ਫਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਡੰਗਰਖੇੜਾ ’ਚ ਕੋਰੋਨਾ ਮਹਾਂਮਾਰੀ (Corona epidemic) ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਚਲਦੇ ਫਿਰਦੇ ਹਵਨ ਕੁੰਡ ਦਾ ਪ੍ਰਬੰਧ ਕੀਤਾ ਗਿਆ। ਇਸ ’ਚ ਪਿੰਡ ਦੀਆਂ ਔਰਤਾਂ ਤੇ ਮਰਦਾਂ ਨੇ ਰਲ ਕੇ ਆਹੁਤੀਆਂ ਪਾਈਆਂ ਤਾਂ ਕਿ ਹਵਨ ਦੀ ਸ਼ੁੱਧ ਹਵਾ ਦੇ ਨਾਲ ਵਾਤਾਵਰਨ ਸ਼ੁੱਧ ਕੀਤੇ ਜਾ ਸਕੇ ਤਾਂ ਜੋ ਕੋਰੋਨਾ ਮਹਾਂਮਾਰੀ ਨੂੰ ਹਰਾਇਆ ਜਾ ਸਕੇ।
ਇਹ ਵੀ ਪੜੋ: ਨਹਿਰ ਦਾ ਬੰਨ੍ਹ ਟੁੱਟਿਆ, ਨਰਮੇ ਦੀ ਫ਼ਸਲ ਤਬਾਹ
ਇਹ ਹਵਨ ਬਸੰਤੀ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਡੰਗਰ ਖੇੜਾ ਪਿੰਡ ਦੀ ਹਰੇਕ ਗਲੀ ਵਿੱਚੋਂ ਹੁੰਦਾ ਹੋਇਆ ਵਾਪਿਸ ਮੰਦਰ ਵਿੱਚ ਸਮਾਪਤ ਹੋਇਆ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਆਪਣੇ ਹੱਥਾਂ ਨਾਲ ਇਸ ਯੱਗ ਵਿੱਚ ਆਹੂਤੀਆਂ ਪਾਈਆਂ ਗਈਆਂ। ਜੱਗ ਕਰਨ ਦਾ ਮਕਸਦ ਜਿੱਥੇ ਕੋਰੋਨਾ ਮਹਾਂਮਾਰੀ (Corona epidemic) ਤੋਂ ਬਚਣ ਲਈ ਵਾਤਾਵਰਨ ਨੂੰ ਸ਼ੁੱਧ ਕਰਨਾ ਸੀ ਉੱਥੇ ਹੀ ਇਸ ਯੁੱਗ ਵਿੱਚ ਲੋਕਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ।