ਫਾਜ਼ਿਲਕਾ: ਪਹਿਲੇ ਸਮਿਆਂ ਵਿੱਚ ਇਹ ਆਮ ਕਿਹਾ ਜਾਂਦਾ ਸੀ ਕਿ ਧੀ-ਪੁੱਤ ਕਪੁੱਤ ਹੋ ਜਾਂਦੇ ਹਨ, ਪ੍ਰੰਤੂ ਮਾਪੇ ਕਦੇ ਕੁਮਾਪੇ ਨਹੀਂ ਬਣਦੇ! ਪ੍ਰੰਤੂ ਇਸ ਦੇ ਉਲਟ ਅੱਜ ਇੱਕ ਪਿਓ ਨੇ ਨਸ਼ੇ ਦੀ ਲੱਤ ਨੂੰ ਪੂਰੀ ਕਰਨ ਲਈ ਆਪਣੀ ਹੀ ਧੀ ਨੂੰ ਗੋਲੀ ਮਾਰ ਦਿੱਤੀ। ਮਾਮਲਾ ਜਲਾਲਾਬਾਦ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਬਾਹਮਣੀ ਵਾਲਾ ਦਾ ਹੈ। ਪੀੜਤ ਕਿਰਤਪਾਲ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦੇ ਪਿਤਾ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਸ ਦੁਆਰਾ ਆਪਣੀਆਂ ਧੀਆਂ ਦੇ ਪ੍ਰਤੀ ਬਣਦਾ ਫਰਜ਼ ਨਿਭਾਉਣ ਦੀ ਬਜਾਏ ਉਲਟਾ ਨਸ਼ਾ ਕਰਨ ਤੋਂ ਰੋਕਣ ਬਦਲੇ, ਉਸ ਨੂੰ ਗੋਲੀ ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਕਾਰਨ ਉਹ ਅੱਜ ਉਹ ਜ਼ਿੰਦਗੀ-ਮੌਤ ਦੀ ਲੜਾਈ ਲੜੀ ਹੈ।
ਇਹ ਵੀ ਪੜੋ: ਅੰਮ੍ਰਿਤਸਰ ’ਚ ਵਾਪਰਿਆ ਹਾਦਸਾ, ਬੀਆਰਟੀਸੀ ਬੱਸ ਨੇ ਕੁਚਲਿਆ ਬਜ਼ੁਰਗ
ਕੀਰਤਪਾਲ ਦੀ ਵੱਡੀ ਭੈਣ ਨੇ ਵੀ ਅਜਿਹੇ ਬਾਪ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਿਸ ਬਾਪ ਨੇ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀ ਸਮਝਣ ਦੀ ਬਜਾਏ ਅੱਜ ਆਪਣੀ ਹੀ ਧੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਥੇ ਹੀ ਇਸ ਸਬੰਧ ਵਿੱਚ ਥਾਣਾ ਵੈਰੋਕੇ ਦੇ ਮੁਖੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਤੋਂ ਇਤਲਾਹ ਮਿਲਣ ’ਤੇ ਪੀੜਤ ਕਿਰਤਪਾਲ ਕੌਰ ਦੇ ਬਿਆਨਾਂ ਮੁਤਾਬਿਕ ਪਿਤਾ ਨਿਰੰਜਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਸੇਵਾ ਨੂੰ ਸਲਾਮ, ਕੁਝ ਅਜਿਹੇ ਡਾਕਟਰ ਵੀ ਹਨ ਜੋ ਮਰੀਜਾ ਦੇ ਖਿੜੇ ਚਹਿਰੇ ਦੇਖ ਹੁੰਦੇ ਹਨ ਖੁਸ਼