ। ਇਨ੍ਹਾਂ ਤਿੰਨਾਂ ਉਤੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ: IMA ਨੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਵਾਪਸ ਲਿਆ ਵਿਰੋਧ