ਫਾਜ਼ਿਲਕਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਪੰਜਾਬ ਪੁਲਿਸ ਚੌਕਸ ਹੋ ਗਈ ਤਾਂ ਕਿ ਅਮਨ ਸ਼ਾਤੀ ਨਾਲ ਚੋਣਾਂ ਨੂੰ ਕਰਵਾਇਆ ਜਾ ਸਕੇ। ਪੁਲਿਸ ਵੱਲੋਂ ਸੂਬੇ ਵਿੱਚ ਸੰਵੇਦਨਸ਼ੀਲ ਥਾਵਾਂ ਉੱਪਰ ਨਾਕੇਬੰਦੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਇਸੇ ਦੇ ਚੱਲਦੇ ਜਲਾਲਾਬਾਦ ਦੇ ਪਿੰਡ ਮਾਹਲਮ ਵਿੱਚ ਪੁਲਿਸ ਦੀ ਵੱਡੀ ਰੇਡ ਹੋਈ ਹੈ। ਇਸ ਰੇਡ ਵਿਚ ਪੁਲਿਸ ਦੇ ਨਾਲ ਬੀਐਸਐਫ ਅਤੇ ਐਕਸਾਈਜ ਵਿਭਾਗ ਦੇ ਮੁਲਾਜ਼ਮ ਸ਼ਾਮਿਲ ਸਨ, ਤਕਰੀਬਨ 250 ਮੁਲਾਜ਼ਮਾਂ ਵੱਲੋਂ ਪੂਰੇ ਪਿੰਡ ਨੂੰ ਘੇਰਾ ਪਾ ਕੇ ਰੇਡ ਕੀਤੀ ਗਈ, ਇਸ ਰੇਡ ਦੌਰਾਨ ਪੁਲਿਸ ਨੇ 25 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ। ਇਸਦੇ ਨਾਲ ਹੀ 800 ਬੋਤਲਾਂ ਸ਼ਰਾਬ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਸਵੇਰੇ 6 ਵਜੇ ਦੇ ਕਰੀਬ ਜ਼ਿਲ੍ਹਾ ਫਾਜ਼ਿਲਕਾ ਦੇ ਕਸਬੇ ਜਲਾਲਾਬਾਦ ਵਿੱਚ ਨਸ਼ਾ ਤਸਕਰੀ ਲਈ ਬਦਨਾਮ ਪਿੰਡ ਮਾਹਲਮ ਵਿੱਚ ਪੁਲਿਸ ਐਸਕਾਈਜ਼ ਅਤੇ ਬੀ.ਐਸ.ਐਫ ਦੇ ਵੱਲੋਂ ਸਾਂਝੇ ਤੌਰ ਉੱਤੇ ਰੇਡ ਕੀਤੀ ਗਈ। ਇਸ ਰੇਡ ਦੇ ਦੌਰਾਨ ਪਿੰਡ ਨੂੰ ਘੇਰਾ ਪਾ ਸਾਰੇ ਰਸਤੇ ਬੰਦ ਕਰ ਪਿੰਡ ਦੀ ਸਰਚ ਕੀਤਾ ਗਿਆ ਤਾਂ ਪੁਲਿਸ ਨੂੰ 25000 ਹਜ਼ਾਰ ਲਿਟਰ ਕੱਚੀ ਲਾਹਣ, 800 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 5 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ
ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਐੱਸਐੱਫ, ਐਸਕਾਇਜ਼ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝੇ ਤੌਰ ਉੱਤੇ ਪਿੰਡ ਮਾਹਲਮ ਵਿੱਚ ਰੇਡ ਕੀਤੀ ਗਈ ਸੀ ਜਿਸ ਦੌਰਾਨ ਉਨ੍ਹਾਂ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪ੍ਰੈਸ ਕਾਨਫੰਰਸ ਕਰ ਪੁਲਿਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੈ ਅਤੇ ਇਸ ਦੌਰਾਨ ਪੁਲਿਸ ਅਤੇ ਬੀਐਸਐਫ ਦੀ ਸਾਂਝੇ ਤੌਰ ਉੱਤੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਗੈਰਕਾਨੂੰਨੀ ਸ਼ਰਾਬ ਦਾ ਇਸਤੇਮਾਲ ਇਲੈਕਸ਼ਨ ਦੇ ਦੌਰਾਨ ਕੀਤਾ ਜਾਣਾ ਸੀ।
ਇਹ ਵੀ ਪੜ੍ਹੋ:DGP ਪੰਜਾਬ ਨੇ ਚੋਣਾਂ ਤੋਂ ਪਹਿਲਾਂ ਨਸ਼ਿਆਂ 'ਤੇ ਨੱਥ ਪਾਉਣ ਲਈ ਕੀਤੀ ਵਿਸ਼ੇਸ ਮੀਟਿੰਗ