ਫਾਜ਼ਿਲਕਾ: ਜਲਾਲਾਬਾਦ ਅਨਾਜ ਮੰਡੀ ਵਿੱਚ ਅਜੇ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਕਿਸਾਨ ਆਪਣੀਆਂ ਫਸਲਾਂ ਮੰਡੀਆਂ ਵਿੱਚ ਲੈ ਕੇ ਆ ਰਹੇ ਹਨ ਅਤੇ 4 ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਹਨ। ਕਿਸਾਨ ਸਰਕਾਰ ਤੋਂ ਨਾਰਾਜ ਹਨ।
10 ਅਪ੍ਰੈਲ ਤੋਂ ਮੰਡੀਆਂ ਵਿਚ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਜਲਾਲਾਬਾਦ ਵਿਚ ਇਕ ਰੀਤ ਵਜੋਂ ਕੱਲ੍ਹ ਜਲਾਲਾਬਾਦ ਦੇ ਵਿਧਾਇਕ ਰਾਮੇਂਦਰ ਅਮਲਾ ਨੇ ਸ਼ੁਰੂਆਤ ਕੀਤੀ ਸੀ। ਕਿਸਾਨਾਂ ਨੂੰ ਪਾਣੀ ਅਤੇ ਬਾਥਰੂਮ ਦੀ ਸਮੱਸੀਆ ਹੈ। ਮੰਡੀਆਂ ਵਿੱਚ ਆ ਰਹੇ ਅਵਾਰਾ ਪਸ਼ੂਆਂ ਤੋ ਵੀ ਕਿਸਾਨ ਪਰੇਸ਼ਾਨ ਹਨ।
ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਖਰੀਦ ਦੀ ਕੋਈ ਸਮੱਸਿਆ ਨਹੀਂ ਖਰੀਦ ਸ਼ੁਰੂ ਹੋ ਗਈ ਹੈ।