ETV Bharat / state

ਜ਼ੀਰਾ ਦੇ ਸਰਕਾਰੀ ਹਸਪਤਾਲ ਵਿੱਚ ਵਿਧਾਇਕ ਵੱਲੋਂ ਅਚਨਚੇਤ ਚੈਕਿੰਗ - Hospital Oxygen Plant

ਸਰਕਾਰੀ ਹਸਪਤਾਲ ਜ਼ੀਰਾ (Government Hospital Zira) ਵਿਖੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਪਹੁੰਚ ਕੇ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਵੱਲੋਂ ਸਟਾਫ਼ ਦੀ ਹਾਜ਼ਰੀ ਰਜਿਸਟਰ (Staff attendance register) ਦੇ ਨਾਲ-ਨਾਲ ਲੋਕਾਂ ਵੱਲੋਂ ਦੱਸੀਆਂ ਗਈਆਂ ਸ਼ਿਕਾਇਤਾਂ ਵੀ ਸਟਾਫ ਨਾਲ ਸਾਂਝੀਆਂ ਕੀਤੀਆਂ।

ਜ਼ੀਰਾ ਸਰਕਾਰੀ ਹਸਪਤਾਲ ਵਿੱਚ ਵਿਧਾਇਕ ਵੱਲੋਂ ਅਚਨਚੇਤ ਚੈਕਿੰਗ

author img

By

Published : Jun 4, 2022, 11:08 AM IST

ਫ਼ਜ਼ਿਲਕਾ: ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਨ ਤੋਂ ਬਾਅਦ ਆਗੂਆਂ ਵੱਲੋਂ ਸਮੇਂ ਸਿਰ ਪਹੁੰਚ ਕੇ ਦਫਤਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਕੀ ਕਿਹੜੇ ਅਫ਼ਸਰ ਸਮੇਂ ਦੇ ਪਾਬੰਦ ਹਨ ਤੇ ਕਿਹੜੇ ਨਹੀਂ ਅਤੇ ਜੋ ਅਫ਼ਸਰ ਸਮੇਂ ਦੇ ਪਾਬੰਦ ਨਹੀਂ ਹਨ ਉਨ੍ਹਾਂ ਉੱਪਰ ਕਾਰਵਾਈ ਵੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸਰਕਾਰੀ ਹਸਪਤਾਲ ਜ਼ੀਰਾ (Government Hospital Zira) ਵਿਖੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਪਹੁੰਚ ਕੇ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਵੱਲੋਂ ਸਟਾਫ਼ ਦੀ ਹਾਜ਼ਰੀ ਰਜਿਸਟਰ (Staff attendance register) ਦੇ ਨਾਲ-ਨਾਲ ਲੋਕਾਂ ਵੱਲੋਂ ਦੱਸੀਆਂ ਗਈਆਂ ਸ਼ਿਕਾਇਤਾਂ ਵੀ ਸਟਾਫ ਨਾਲ ਸਾਂਝੀਆਂ ਕੀਤੀਆਂ।

ਇਸ ਦੌਰਾਨ ਉਨ੍ਹਾਂ ਵੱਲੋਂ ਸਟਾਫ਼ ਨੂੰ ਆਉਣ ਵਾਲੀਆਂ ਮੁਸ਼ਕਿਲਾ ਵੀ ਸੁਣੀਆ ਅਤੇ ਉਨ੍ਹਾਂ ਦੇ ਹੱਲ ਕਰਵਾਉਣ ਵਾਸਤੇ ਉਨ੍ਹਾਂ ਨੂੰ ਲਿਖਤੀ ਭੇਜਣ ਵਾਸਤੇ ਕਿਹਾ ਗਿਆ ਤਾਂ ਜੋ ਉਹ ਮਹਿਕਮੇ ਦੇ ਮੰਤਰੀ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ। ਇਸ ਮੌਕੇ ਜੋ ਡਾਕਟਰਾਂ ਤੇ ਸਟਾਫ਼ ਵੱਲੋਂ ਮਰੀਜ਼ਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਉਸ ਬਾਰੇ ਵੀ ਡਾਕਟਰਾਂ ਤੇ ਸਟਾਫ ਨੂੰ ਆਪਣੀ ਮਰਿਆਦਾ ਬਣਾਈ ਰੱਖਣ ਵਾਸਤੇ ਕਿਹਾ ਗਿਆ ਤੇ ਸਮੇਂ ਸਿਰ ਆ ਕੇ ਆਪਣਾ ਕੰਮ ਕਰਨ ਦੀ ਹਦਾਇਤ ਕੀਤੀ ਗਈ।

