ਫ਼ਾਜ਼ਿਲਕਾ: ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਪੰਜਾਬ ਰੋਡਵੇਜ਼ ਪਨਬਸ ਕਾਨਟਰੈਕਟ ਵਰਕਰਜ਼ ਮੁਲਾਜ਼ਮਾਂ ਨੇ ਆਪਣੀ ਤਨਖ਼ਾਹ ਵਿੱਚ ਕਟੌਤੀ ਅਤੇ ਉਨ੍ਹਾਂ ਦੀਆ ਮੰਗਾਂ ਪੂਰੀਆਂ ਨਾ ਕੀਤੇ ਜਾਣ ਨੂੰ ਲੈ ਕੇ ਪੰਜਾਬ ਸਰਕਾਰ ਤੇ ਅਫ਼ਸਰਸ਼ਾਹੀ ਦਾ ਪੁਤਲਾ ਫੂਕਿਆ।
ਪੰਜਾਬ ਰੋਡਵੇਜ ਬਸ ਕਨਟਰੈਕਟ ਵਰਕਰ ਯੂਨੀਅਨ ਦੇ ਮੈਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਰਕਾਰ ਨੇ ਚੋਣਾਂ ਵੇਲੇ ਸਾਰੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਦੀ ਗੱਲ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਅੱਜ ਤੱਕ ਕੋਈ ਬਚਨ ਪੂਰਾ ਨਹੀਂ ਕੀਤਾ ਹੈ।
ਉੱਥੇ ਹੀ ਕੋਵਿਡ-19 ਦੇ ਚਲਦੇ ਅੱਜ ਉਨ੍ਹਾਂ ਦੀ 25 ਫੀਸਦੀ ਤਨਖ਼ਾਹ ਦੀ ਕਟੌਤੀ ਕੀਤੀ ਜਾ ਰਹੀ ਹੈ ਜਦੋਂ ਕਿ ਉਨ੍ਹਾਂ ਨੂੰ ਕਨਟਰੈਕਟ ਬੇਸ 'ਤੇ ਸਿਰਫ 10 ਹਜ਼ਾਰ ਰੁਪਏ ਹੀ ਮਿਲਦੇ ਹਨ। ਉਸ ਵਿੱਚੋਂ ਵੀ 25 ਫੀਸਦੀ ਦੀ ਕਟੌਤੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਉਨ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ।
ਇਸ ਦੇ ਰੋਸ਼ ਵਜੋਂ ਉਨ੍ਹਾਂ ਨੇ ਅੱਜ ਕਾਲੇ ਚੌਲੇ ਪਾ ਕੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਤੇ ਇਹ ਕਾਲ਼ਾ ਦਿਨ 13 ਤਰੀਕ ਤੱਕ ਮਨਾਇਆ ਜਾਏਗਾ। ਜੇਕਰ ਸਰਕਾਰ ਨੇ ਫਿਰ ਵੀ ਸਾਡੀਆ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ 15 ਅਗਸਤ ਨੂੰ ਪੰਜਾਬ ਦੇ 20 ਬੱਸ ਡੀਪੂਆਂ ਦੇ ਕਰਮਚਾਰੀ ਜਲੰਧਰ ਵਿੱਚ ਇੱਕਠੇ ਹੋ ਕੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰਨਗੇ।