ETV Bharat / state

ਪੰਜਾਬ ਦਾ ਇਹ ਪਿੰਡ ਵਿਕਾਊ ! ਕੀਮਤ 1 ਰੁਪਏ ਤੋਂ 25 ਰੁਪਏ ਤੱਕ - ਪਿੰਡ ਵਕਾਊ

ਪਿੰਡ ਵਾਸੀਆਂ ਨੇ ਕਿਹਾ ਅਗਰ ਰਾਸ਼ਟਰਪਤੀ ਨੇ ਉਨ੍ਹਾਂ ਦਾ ਪਿੰਡ ਖਰੀਦਣਾ ਹੈ ਤਾਂ ਉਸਦਾ ਦਾ ਮੁੱਲ 25 ਰੁਪਏ ਹੈ ਅਗਰ ਪ੍ਰਧਾਨ ਮੰਤਰੀ ਨੇ ਖਰੀਦਣਾ ਹੈ ਤਾਂ ਉਸਦਾ ਮੂਲ 20 ਰੁਪਏ ਅਗਰ ਮੁੱਖ ਮੰਤਰੀ ਨੇ ਖਰੀਦਣਾ ਹੈ ਤਾਂ ਉਸਦਾ ਮੂਲ 15 ਰੁਪਏ ਹੈ। ਅਗਰ ਹਲਕਾ ਵਿਧਾਇਕ ਨੇ ਖਰੀਦਣਾ ਹੈ ਤਾਂ ਉਸਦਾ ਮੂਲ 5 ਰੁਪਏ ਨਾਲ ਹੀ ਉਨ੍ਹਾਂ ਕਿਹਾ ਕਿ ਅਗਰ ਉਨ੍ਹਾਂ ਦਾ ਪਿੰਡ ਸਬੰਧਤ ਮਹਿਕਮੇ ਨੇ ਖਰੀਦਨਾ ਹੈ ਤਾਂ ਉਹ 1 ਰੁਪਏ ਵਿੱਚ ਉਨ੍ਹਾਂ ਦਾ ਸਾਰਾ ਪਿੰਡ ਖਰੀਦ ਸਕਦੇ ਹਨ।

ਪੰਜਾਬ ਦਾ ਇਹ ਪਿੰਡ ਵਿਕਾਊ ! ਕੀਮਤ 1 ਰੁਪਏ ਤੋਂ 25 ਰੁਪਏ ਤੱਕ

author img

By

Published : Aug 13, 2021, 7:39 PM IST

ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਾਣਾ ਵਿਖੇ ਐਫ.ਸੀ.ਆਈ ਦੇ ਬਣੇ ਗੋਦਾਮ ਅੰਦਰ ਘੂੰਣ ਦੀ ਸਮੱਸਿਆ ਨੂੰ ਲੈ ਕੇ ਪਿੰਡ ਵਾਸੀਆ ਦਾ ਜੀਣਾ ਮੁਸ਼ਕਿਲ ਹੋਇਆ ਪਿਆ ਹੈ। ਜਿਸਦੇ ਚਲਦੇ ਪਿੰਡ ਵਾਸੀ ਆਪਣਾ ਪਿੰਡ ਛੱਡਣ ਨੂੰ ਮਜਬੂਰ ਹਨ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਆਪਣਾ ਪਿੰਡ ਵਕਾਊ ਕਰ ਦਿੱਤਾ ਹੈ। ਇਸ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਲੇਖ ਰਾਜ, ਸੰਦੀਪ ਕੁਮਾਰ, ਸੌਰਵ ਕੁਮਾਰ, ਬਲਜੀਤ ਕੁਮਾਰ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਰਾਣਾ ਵਿਖੇ ਕੁਝ ਗੋਦਾਮ ਬਣੇ ਹੋਏ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਗੋਦਾਮ ਅੰਦਰੋਂ ਨਿਕਲਿਆ ਘੁਣ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਿਆ, ਜਿਸ ਕਰਕੇ ਘੂੰਣ ਉਨ੍ਹਾਂ ਨੂੰ ਘੂੰਣ ਵਾਂਗ ਹੀ ਖਾਂ ਰਿਹਾ ਹੈ।

