ਫ਼ਾਜ਼ਿਲਕਾ: ਝੂਲੇ ਲਾਲ ਕਾਲੋਨੀ ਦੇ ਵਿਚੋਂ ਇਕ ਹੈਂਡੀ ਕੈਪਟ ਬਜ਼ੁਰਗ ਵਿਅਕਤੀ ਤੋਂ ਮੋਬਾਇਲ ਖੋਹ ਕੇ ਭੱਜਣ ਵਾਲੇ ਨੌਜਵਾਨ ਨੂੰ ਮੁਹੱਲਾ ਵਾਸੀਆਂ ਵੱਲੋਂ ਕਰੀਬ ਇੱਕ ਕਿਲੋਮੀਟਰ ਪੈਦਲ ਭੱਜ ਕੇ ਕਾਬੂ ਕੀਤਾ ਗਿਆ। 2 ਦਿਨ ਪਹਿਲਾਂ ਇਹ ਨੌਜਵਾਨ ਮੋਬਾਇਲ ਖੋਹ ਕੇ ਫ਼ਰਾਰ ਹੋ ਗਿਆ ਸੀ। ਇਸ ਨੌਜਵਾਨ ਦੀਆਂ ਤਸਵੀਰਾਂ ਮੁਹੱਲੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਸੀ। ਮੋਬਾਇਲ ਖੋਹ ਕੇ ਭੱਜਣ ਵਾਲਾ ਨੌਜਵਾਨ ਦੁਬਾਰਾ ਫਿਰ ਉਸੇ ਮੁਹੱਲੇ ਵਿੱਚ ਘੁੰਮਦਾ ਦਿਖਾਈ ਦੇਣ ਤੇ ਮੁਹੱਲਾ ਨਿਵਾਸੀਆਂ ਵੱਲੋਂ ਉਸ ਨੂੰ ਕਾਬੂ ਕਰ ਲਿਆ।
ਮੋਬਾਇਲ ਸਨੈਚਿੰਗ ਦੀ ਵਾਰਦਾਤ ਦਾ ਸ਼ਿਕਾਰ ਹੋਏ ਪੀੜਤ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਇਸੇ ਹੀ ਨੌਜਵਾਨ ਦੇ ਵੱਲੋਂ ਉਸਦਾ ਮੋਬਾਇਲ ਖੋਹਿਆ ਗਿਆ ਸੀ। ਉੱਥੇ ਹੀ ਲੋਕਾਂ ਦੇ ਵੱਲੋਂ ਕਾਬੂ ਕੀਤਾ ਗਿਆ ਵਿਅਕਤੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਤਸਵੀਰਾਂ 'ਚ ਸਾਫ਼ ਨਜ਼ਰ ਆਉਣ ਦੇ ਬਾਵਜੂਦ ਵੀ ਖ਼ੁਦ ਨੂੰ ਬੇਕਸੂਰ ਦੱਸਦਾ ਦਿਖਾਈ ਦਿੱਤਾ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਪੁਲਿਸ ਵੱਲੋਂ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਨੌਜਵਾਨ ਨੇ ਪਹਿਲਾਂ ਵੀ ਮੋਬਾਇਲ ਖੋਹਣ ਦੀ ਵਾਰਦਾਤ ਨੂੰ ਅੰਜਾਮ ਦੇਣਾ ਮੰਨਿਆ ਹੈ ਅਤੇ ਇਸ ਨੂੰ ਥਾਣੇ ਵਿੱਚ ਲਿਜਾ ਕੇ ਪੁੱਛਗਿੱਛ ਕੀਤੀ ਜਾਏਗੀ ਅਤੇ ਇਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ ।
ਇਹ ਵੀ ਪੜ੍ਹੋ: ਛੱਤੀਸਗੜ੍ਹ ਦੇ ਸਰਗੁਜਾ ’ਚ ਨਿਰਭਯਾ ਕਾਂਡ ਵਰਗੀ ਵਾਪਰੀ ਘਟਨਾ, ਮੱਚਿਆ ਹੜਕੰਪ !