ਭਵਾਨੀਗੜ੍ਹ : ਇਕ ਪਾਸੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਸੂਬਾ ਸਰਕਾਰ ਖਿਲਾਫ ਵੱਖ ਵੱਖ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਉਥੇ ਹੀ ਹੁਣ ਦੂਜੇ ਪਾਸੇ ਕਿਸਾਨਾਂ ਅਤੇ ਡੀ ਐਸ ਪੀ ਭਵਾਨੀਗੜ੍ਹ ਦੀ ਆਪਸ ਵਿੱਚ ਤਲਖੀ ਹੋ ਗਈ ਹੈ। ਦਰਅਸਲ ਕਿਸਾਨਾਂ ਵੱਲੋਂ ਬੀਤੇ ਦਿਨ ਜ਼ੀਰਾ ਵੱਲ ਨੂੰ ਕੂਚ ਕੀਤੀ ਜਾ ਰਹੀ ਸੀ ਕਿ ਅਚਾਨਕ ਹੀ DSP ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਝੰਡੇ ਨੂੰ ਲੈਕੇ ਤਕਰਾਰ ਹੋ ਗਈ।
ਇਸ ਦੌਰਾਨ DSP ਦਾ ਕਹਿਣਾ ਸੀ ਕਿ ਕਿਸਾਨਾਂ ਦੀਆਂ ਗੱਡੀਆਂ ਉੱਤੇ ਜੋ ਕਿਰਸਾਨੀ ਝੰਡੇ ਲੱਗੇ ਹੋਏ ਹਨ ਉਹ ਨਜਾਇਜ਼ ਹਨ, ਟਰੈਫਿਕ ਨਿਯਮਾਂ ਦੇ ਖਿਲਾਫ ਹੈ ਲੋਹੇ ਦੀ ਰਾਡ ਵਿੱਚ ਝੰਡਾ ਲਾਇਆ ਹੈ ਜੋ ਕਿ ਕਿਸੇ ਲਈ ਵੀ ਹਾਨੀਕਾਰਕ ਹੈ।
ਇਹ ਵੀ ਪੜ੍ਹੋ: ਟਰੈਫਿਕ ਮੁਲਾਜ਼ਮ ਵੱਲੋਂ ਨਿਯਮ ਸਮਝਾਉਣ ਦਾ ਦਿਲਚਸਪ ਤਰੀਕਾ, ਆਵਾਜ਼ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
ਜਦੋਂ ਕਿਸਾਨਾਂ ਨੂੰ ਝੰਡਾ ਉਤਾਰਨ ਲਈ ਕਿਹਾ ਤਾਂ ਜਥੇਬੰਦੀਆਂ ਨੇ ਚੌਕੀ ਅੱਗੇ ਧਰਨਾ ਲਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਨਜੀਤ ਨੇ ਕਿਹਾ ਕਿ ਸਾਡੀ ਗੱਡੀ ਜ਼ੀਰਾ ਧਰਨਾ ਉੱਤੇ ਜਾ ਰਹੀ ਸਨ, ਪਰ ਭਵਾਨੀਗੜ੍ਹ ਡੀ ਐਸ ਪੀ ਨੇ ਗੱਡੀ ਨੂੰ ਰੋਕ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਧਰਨਾ ਉਦੋਂ ਤਕ ਜਾਰੀ ਰਹੇਗਾ ਜਦੋਂ ਤੱਕ ਡੀ ਐਸ ਪੀ ਮਾਫ਼ੀ ਨਹੀਂ ਮੰਗਦਾ, ਉਹਨਾਂ ਨੇ ਕਿਹਾ ਕਿ ਡੀਐਸਪੀ ਨੇ ਉਹਨਾਂ ਦਾ ਨਿਰਾਦਰ ਕੀਤਾ ਹੈ।