ਫ਼ਿਰੋਜ਼ਪੁਰ: ਪੰਜਾਬ (Punjab) ਵਿੱਚ ਆਏ ਦਿਨ ਲੁੱਟ, ਖੋਹ ਅਤੇ ਡਕੈਤੀ ਦੀਆ ਘਟਨਾਵਾਂ ਵਧਦੀਆਂ ਰਹੀਆਂ ਹਨ। ਜਿਸ ਨੂੰ ਲੈਕੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਬਣਾਇਆ ਹੋਇਆ ਹੈ। ਹਾਲਾਂਕਿ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਬਹੁਤ ਹੀ ਮੁਸ਼ਤੈਦੀ ਵੀ ਵਿਖਾਈ ਜਾ ਰਹੀ ਹੈ। ਜਿਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ ਅਤੇ ਪੁਲਿਸ (Police) ਦੀ ਅਜਿਹੀ ਹੀ ਇੱਕ ਮੁਸਤੈਦੀ ਫ਼ਿਰੋਜ਼ਪੁਰ (Ferozepur) ਤੋਂ ਸਾਹਮਣੇ ਆਈ ਹੈ। ਜਿੱਥੇ ਪੁਲਿਸ ਨੇ ਇੱਕ ਲੁੱਟ ਦੀ ਵਾਰਦਾਤ (Incident of robbery) ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਪਿਸਤੌਲ ਵੀ ਬਰਾਮਦ (A pistol was also recovered from the accused) ਕੀਤਾ ਹੈ।
ਦਰਅਸਲ ਪਿਛਲੇ ਦਿਨੀਂ ਮਖੂ ਦੇ ਇੱਕ ਆੜ੍ਹਤੀਆ ਅਸ਼ੋਕ ਕੁਮਾਰ ਠੁਕਰਾਲ ਦੇ ਘਰੋਂ ਉਸ ਦੀ ਪਤਨੀ ਨੂੰ ਕੁੱਟ ਮਾਰ ਕਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਵਾਰਦਾਤ ਵਿੱਚ ਲੁਟੇਰਿਆਂ ਨੇ 5 ਲੱਖ ਦੀ ਨਗਦੀ ਅਤੇ 10 ਤੋਲੇ ਸੋਨੇ ਦੀ ਲੁੱਟ (Loot of gold) ਕੀਤੀ ਸੀ। ਇਸ ਲੁੱਟ ਦੀਆਂ ਤਸਵੀਰਾਂ ਵੀ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਸਨ। ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁਲਜ਼ਮਾਂ ਆੜ੍ਹਤੀ ਅਸ਼ੋਕ ਕੁਮਾਰ ਦਾ ਗੁਆਂਢੀ ਹੀ ਸੀ।
ਇਹ ਵੀ ਪੜ੍ਹੋ:ਪੰਜਾਬ ਦੇ ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਕੀਤਾ ਐਲਾਨ, ਤੈਅ ਕੀਤੀ ਇਹ ਤਰੀਕ
ਇਸ ਮੌਕੇ ਪੁਲਿਸ ਅਫ਼ਸਰ ਨੇ ਦੱਸਿਆ ਕਿ ਅਸ਼ੋਕ ਕੁਮਾਰ ਦਾ ਗੁਆਂਢੀ ਹੀ ਆਪਣੇ ਸਾਥੀਆਂ ਨੂੰ ਸਾਰੀ ਜਾਣਕਾਰੀ ਦਿੰਦਾ ਸੀ, ਪੁਲਿਸ ਨੇ ਇਸ ਗੈਂਗ ਵਿੱਚੋਂ ਇੱਕ ਮੁਲਜ਼ਮਾਂ ਨੂੰ ਤਾਂ ਅਗਲੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਸੀ, ਪਰ ਬਾਕੀ ਦੇ ਮੁਲਜ਼ਮਾਂ ਮੌਕੇ ਤੋਂ ਫਰਾਰ ਹੋ ਗਏ ਸਨ, ਗ੍ਰਿਫ਼ਤਾਰ ਕੀਤੇ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਹੋਏ ਖੁਲਾਸਿਆਂ ਤੋਂ ਬਾਅਦ ਹੌਲੀ-ਹੌਲੀ ਬਾਕੀ ਦੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਰੋ-ਰੋ ਮਾਪਿਆਂ ਨੇ ਮੂਸੇਵਾਲਾ ਦੇ ਚੁੱਗੇ ਫੁੱਲ, ਕੀਰਤਪੁਰ ਸਾਹਿਬ ਲਈ ਰਵਾਨਾ ਹੋਇਆ ਪਰਿਵਾਰ