ਫਾਜ਼ਿਲਕਾ: ਥਾਣਾ ਸਦਰ ਫਾਜ਼ਿਲਕਾ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕਰ ਰਾਜਸਥਾਨ ਤੋਂ ਤਸਕਰੀ ਕਰਨ ਵਾਲੇ ਗੁਰਚਰਨ ਸਿੰਘ ਅਤੇ ਰਵਿੰਦਰ ਸਿੰਘ ਕਾਬੂ ਕੀਤਾ ਹੈ। ਮੁਲਜ਼ਮਾਂ ਤੋਂ 1,15,000 ਨਸ਼ੀਲੀਆਂ ਗੋਲੀਆਂ, 51 ਕਿੱਲੋ ਪੋਸਤ ਅਤੇ 1,77,000 ਦੀ ਡਰੱਗ ਮਨੀ ਦੇ ਨਾਲ 2 ਮੋਟਰਸਾਈਕਲ ਅਤੇ ਇੱਕ ਕਾਰ ਵੀ ਬਰਮਾਦ ਹੋਈ ਹੈ। ਇਹ ਮੁਲਜ਼ਮ ਰਾਜਸਥਾਨ ਤੋਂ ਆਪਣੀ ਟਰਾਂਸਪੋਰਟ ਰਾਹੀਂ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਰਹੇ ਹਨ। ਜਿਸ ਕਰਕੇ ਰਵਿੰਦਰ ਸਿੰਘ ਉਰਫ਼ ਰਵੀ ਤੇ ਪਹਿਲਾਂ ਵੀ 2019 ਵਿੱਚ ਮਾਮਲਾ ਦਰਜ ਹੈ।
ਇਹ ਵੀ ਪੜੋ: Sunny Deol: ਸਾਂਸਦ Sunny Deol ਲਾਪਤਾ, ਪਠਾਨਕੋਟ ਚ ਲੱਗੇ ਗੁੰਮਸ਼ੁਦਗੀ ਦੇ ਪੋਸਟਰ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਰਚਰਨ ਸਿੰਘ ਨੂੰ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕਰਨ ਤੋਂ ਬਾਅਦ ਜਦੋਂ ਉਸ ਦੀ ਨਿਸ਼ਾਨਦੇਹੀ ’ਤੇ ਰਵੀ ਕੁਮਾਰ ਦੇ ਘਰ ’ਚ ਛਾਪੇਮਾਰੀ ਕੀਤੀ ਗਈ ਤਾਂ ਇਸ ਦੌਰਾਨ 1,15,000 ਨਸ਼ੀਲੀਆਂ ਗੋਲੀਆਂ 5 ਕਿੱਲੋ ਪੋਸਤ 177000 ਰੁਪਏ ਡਰੱਗ ਮਨੀ ਕੀਤੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਵਿੱਚ ਇਹਨਾਂ ਨਾ ਪਿਤਾ ਤੇ ਭੂਆ ਦਾ ਪੁੱਤ ਵੀ ਸ਼ਾਮਲ ਹੈ ਜੋ ਨਸ਼ੇ ਦੀ ਸਪਲਾਈ ਕਰਦੇ ਹਨ।
ਇਹ ਵੀ ਪੜੋ: Lockdown ’ਚ ਵਧੇ ਘਰੇਲੂ ਹਿੰਸਾ ਦੇ ਮਾਮਲੇ, ਐੱਨਜੀਓ ਦੇ ਰਹੀਆਂ ਮਹਿਲਾਵਾਂ ਦਾ ਸਾਥ