ETV Bharat / state

ਕੂੜੇ 'ਚ ਸੁੱਟੀਆਂ ਮਿਆਦ ਪੁੱਗੀਆਂ ਦਵਾਈਆਂ ਦੇ ਮਿਲੇ ਢੇਰ - ਸਰਕਾਰੀ ਹਸਪਤਾਲ

ਫਾਜ਼ਿਲਕਾ ਚ ਇੱਕ ਕੂੜੇ ਦੇ ਢੇਰ ਤੇ ਹਜ਼ਾਰਾਂ ਦੀ ਗਿਣਤੀ ਚ ਸੁੱਟੇ ਮਿਆਦ ਪੁੱਗੀਆਂ ਦਵਾਈਆਂ ਮਿਲੀਆਂ ਹਨ।ਇਸ ਖਬਰ ਦੀ ਸੂਚਨਾ ਮਿਲਦੇ ਹੀ ਸਿਹਤ ਮਹਿਕਮੇ ਨੇ ਮੌਕੇ ਤੇ ਪਹੁੰਚ ਕੇ ਦਵਾਈਆਂ ਨੂੂੰ ਕਬਜੇ ਚ ਲੈ ਲਿਆ ਹੈ।

ਕੂੜੇ 'ਚ ਸੁੱਟੀਆਂ ਮਿਆਦ ਟੱਪੀਆਂ ਦਵਾਈਆਂ ਦੇ ਮਿਲੇ ਢੇਰ

author img

By

Published : May 23, 2021, 9:48 PM IST

ਫਾਜ਼ਿਲਕਾ: ਅਬੋਹਰ ਦੀ ਵਾਟਰ ਵਰਕਸ ਦੀਆਂ ਡਿੱਗੀਆਂ ਦੇ ਨੇੜੇ ਕੂੜੇ ਦੇ ਢੇਰ ਉੱਪਰ ਸੁੱਟੀਆਂ ਦਵਾਈਆਂ ਦੇ ਢੇਰ ਮਿਲਣ ਤੋਂ ਬਾਅਦ ਪੁਲਿਸ ਅਤੇ ਮਹਿਕਮਾ ਸਿਹਤ ਹਰਕਤ 'ਚ ਆਇਆ ਹੈ । ਵੱਡੀ ਗਿਣਤੀ ਵਿੱਚ ਸੁੱਟੀਆਂ ਇਨ੍ਹਾਂ ਦਵਾਈਆਂ ਨਾਲ ਭਰੀਆਂ ਸ਼ੀਸ਼ੀਆਂ ਲੀਫੋਰਡ ( leeford ) ਕੰਪਨੀ ਦੀ ਲੀ ਬਿਓਟਿਕ ਸਿਰਪ ਦੀਆਂ ਹਨ । ਹਜਾਰਾਂ ਦੀ ਗਿਣਤੀ ਵਿੱਚ ਸੁੱਟੀਆਂ ਇਨ੍ਹਾਂ ਸਿਰਪ ਦੀਆਂ ਸ਼ੀਸ਼ੀਆਂ ਦੀ ਮਿਆਦ ਕਰੀਬ ਡੇਢ ਮਹੀਨੇ ਪਹਿਲਾਂ ਖਤਮ ਹੋ ਚੁਕੀ ਹੈ । ਇਨ੍ਹਾਂ ਸ਼ੀਸ਼ੀਆਂ 'ਤੇ ਬਣਾਏ ਜਾਣ ਦੀ ਮਿਤੀ ਸਤੰਬਰ 2019 ਹੈ ।

