ਫਾਜ਼ਿਲਕਾ: ਬੀਤੀ ਰਾਤ ਜਲਾਲਾਬਾਦ (Jalalabad) ਦੇ ਪੀਐਨਬੀ ਬੈਂਕ ਨੇੜੇ ਇੱਕ ਮੋਟਰਸਾਈਕਲ ਵਿੱਚ ਧਮਾਕਾ (Explosion in a motorcycle) ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਧਮਾਕੇ 'ਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ ਸੀ। ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ ਰੈਡ ਅਲਰਟ ਦੇ ਮੱਦੇਨਜ਼ਰ ਪੁਲਿਸ ਵਿਭਾਗ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਬ ਡਵੀਜ਼ਨ ਜਲਾਲਾਬਾਦ ਦੇ ਡੀਐਸਪੀ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਹਾਦਸੇ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਪੁਲਿਸ ਟੀਮ ਦੇ ਨਾਲ ਮੌਕੇ 'ਤੇ ਫੌਰੈਂਸਿਕ ਟੀਮ ਵੀ ਮੌਕੇ 'ਤੇ ਪੁੱਜ ਕੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਰਾਤ ਹੋਏ ਹਾਦਸੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਧਮਾਕਾ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਡੀਐਸਪੀ ਨੇ ਕਿਹਾ ਕਿ ਬੇਸ਼ਕ ਮੁਢਲੀ ਜਾਂਚ ਵਿੱਚ ਮੋਟਰਸਾਈਕਲ ਵਿੱਚ ਪੈਟਰੋਲ ਦੀ ਟੈਂਕੀ ਫੱਟਣ ਦੀ ਗੱਲ ਸਾਹਮਣੇ ਆ ਰਹੀ ਹੈ, ਪਰ ਫਿਰ ਵੀ ਸੂਬੇ 'ਚ ਰੈਡ ਅਲਰਟ ਨੂੰ ਵੇਖਦੇ ਹੋਏ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਹਾਦਸੇ ਦੀ ਇੱਕ ਸੀਸੀਟੀਵੀ ਫੁੱਟੇਜ ਵੀ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਦੱਸਣਯੋਗ ਹੈ ਦੇਰ ਰਾਤ ਜਲਾਲਾਬਾਦ (Jalalabad) ਵਿਖੇ ਇੱਕ ਮੋਟਰਸਾਈਕਲ ਵਿੱਚ ਧਾਮਕਾ (Explosion in a motorcycle) ਹੋ ਗਿਆ। ਜਿਸ ਕਾਰਨ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਜਲਾਲਾਬਾਦ ਦੇ ਪੰਜਾਬ ਨੈਸ਼ਨਲ ਬੈਂਕ (PNB BANK) ਦੇ ਸਾਹਮਣੇ ਇੱਕ ਮੋਟਰਸਾਈਕਲ ਦੀ ਟੈਂਕੀ ਵਿੱਚ ਅੱਗ ਲੱਗਣ ਕਾਰਨ ਵਾਪਰਿਆ।
ਇਹ ਵੀ ਪੜ੍ਹੋ : ਮੋਟਰਸਾਈਕਲ 'ਚ ਹੋਇਆ ਜ਼ਬਰਦਸਤ ਧਮਾਕਾ, ਚਾਲਕ ਦੀ ਹੋਈ ਦਰਦਨਾਕ ਮੌਤ