ਪੰਜਾਬ ਦਾ ਇਹ ਪਿੰਡ ਵਿਕਾਊ ! ਕੀਮਤ 1 ਰੁਪਏ ਤੋਂ 25 ਰੁਪਏ ਤੱਕ

ਉਨ੍ਹਾਂ ਦੱਸਿਆ ਕਿ ਇਸ ਸਮੱਸਿਆਂ ਸਬੰਧੀ ਉਨ੍ਹਾਂ ਨੇ ਫ਼ਾਜ਼ਿਲਕਾ ਪ੍ਰਸ਼ਾਸਨ ਨੂੰ ਕਈ ਵਾਰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦੁਵਾਇਆ ਜਾਵੇ ਪਰ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸਦੇ ਚਲਦੇ ਪਿਛਲੇ ਕਈ ਦਿਨਾਂ ਤੋਂ ਗੋਦਾਮਾਂ ਦੇ ਬਾਹਰ ਪਿੰਡ ਰਾਣਾ ਵਾਸੀਆਂ ਨੇ ਗੋਦਾਮ ਦੇ ਬਾਹਰ ਆਪਣਾ ਪੱਕਾ ਮੋਰਚਾ ਲਗਾਇਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਅਗਰ ਰਾਸ਼ਟਰਪਤੀ ਨੇ ਉਨ੍ਹਾਂ ਦਾ ਪਿੰਡ ਖਰੀਦਣਾ ਹੈ ਤਾਂ ਉਸਦਾ ਦਾ ਮੁੱਲ 25 ਰੁਪਏ ਹੈ ਅਗਰ ਪ੍ਰਧਾਨ ਮੰਤਰੀ ਨੇ ਖਰੀਦਣਾ ਹੈ ਤਾਂ ਉਸਦਾ ਮੂਲ 20 ਰੁਪਏ ਅਗਰ ਮੁੱਖ ਮੰਤਰੀ ਨੇ ਖਰੀਦਣਾ ਹੈ ਤਾਂ ਉਸਦਾ ਮੂਲ 15 ਰੁਪਏ ਹੈ। ਅਗਰ ਹਲਕਾ ਵਿਧਾਇਕ ਨੇ ਖਰੀਦਣਾ ਹੈ ਤਾਂ ਉਸਦਾ ਮੂਲ 5 ਰੁਪਏ ਨਾਲ ਹੀ ਉਨ੍ਹਾਂ ਕਿਹਾ ਕਿ ਅਗਰ ਉਨ੍ਹਾਂ ਦਾ ਪਿੰਡ ਸਬੰਧਤ ਮਹਿਕਮੇ ਨੇ ਖਰੀਦਨਾ ਹੈ ਤਾਂ ਉਹ 1 ਰੁਪਏ ਵਿੱਚ ਉਨ੍ਹਾਂ ਦਾ ਸਾਰਾ ਪਿੰਡ ਖਰੀਦ ਸਕਦੇ ਹਨ।

ਇਹ ਵੀ ਪੜ੍ਹੋ:8ਵੀਂ ‘ਚ ਪੜ੍ਹਦੇ ਵਿਦਿਆਰਥੀ ਦੀ ਹੋਈ ਰੂਹ ਕੰਬਾਓ ਮੌਤ !

ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਅਗਰ ਇਸ ਮਸਲੇ ਦਾ ਜਲਦੀ ਹੱਲ ਨਾ ਹੋਇਆ ਤਾਂ ਉਨ੍ਹਾਂ ਸੰਘਰਸ਼ ਹੋਰ ਤਿੱਖਾ ਹੋਵੇਗਾ ।

ETV Bharat Logo

Copyright © 2025 Ushodaya Enterprises Pvt. Ltd., All Rights Reserved.