ਫਾਜ਼ਿਲਕਾ: ਆਜ਼ਾਦ ਕਿਸਾਨ ਮੋਰਚਾ ਵਲੋਂ ਬੀਤੇ ਸਾਲ ਹੋਈ ਭਾਰੀ ਬਰਸਾਤ ਅਤੇ ਸੇਮਨਾਲੇ ਦੇ ਓਵਰਫਲੋ ਪਾਣੀ ਦੇ ਕਾਰਨ ਖ਼ਰਾਬ ਹੋਈਆ ਨਰਮੇ ਕਪਾਹ ਦੀਆ ਫਸਲਾਂ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਅੱਜ ਜਿਲ੍ਹਾਂ ਫਾਜ਼ਿਲਕਾ ਦੇ ਅਬੋਹਰ ਡੱਬਵਾਲੀ ਰੋਡ ਤੇ ਪਿੰਡ ਦੁਤਾਰਾਂ ਵਾਲੀ ਚ ਨੇਸ਼ਨਲ ਹਾਈਵੇ ਜਾਮ ਕਰ ਰੋਸ਼ ਧਰਨਾ ਲਗਾਇਆ ਗਿਆ। ਜਿੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ, ਕਿ ਬੀਤੇ ਸਾਲ ਹੋਈ ਭਾਰੀ ਬਰਸਾਤ ਅਤੇ ਸੇਮਨਾਲੇ ਦੇ ਓਵਰਫਲੋ ਹੋਏ ਪਾਣੀ ਦੇ ਕਾਰਨ ਭਾਰੀ ਮਾਤਰਾ ਵਿੱਚ ਉਨ੍ਹਾਂ ਦੀਆਂ ਫਸਲਾਂ ਖ਼ਰਾਬ ਹੋਈਆ ਸੀ।
ਜਿਸਦੇ ਖਰਾਬੇ ਨੂੰ ਲੈ ਕੇ ਮੰਤਰੀਆਂ ਅਤੇ ਅਧਿਕਾਰੀਆਂ ਵਲੋਂ ਮੌਕੇ ਦਾ ਮੁਆਇਨਾ ਕਰ ਖ਼ਰਾਬ ਹੋਈ ਫਸਲਾਂ ਦਾ 12 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਗੱਲ ਕਹੀ ਸੀ, ਪਰ 1 ਸਾਲ ਬੀਤ ਜਾਣ ਦੇ ਬਾਵਜੂਦ ਵੀ ਵਾਰ-ਵਾਰ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਟਣ ਦੇ ਬਾਅਦ ਵੀ ਉਨ੍ਹਾਂ ਨੂੰ ਖ਼ਰਾਬ ਹੋਈਆ, ਫਸਲਾਂ ਦਾ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ, ਜੇਕਰ ਜਲਦ ਹੀ ਸਰਕਾਰ ਵਲੋਂ ਕਿਸਾਨਾਂ ਨੂੰ ਉਨ੍ਹਾਂ ਦੀਆ ਖ਼ਰਾਬ ਹੋਈਆ ਫਸਲਾਂ ਦਾ ਮੁਆਵਜ਼ਾ ਨਾ ਦਿੱਤਾ ਗਿਆ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉੱਥੇ ਹੀ ਕਿਸਾਨਾਂ ਦੇ ਧਰਨੇ ਦਾ ਸਮਰਥਨ ਕਰਨ ਪੁੱਜੇ ਬੱਲੁਆਨਾ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਗੁਰਤੇਜ ਸਿੰਘ ਘੁਡਿਆਨਾ ਦਾ ਧਰਨਾ ਪ੍ਰਦਰਸ਼ਨ ਕਰ ਰਹੇ, ਕਿਸਾਨਾਂ ਨੇ ਜ਼ੋਰਦਾਰ ਵਿਰੋਧ ਕੀਤਾ ਗਿਆ, ਜਿੱਥੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਵੱਧਦਾ ਵੇਖ ਕਿਸਾਨਾਂ ਦਾ ਸਮਰਥਨ ਕਰਨ ਆਏ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਾਪਸ ਮੁੜਦੇ ਨਜ਼ਰ ਆਏ।
ਇਹ ਵੀ ਪੜ੍ਹੋ:-ਰਾਹੁਲ ਮੀਟਿੰਗ : 'ਪੰਜਾਬ 'ਚ ਹੋਣ 3 ਡਿਪਟੀ ਸੀਐਮ'