ਕੂੜੇ 'ਚ ਸੁੱਟੀਆਂ ਮਿਆਦ ਟੱਪੀਆਂ ਦਵਾਈਆਂ ਦੇ ਮਿਲੇ ਢੇਰ
ਇਸਦੀ ਖ਼ਬਰ ਮਿਲਣ 'ਤੇ ਸਿਹਤ ਮਹਿਕਮੇ ਦੀ ਟੀਮ ਵੀ ਪਹੁੰਚੀ ਜਿਸ ਵਿਚ ਅਬੋਹਰ ਸਰਕਾਰੀ ਹਸਪਤਾਲ ਦੇ ਐਸ ਐਮ ਓ ਡਾਕਟਰ ਗਗਨਦੀਪ ਸਿੰਘ , ਡਾਕਟਰ ਪੁਲਕਿਤ ਠੱਠਈ ਨੇ ਇਨ੍ਹਾਂ ਸਿਰਪ ਦੀਆਂ ਸ਼ੀਸ਼ੀਆਂ ਦੀ ਜਾਂਚ ਕੀਤੀ।ਡਾਕਟਰ ਪੁਲਕਿਤ ਠੱਠਈ ਨੇ ਦੱਸਿਆ ਕਿ ਇਹ ਦਵਾਈਆਂ ਕੋਈ ਨਾਰਕੋਟਿਕ ਮੈਡੀਸਨ ਨਹੀਂ ਹਨ।ਉਨ੍ਹਾਂ ਦੱਸਿਆ ਕਿ ਇਹ ਆਮ ਮਲਟੀ ਵਿਟਾਮਿਨ ਦਵਾਈ ਹੈ ਜੋ ਐਕਸਪਾਇਰ ਹੈ । ਇਨ੍ਹਾਂ ਦਵਾਈਆਂ ਨੂੰ ਮਹਿਕਮੇ ਵਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਕਾਰਵਾਈ ਤੋਂ ਬਾਅਦ ਇਨ੍ਹਾਂ ਨੂੰ ਤਰੀਕੇ ਨਾਲ ਨਸ਼ਟ ਕੀਤਾ ਜਾਵੇਗਾ । ਬੇਸ਼ਕ ਸਿਹਤ ਮਹਿਕਮਾ ਦੇ ਅਧਿਕਾਰੀ ਇਨ੍ਹਾਂ ਦਵਾਈਆਂ ਦੇ ਢੇਰ ਨੂੰ ਆਪਣੇ ਕਬਜ਼ੇ ਵਿਚ ਲੈਕੇ ਨਸ਼ਟ ਕਰਨ ਦੀ ਗੱਲ ਕੀਤੀ ਹੈ ਪਰ ਸਵਾਲ ਕਈ ਅਹਿਮ ਹਨ ਕਿ ਆਖਰ ਇਹ ਕਿਹੜੇ ਮੈਡੀਕਲ ਸਟੋਰ ਦੀਆਂ ਹਨ ? ਕਰੀਬ ਡੇਢ ਮਹੀਨੇ ਪਹਿਲਾ ਐਕਸਪਾਇਰ ਦਵਾਈ , ਜਿਸਦੀ ਗਿਣਤੀ ਹਜਾਰਾਂ 'ਚ ਹੈ ਨੂੰ ਆਖ਼ਰ ਇੰਝ ਖੁੱਲ੍ਹੇ 'ਚ ਕਿਉਂ ਸੁੱਟਿਆ ਗਿਆ ? ਕੀ ਹੁਣ ਤੱਕ ਇਹ ਐਕਸਪਾਇਰ ਦਵਾਈ ਦੀ ਵਿਕਰੀ ਕੀਤੀ ਜਾਂਦੀ ਰਹੀ ਸੀ ? ਕੀ ਮਹਿਕਮੇ ਵਲੋਂ ਮੈਡੀਕਲ ਸਟੋਰ ਸੰਚਾਲਕ ਖਿਲਾਫ਼ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਸਣੇ ਹੋਰ ਸਵਾਲ ਵੀ ਹਨ ਜਿਸਦਾ ਜਵਾਬ ਮਹਿਕਮਾ ਸਿਹਤ ਦੇ ਅਧਿਕਾਰੀਆਂ ਨੂੰ ਹੁਣ ਦੇਣਾ ਹੋਵੇਗਾ । ਇਹ ਵੀ ਪੜੋ:ਪਿੰਡ ਬਾਦਲ ਵਿਖੇ ਫੜੀ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.