ਫਾਜ਼ਿਲਕਾ : ਪਿੰਡ ਵੇਗਾਂ ਵਾਲੀ ਵਿਖੇ ਛੱਪੜ 'ਚ ਲਗਾਤਾਰ ਪਿਛਲੇ ਕੁੱਝ ਸਮੇਂ ਤੋਂ ਮੱਛੀਆਂ ਮਰ ਰਹੀਆਂ ਹਨ। ਜਿਸ ਕਾਰਨ ਇਥੇ ਬਦਬੂ ਕਾਰਨ ਲੋਕਾਂ ਲਈ ਰਹਿਣਾ ਬੇਹਦ ਮੁਸ਼ਕਲ ਹੋ ਗਿਆ ਹੈ।
ਈਟੀਵੀ ਭਾਰਤ ਦੀ ਟੀਮ ਨਾਲ ਆਪਣੀਆਂ ਮੁਸ਼ਕਲਾਂ ਸਾਝੀਂਆ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਪਿਛਲੀ ਪੰਚਾਇਤ ਵੱਲੋਂ ਇੱਕ ਮੱਛੀ ਪਾਲਣ ਕਰਨ ਵਾਲੇ ਠੇਕੇਦਾਰ ਨੂੰ ਸੱਤ ਸਾਲਾਂ ਲਈ ਛੱਪੜ ਠੇਕੇ ਉੱਤੇ ਦਿੱਤਾ ਗਿਆ ਸੀ ਪਰ ਪਿਛਲੇ ਕੁੱਝ ਦਿਨਾਂ ਤੋਂ ਛੱਪੜ ਵਿੱਚ ਗੰਦਗੀ ਹੋਣ ਕਾਰਨ ਮੱਛੀਆਂ ਦੇ ਮਰਨ ਦਾ ਸਿਲਸਿਲਾ ਜਾਰੀ ਹੈ। ਮਰੀ ਹੋਈ ਮੱਛੀਆਂ ਕਾਰਨ ਫੈਲੀ ਬਦਬੂ ਨਾਲ ਪਿੰਡ ਦੇ ਲੋਕ ਤੇ ਜਾਨਵਰ ਬਿਮਾਰ ਪੈ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਇਸ ਸਮੱਸਿਆ ਨੂੰ ਹੱਲ ਕੀਤੇ ਜਾਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਇਹ ਖ਼ਦਸ਼ਾ ਪ੍ਰਗਟਾਇਆ ਹੈ ਕਿ ਕਿਸੇ ਵੱਲੋਂ ਛੱਪੜ ਵਿੱਚ ਜ਼ਹਿਰੀਲੀ ਦਵਾਈ ਪਾ ਦਿੱਤੀ ਗਈ ਹੈ ਜਿਸ ਕਾਰਨ ਮੱਛੀਆਂ ਮਰ ਰਹੀਆਂ ਹਨ।
ਇਸ ਸਬੰਧੀ ਜਦੋਂ ਮੱਛੀ ਪਾਲਣ ਵਾਲੇ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਪਿੰਡ ਦੇ ਸਰਪੰਚ ਤੇ ਉਸ ਦੇ ਪੁੱਤਰ ਉੱਤੇ ਛੱਪੜ ਵਿੱਚ ਗੰਦੇ ਪਾਣੀ ਦੀ ਨਿਕਾਸੀ ਸ਼ੁਰੂ ਕੀਤੇ ਜਾਣ ਦਾ ਦੋਸ਼ ਲਾਇਆ। ਆਪਣੀ ਸਫ਼ਾਈ ਵਿੱਚ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਦੇ ਪਾਣੀ ਦੀ ਨਿਕਾਸੀ ਛੱਪੜ ਤੋਂ ਹੋ ਕੇ ਸੇਮ ਨਾਲੇ ਵਿੱਚ ਜਾਂਦੀ ਸੀ ਤੇ ਨਾਲੇ ਵੱਲ ਦਾ ਰਾਹ ਬੰਦ ਕਰ ਦਿੱਤੇ ਜਾਣ ਪਾਣੀ ਗੰਦਲਾ ਹੋ ਗਿਆ ਤੇ ਅਜਿਹਾ ਘਟਨਾ ਵਾਪਰੀ ਹੈ।
ਹੋਰ ਪੜ੍ਹੋ :COVID-19: ਪੰਜਾਬ 'ਚ ਬਾਇਓਮੈਟ੍ਰਿਕ ਹਾਜ਼ਰੀ 'ਤੇ ਰੋਕ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਹੈ। ਉਨ੍ਹਾਂ ਇਸ ਨਾਲ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਕਰਕੇ ਜਲਦ ਤੋਂ ਜਲਦ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਜਲਦ ਹੀ ਪਿੰਡ ਦੇ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੀਆਂ ਛੱਪੜ ਸਾਫ ਕਰਵਾਉਣ ਦੇ ਆਦੇਸ਼ ਦਿੱਤੇ ਹਨ।