ਜ਼ੀਰਾ ਸਰਕਾਰੀ ਹਸਪਤਾਲ ਵਿੱਚ ਵਿਧਾਇਕ ਵੱਲੋਂ ਅਚਨਚੇਤ ਚੈਕਿੰਗ

ਇਸ ਮੌਕੇ ਉਨ੍ਹਾਂ ਨੇ ਹਸਪਤਾਲ ਵਿੱਚ ਬਣੇ ਆਕਸੀਜਨ ਪਲਾਂਟ (Hospital Oxygen Plant) ਦਾ ਵੀ ਨਿਰੀਖਣ ਕੀਤਾ। ਜਿਸ ਨੂੰ ਵੇਖ ਕੇ ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ (Congress Government) ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਸੀ, ਕਿ ਸਾਡੇ ਵੱਲੋਂ ਵਿਕਾਸ ਬਹੁਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਚਿੱਟੇ ਹਾਥੀ ਨੂੰ ਬਣੇ ਸਾਲ ਭਰ ਦੇ ਕਰੀਬ ਹੋ ਚੁੱਕਾ ਹੈ ਅਤੇ ਜਿਸ ਨਾਲ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਇਸ ਆਕਸੀਜਨ ਪਲਾਂਟ ਦਾ ਲੋਕਾਂ ਨੂੰ ਜ਼ਰਾ ਵੀ ਫ਼ਾਇਦਾ ਨਹੀਂ ਮਿਲ ਰਿਹਾ।

ਇਸ ਮੌਕੇ ਉਨ੍ਹਾਂ ਹਸਪਤਾਲ ਦੀ ਇਮਾਰਤ ਦਾ ਜੋ ਨਵੀਨੀਕਰਨ ਦਾ ਕੰਮ ਚੱਲ ਰਿਹਾ ਉਸ ਦਾ ਜਾਇਜਾ ਲਿਆ ਤੇ ਕੰਟਰੈਕਟਰ ਨੂੰ ਹਦਾਇਤ ਕੀਤੀ, ਕਿ ਇਸ ਨੂੰ ਜਲਦ ਤੋਂ ਜਲਦ ਤਿਆਰ ਕਰਕੇ ਮਰੀਜ਼ਾਂ ਦੇ ਹਵਾਲੇ ਕੀਤਾ ਜਾਵੇ, ਤਾਂ ਜੋ ਉਹ ਆਪਣਾ ਇਲਾਜ ਠੀਕ ਢੰਗ ਨਾਲ ਕਰਵਾ ਸਕਣ। ਇਸ ਮੌਕੇ ਉਨ੍ਹਾਂ ਨੇ ਮਰੀਜਾ ਦਾ ਹਾਲ-ਚਾਲ ਜਾਣਿਆ।

ਇਹ ਵੀ ਪੜ੍ਹੋ:ਰਾਜੋਆਣਾ ਦੀ ਭੈਣ ਨੂੰ ਮਿਲਣ ਪਹੁੰਚਿਆ ਅਕਾਲੀ ਦਲ ਦਾ ਵਫ਼ਦ

ETV Bharat Logo

Copyright © 2025 Ushodaya Enterprises Pvt. Ltd., All Rights Reserved.