ਫਾਜ਼ਿਲਕਾ: ਪੰਜਾਬ ਸਰਕਾਰ ਵੱਲੋਂ ਸਕੂਲ (School) ਖੋਲ੍ਹੇ ਜਾਣ ਉਤੇ ਬੱਚਿਆਂ ਅਤੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਹੈ।ਕੋਰੋਨਾ ਦੇ ਦੌਰਾਨ ਘਰ ਵਿਚ ਰਹਿ ਕੇ ਬੱਚਿਆਂ ਵਿਚ ਤਣਾਓ ਅਤੇ ਹੋਰ ਮਾਨਸਿਕ ਬਿਮਾਰੀਆਂ ਲੱਗ ਰਹੀਆ ਸਨ।ਹੁਣ ਸਕੂਲ ਖੁੱਲ੍ਹਣ ਨਾਲ ਬੱਚਿਆਂ (Children) ਅਤੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਹੈ।ਇਕ ਮੌਕੇ ਅਧਿਆਪਕ ਵਿਪਨ ਕੁਮਾਰ ਦਾ ਕਹਿਣਾ ਹੈ ਸਕੂਲ ਖੁੱਲਣ ਨਾਲ ਬੱਚਿਆ ਦੀ ਪੜ੍ਹਾਈ ਵਧੀਆ ਢੰਗ ਨਾਲ ਹੋਵੇਗੀ।ਆਨਲਾਈਨ ਪੜ੍ਹਾਈ ਵਿਚ ਬੱਚਿਆਂ ਨੂੰ ਕੁੱਝ ਸਮਝ ਨਹੀਂ ਲੱਗਦੀ ਸੀ।ਬੱਚਿਆਂ ਦੇ ਨਾਲ ਨਾਲ ਮਾਪਿਆਂ ਵਿਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਅਧਿਆਪਕ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਬੱਚਿਆ ਦੀ ਪੜ੍ਹਾਈ ਖਰਾਬ ਹੋ ਰਹੀ ਹੈ।ਸਕੂਲ ਖੁੱਲਣ ਨਾਲ ਬੱਚਿਆ ਦੀ ਪੜ੍ਹਾਈ ਚੰਗੀ ਹੋਵੇਗੀ ਅਤੇ ਨਤੀਜੇ ਚੰਗੇ ਆਉਣਗੇ।
ਇਸ ਮੌਕੇ ਵਿਦਿਆਰਥੀ ਪਵਨਦੀਪ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਆਨਲਾਈਨ ਪੜ੍ਹਾਈ ਵਿਚ ਕੁੱਝ ਸਮਝ ਨਹੀਂ ਲੱਗਦਾ ਸੀ ਅਤੇ ਘਰ ਵਿਚ ਰਹਿ ਕੇ ਤਣਾਓ ਦੇ ਸ਼ਿਕਾਰ ਹੋ ਰਹੇ ਸੀ।ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਸਰਕਾਰ ਨੇ ਸਕੂਲ ਖੋਲ੍ਹੇ ਹਨ।
ਇਹ ਵੀ ਪੜੋ:'ਟਰੈਕਟਰ ਚਲਾ ਕੇ ਕੀਤਾ ਜਾ ਰਿਹਾ ਕਿਸਾਨਾਂ ਦਾ ਝੂਠਾ ਸਮਰਥਨ'