ETV Bharat / state

ਅਧੂਰੇ ਜਾਂ ਬਿਨਾਂ ਕਾਗ਼ਜਾਤ ਵਾਲੀਆਂ ਗੱਡੀਆਂ 'ਤੇ ਫ਼ਾਜ਼ਿਲਕਾ ਪੁਲਿਸ ਨੇ ਕਸੀ ਨਕੇਲ - undocumented vehicles

ਫ਼ਾਜ਼ਿਲਕਾ 'ਚ ਪੁਲਿਸ ਪ੍ਰਸ਼ਾਸਨ ਨੇ ਸ਼ਹਿਰ ਦੇ ਅੰਦਰ ਬਾਹਰ ਜਾਣ ਵਾਲੇ ਰਸਤਿਆਂ 'ਚ ਨਾਕਾਬੰਦੀ ਕੀਤੀ ਹੈ। ਫ਼ਾਜ਼ਿਲਕਾ ਪੁਲਿਸ ਬਿਨਾਂ ਕਾਗ਼ਜਾਤ ਜਾਂ ਅਧੂਰੇ ਕਾਗ਼ਜਾਤ ਨਾਲ ਦਾਖ਼ਲ ਹੋਣ ਵਾਲੀਆਂ ਗੱਡੀਆਂ 'ਤੇ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ।

ਅਧੂਰੇ ਜਾਂ ਬਿਨਾਂ ਕਾਗ਼ਜਾਤ ਵਾਲੀਆਂ ਗੱਡੀਆਂ 'ਤੇ ਫ਼ਾਜ਼ਿਲਕਾ ਪੁਲਿਸ ਨੇ ਕਸੀ ਨਕੇਲ

author img

By

Published : Jan 16, 2021, 8:18 PM IST

ਫ਼ਾਜ਼ਿਲਕਾ: ਬੀਤੇ ਕੁੱਝ ਦਿਨਾਂ ਤੋਂ ਸ਼ਹਿਰ ਵਿੱਚ ਬਿਨਾਂ ਕਾਗਜਾਤ ਜਾਂ ਅਧੂਰੇ ਕਾਗਜਾਤ ਨਾਲ ਦਾਖ਼ਲ ਹੋਣ ਵਾਲੀਆਂ ਗੱਡੀਆਂ 'ਤੇ ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ। ਫ਼ਾਜ਼ਿਲਕਾ ਐਸਡੀਐਮ ਕੇਸ਼ਵ ਗੋਇਲ ਖੁਦ ਸੜਕਾਂ 'ਤੇ ਆ ਕੇ ਇਸ ਗੱਲ ਦਾ ਧਿਆਨ ਰੱਖ ਰਹੇ ਹਨ।

ਐਸਡੀਐਮ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੋ ਵੀ ਗੱਡੀ ਬਿਨਾਂ ਕਾਗ਼ਜਾਤ ਜਾਂ ਅਧੂਰੇ ਕਾਗ਼ਜਾਤ ਦੇ ਸ਼ਹਿਰ ਅੰਦਰ ਆਉਂਦੀ ਹਨ ਤਾਂ ਉਸ 'ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਚੋਰੀਆਂ ਦਾ ਸਿਲਸਿਲਾ ਵੱਧ ਰਿਹਾ ਹੈ, ਜ਼ਿਆਦਾਤਰ ਮੋਟਰਸਾਈਕਲ ਚੋਰੀ ਹੋ ਰਹੇ ਹਨ। ਲੋਕਾਂ ਵੱਲੋਂ ਆਏ ਦਿਨਾਂ ਇਨਾਂ ਚੋਰੀਆਂ ਦੀ ਸ਼ਿਕਾਇਤ ਪੁਲਿਸ ਦੇ ਕੋਲ ਦਰਜ ਕਰਵਾਈ ਜਾਂਦੀ ਹੈ। ਅਜਿਹੇ ਵਿੱਚ ਹੁਣ ਪੁਲਿਸ ਨਾਕਿਆਂ 'ਤੇ ਸਖ਼ਤੀ ਕਰਕੇ ਸ਼ਹਿਰ ਦੀ ਸੁਰੱਖਿਆ ਨੂੰ ਪੁਖਤਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਐਸਡੀਐਮ ਕੇਸ਼ਵ ਗੋਇਲ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਫ਼ਾਜ਼ਿਲਕਾ ਵਿੱਚ ਅਧੂਰੇ ਅਤੇ ਬਿਨਾਂ ਕਾਗ਼ਜਾਤ ਵਾਲੇ ਵਾਹਨ ਦਾਖ਼ਲ ਹੋ ਰਹੇ ਸਨ, ਜਿਨ੍ਹਾਂ 'ਤੇ ਸਖ਼ਤੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਖੁਦ ਸ਼ਹਿਰ ਦੇ ਐਂਟਰੀ ਗੇਟ 'ਚ ਖੜ੍ਹੇ ਹੋ ਕੇ ਗੱਡੀਆਂ ਦੇ ਚਲਾਨ ਕੱਟੇ ਜਾ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.